ਮੱਧ ਪ੍ਰਦੇਸ਼ ‘ਚ ਕਾਰ ਅਤੇ ਡੰਪਰ ਦੀ ਟੱਕਰ ‘ਚ ਪੰਜ ਨੌਜਵਾਨਾਂ ਦੀ ਮੌਤ

ਖੰਡਵਾ, 18 ਅਗਸਤ : ਐਮ.ਪੀ. ਦੇ ਜਿਲ੍ਹਾ ਖੰਡਵਾ ਵਿੱਚ ਕਾਰ ਅਤੇ ਟਰੱਕ (ਡੰਪਰ) ਦੀ ਹੋਈ ਭਿਆਨਕ ਟੱਕਰ ‘ਚ ਪੰਜ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਪੁਨਾਸਾ ਨੇੜੇ ਸਨਾਵਦ ਮਾਰਗ ਤੇ ਦੌਲਤਪੁਰ ਫਾਟੇ ਨੇੜੇ ਸਵੇਰੇ 2 ਵਜੇ ਦੇ ਕਰੀਬ ਵਾਪਰਿਆ। ਮ੍ਰਿਤਕ ਨੌਜਵਾਨ ਤਹਿਸੀਲ ਕਸਰਾਵਾਦ ਦੇ ਵਸੀਨਕ ਸਨ, ਜੋ ਪੁਨਾਸਾ ਆਪਣੇ ਕਾਰੋਬਾਰ ਦੇ ਸਬੰਧ ਵਿੱਚ ਆਏ ਸਨ। ਹਾਦਸਾ ਐਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਅਤੇ ਕਾਰ ਸਵਾਰ ਨੌਜਾਵਨਾਂ ਦੀਆਂ ਲਾਸ਼ਾਂ ਕੱਢਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਮ੍ਰਿਤਕਾਂ ਦੀ ਪਹਿਚਾਣ ਭਾਰਤ (40) ਪੁੱਤਰ ਚਿੰਤਾਰਾਮ ਵਾਸੀ ਕਾਕਰੀਆ, ਅਲਕੇਸ਼ (36) ਪੁੱਤਰ ਤੁਲਸੀਰਾਮ ਵਾਸੀ ਡੋਂਗਨਵਾ, ਮਨੀਸ਼ (26) ਪੁੱਤਰ ਤਾਰਾ ਚੰਦ ਵਰਮਾਂ ਵਾਸੀ ਦੋਂਗਾਵਾਂ, ਪੁਖਰਾਜ (36) ਪੁੱਤਰ ਚਰਨਦਾਸ ਨਾਮਦੇਵ ਵਾਸੀ ਦੋਂਗਾਵਾਂ ਅਤੇ ਅੱਦਿਤਿਆ (23) ਪੁੱਤਰ ਅਮਿਤ ਸ਼ਰਮਾਂ ਵਾਸੀ ਰਾਮ ਮੰਦਰ ਚੌਂਕ ਕਸਰਾਵਾਦ ਵਜੋਂ ਹੋਈ ਹੈ। ਮੌਕੇ ਤੇ ਪੁੱਜੀ ਪੁਲਿਸ ਵੱਲੋਂ ਲਾਸ਼ਾਂ ਨੂੰ ਆਪਣੇ ਕਬਜੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲਾ ਦਰਜ ਕਰਕੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।