ਵਪਾਰਕ ਗੈਸ ਸਿਲੰਡਰ ਸਸਤੇ, ਜੀਐਸਟੀ ਰਿਟਰਨ ਦੇ ਨਿਯਮਾਂ ਵਿੱਚ ਬਦਲਾਅ

ਨਿਊ ਦਿੱਲੀ : ਅੱਜ 1 ਨਵੰਬਰ ਤੋਂ ਦੇਸ਼ ਭਰ ਵਿੱਚ 3 ਬਦਲਾਅ ਹੋਏ ਹਨ। ਹੁਣ ਵਪਾਰਕ ਗੈਸ ਸਿਲੰਡਰ 115 ਰੁਪਏ ਸਸਤਾ ਹੋਵੇਗਾ। ਜੈੱਟ ਫਿਊਲ ਮਹਿੰਗਾ ਹੋ ਗਿਆ ਹੈ, ਜਿਸ ਨਾਲ ਹਵਾਈ ਕਿਰਾਇਆ ਵਧ ਸਕਦਾ ਹੈ। ਇਸ ਤੋਂ ਇਲਾਵਾ ਜੀ.ਐੱਸ.ਟੀ. ਨਾਲ ਜੁੜੇ ਨਿਯਮਾਂ ਵਿੱਚ ਵੀ ਬਦਲਾਅ ਕੀਤੇ ਗਏ ਹਨ। ਅੱਜ ਤੋਂ ਪੈਟਰੋਲ ਦੀ ਕੀਮਤ ਵਿੱਚ 40 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਦੀ ਉਮੀਦ ਸੀ ਪਰ ਤੇਲ ਕੰਪਨੀਆਂ ਨੇ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।

ਵਪਾਰਕ ਗੈਸ ਸਿਲੰਡਰ ਸਸਤੇ
ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ 19 ਕਿਲੋ ਦੇ ਵਪਾਰਕ ਐੱਲ.ਪੀ.ਜੀ. ਸਿਲੰਡਰ ਦੀ ਕੀਮਤ 115.50 ਰੁਪਏ ਘਟਾ ਦਿੱਤੀ ਹੈ। ਕੌਮਾਂਤਰੀ ਊਰਜਾ ਕੀਮਤਾਂ ਵਿੱਚ ਨਰਮੀ ਦੇ ਨਾਲ ਜੂਨ ਦੇ ਬਾ੍ਦ ਤੋਂ ਕਮਰਸ਼ੀਅਲ LPG ਦੀਆਂ ਕੀਮਤਾਂ ਵਿੱਚ ਇਹ ਸੱਤਵੀਂ ਕਮੀ ਹੈ। ਕੁਲ ਮਿਲਾ ਕੇ, ਦਰਾਂ ਵਿਈਚ 610 ਰੁਪਏ ਦੀ ਕਮੀ ਆਈ ਹੈ। 14.2 ਕਿਲੋਗ੍ਰਾਮ ਵਾਲੇ ਘਰੇਲੂ ਸਿਲੰਡਰ ਦੀਆਂ ਕੀਮਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। 6 ਜੁਲਾਈ ਨੂੰ ਇਸ ਦੀਆਂ ਕੀਮਤਾਂ ਵਿੱਚ 50 ਰੁਪਏ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਸੀ। ਦਿੱਲੀ ਵਿੱਚ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 1,859 ਰੁਪਏ ਤੋਂ ਘੱਟ ਕੇ 1,744 ਰੁਪਏ ਹੋ ਗਈ ਹੈ। ਕੋਲਕਾਤਾ ‘ਚ ਵਪਾਰਕ ਸਿਲੰਡਰ ਦੀ ਕੀਮਤ 1959.00 ਤੋਂ ਘੱਟ ਕੇ 1,846 ‘ਤੇ ਆ ਗਈ ਹੈ। ਮੁੰਬਈ ‘ਚ ਕੀਮਤ 1,811.50 ਦੀ ਬਜਾਏ 1,696 ਹੋ ਗਈ ਹੈ। 

