ਮਹਾਰਾਸ਼ਟਰ, 31 ਦਸੰਬਰ : ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀ ਨਗਰ ‘ਚ ਇੱਕ ਦਸਤਾਨੇ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗਣ ਕਾਰਨ 6 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ ਅਤੇ ਕਈ ਬੁਰੀ ਤਰ੍ਹਾਂ ਝੁਲਸ ਗਏ ਹਨ। ਇਸ ਮੌਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਅੱਗ ਤੇ ਕਾਬੂ ਪਾਇਆ ਗਿਆ, ਜਦੋਂ ਕਿ ਫੈਕਟਰੀ ‘ਚ ਫਸੇ ਪੰਜ ਲੋਕਾਂ ਨੂੰ ਬਾਹਰ ਕੱਢਣ ਲਈ ਮੁਸੱਕਤ ਕੀਤੀ ਜਾ ਰਹੀ ਸੀ। ਜਖ਼ਮੀਆਂ ਨੂੰ ਸੰਭਾਜੀ ਨਗਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ 'ਚ ਐਤਵਾਰ ਤੜਕੇ ਇਕ ਹੈਂਡ ਗਲੋਵ ਬਣਾਉਣ ਵਾਲੀ ਕੰਪਨੀ 'ਚ ਭਿਆਨਕ ਅੱਗ ਲੱਗ ਗਈ। ਸਥਾਨਕ ਲੋਕਾਂ ਨੇ ਕਿਹਾ ਕਿ ਵਾਲੂਜ ਐਮਆਈਡੀਸੀ ਖੇਤਰ ਵਿੱਚ ਸਥਿਤ ਇਮਾਰਤ ਵਿਚ ਪੰਜ ਕਰਮਚਾਰੀ ਫਸੇ ਹੋਏ ਹਨ। ਛਤਰਪਤੀ ਸੰਭਾਜੀ ਨਗਰ ਦੇ ਵਾਲਜ MIDC ਇਲਾਕੇ 'ਚ ਰੀਅਲ ਸਨਸ਼ਾਈਨ ਕੰਪਨੀ 'ਚ ਭਿਆਨਕ ਅੱਗ ਲੱਗ ਗਈ ਹੈ ਅਤੇ ਕੁਝ ਕਰਮਚਾਰੀ ਅੰਦਰ ਫਸੇ ਹੋਣ ਦੀ ਸੂਚਨਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਹੁਣ ਤੱਕ 6 ਲੋਕਾਂ ਦੀ ਮੌਤ ਦੀ ਖਬਰ ਦਿੱਤੀ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਛਤਰਪਤੀ ਸੰਭਾਜੀ ਨਗਰ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਦੋ ਤੋਂ ਤਿੰਨ ਗੱਡੀਆਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਘਟਨਾ ਵਾਲੀ ਥਾਂ 'ਤੇ ਵੱਡੀ ਗਿਣਤੀ 'ਚ ਪੁਲਿਸ ਮੌਜੂਦ ਸੀ। ਫਿਲਹਾਲ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕੰਪਨੀ ਸੂਤੀ ਹੈਂਡ ਦਸਤਾਨੇ ਤਿਆਰ ਕਰਦੀ ਹੈ। ਅੱਗ ਲੱਗਣ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ। ਲੋਕ ਚੀਕ ਰਹੇ ਹਨ ਅਤੇ ਇਮਾਰਤ ਦੇ ਅੰਦਰ ਫਸੇ ਆਪਣੇ ਰਿਸ਼ਤੇਦਾਰਾਂ ਨੂੰ ਬਚਾਉਣ ਲਈ ਮਦਦ ਦੀ ਗੁਹਾਰ ਲਗਾ ਰਹੇ ਹਨ। ਕੰਪਨੀ ਦੇ ਇੱਕ ਕਰਮਚਾਰੀ ਨੇ ਮੀਡੀਆ ਨੂੰ ਦੱਸਿਆ, "ਪੰਜ ਕਰਮਚਾਰੀ ਇਮਾਰਤ ਦੇ ਅੰਦਰ ਫਸੇ ਹੋਏ ਹਨ।"