ਜੈੱਟ ਈਂਧਨ ਦੀਆਂ ਕੀਮਤਾਂ ਵਿੱਚ ਵਾਧਾ
ਹਵਾਬਾਜ਼ੀ ਟਰਬਾਈਨ ਫਿਊਲ (ਏ.ਟੀ.ਐੱਫ.) ਜਾਂ ਜੈੱਟ ਈਂਧਨ ਦੀਆਂ ਕੀਮਤਾਂ ਅੱਜ ਤੋਂ 4842.37 ਰੁਪਏ ਵਧਾ ਦਿੱਤੀਆਂ ਗਈਆਂ ਹਨ। ਘਰੇਲੂ ਏਅਰਲਾਈਨਾਂ ਲਈ ਜੈੱਟ ਈਂਧਨ ਦੀਆਂ ਕੀਮਤਾਂ ਦਿੱਲੀ ਵਿੱਚ 1,20,362.54 ਰੁਪਏ ਪ੍ਰਤੀ ਕਿਲੋਗ੍ਰਾਮ, ਕੋਲਕਾਤਾ ਵਿੱਚ 1,27,023.83 ਰੁਪਏ ਪ੍ਰਤੀ ਕਿਲੋਗ੍ਰਾਮ, ਮੁੰਬਈ ਵਿੱਚ 1,19,266.36 ਰੁਪਏ ਪ੍ਰਤੀ ਕਿੱਲੋ ਅਤੇ ਚੇਨਈ ਵਿੱਚ 1,24,998.48 ਰੁਪਏ ਪ੍ਰਤੀ ਕਿਲੋਗ੍ਰਾਮ ਹਨ। ਕੀਮਤਾਂ ਵਧਣ ਨਾਲ ਹਵਾਈ ਯਾਤਰਾ ਮਹਿੰਗਾਈ ਵਧ ਸਕਦੀ ਹੈ।
ਜੀਐਸਟੀ ਰਿਟਰਨ ਦੇ ਨਿਯਮਾਂ ਵਿੱਚ ਬਦਲਾਅ
ਜੀ.ਐੱਸ.ਟੀ. ਰਿਟਰਨ ਦੇ ਨਿਯਮ ਅੱਜ ਤੋਂ ਬਦਲ ਦਿੱਤੇ ਗਏ ਹਨ। ਹੁਣ 5 ਕਰੋੜ ਰੁਪਏ ਤੋਂ ਘੱਟ ਟਰਨਓਵਰ ਵਾਲੇ ਟੈਕਸਦਾਤਾਵਾਂ ਲਈ GST ਰਿਟਰਨ ਵਿੱਚ ਚਾਰ ਅੰਕਾਂ ਦਾ HSN ਕੋਡ ਲਿਖਣਾ ਲਾਜ਼ਮੀ ਹੋਵੇਗਾ। ਪਹਿਲਾਂ ਦੋ ਅੰਕਾਂ ਵਾਲਾ HSN ਕੋਡ ਦਰਜ ਕਰਨਾ ਪੈਂਦਾ ਸੀ। ਪੰਜ ਕਰੋੜ ਤੋਂ ਵੱਧ ਦੇ ਟਰਨਓਵਰ ਵਾਲੇ ਟੈਕਸਦਾਤਾਵਾਂ ਨੂੰ ਛੇ ਅੰਕਾਂ ਦਾ ਕੋਡ ਦਾਖਲ ਕਰਨਾ ਜ਼ਰੂਰੀ ਹੁੰਦਾ ਹੈ।

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਕਟੌਤੀ ਨਹੀਂ ਕੀਤੀ ਗਈ
ਅੱਜ ਤੋਂ ਪੈਟਰੋਲ ਦੀ ਕੀਮਤ ਵਿੱਚ 40 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਦੀ ਉਮੀਦ ਸੀ ਪਰ ਤੇਲ ਕੰਪਨੀਆਂ ਨੇ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਲੀਟਰ ਪੈਟਰੋਲ 96.72 ਰੁਪਏ ਅਤੇ ਇੱਕ ਲੀਟਰ ਡੀਜ਼ਲ 89.62 ਰੁਪਏ ਵਿੱਚ ਵਿਕ ਰਿਹਾ ਹੈ। ਇੰਸ਼ੋਰੈਂਸ ਰੈਗੂਲੇਟਰ ਇੰਸ਼ੋਰੈਂਸ ਰੈਗੂਲੇਟਰੀ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ (IRDAI) ਗੈਰ-ਜੀਵਨ ਬੀਮਾ ਪਾਲਿਸੀਆਂ ਖਰੀਦਣ ਲਈ ਕੇਵਾਈਸੀ ਨੂੰ ਲਾਜ਼ਮੀ ਬਣਾਉਣ ਵਾਲਾ ਸੀ, ਪਰ ਹੁਣ ਤੱਕ ਇਸ ਬਾਰੇ ਕੋਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ। LPG ਸਿਲੰਡਰ ਦੀ ਡਿਲੀਵਰੀ OTP ਦੇ ਕੇ ਹੀ ਕੀਤੀ ਜਾਵੇਗੀ। ਇਹ ਨਿਯਮ ਅੱਜ ਤੋਂ ਲਾਗੂ ਹੋਣਾ ਸੀ ਪਰ ਇਸ ਸਬੰਧੀ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ। ਖਬਰਾਂ ਸਨ ਕਿ 1 ਨਵੰਬਰ ਤੋਂ ਬੁਕਿੰਗ ਕਰਨ ਤੋਂ ਬਾਅਦ ਤੁਹਾਡੇ ਰਜਿਸਟਰਡ ਮੋਬਾਈਲ ‘ਤੇ OTP ਆਵੇਗਾ। ਤੁਹਾਨੂੰ ਗੈਸ ਦੀ ਡਿਲੀਵਰੀ ਦੇ ਸਮੇਂ OTP ਦੇਣਾ ਹੋਵੇਗਾ।