ਮੁੱਖ ਮੰਤਰੀ ਕੇਜਰੀਵਾਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਭਾਰਤੀ ਕਰੰਸੀ ਦੇ ਪਿੱਛੇ ਵਾਲੇ ਪਾਸੇ ਸ਼੍ਰੀ ਲਕਸ਼ਮੀ-ਗਣੇਸ਼ ਦੀ ਤਸਵੀਰ ਛਾਪੀ ਜਾਵੇ

ਦਿੱਲੀ : ਆਮ ਆਦਮੀ ਪਾਰਟੀ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਰਤੀ ਕਰੰਸੀ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਵੱਡੀ ਮੰਗ ਕੀਤੀ ਕਿ ਭਾਰਤੀ ਕਰੰਸੀ ਦੇ ਪਿੱਛੇ ਵਾਲੇ ਪਾਸੇ ਸ਼੍ਰੀ ਲਕਸ਼ਮੀ-ਗਣੇਸ਼ ਦੀ ਤਸਵੀਰ ਛਾਪੀ ਜਾਵੇ। ਉਨ੍ਹਾਂ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਦੀਵਾਲੀ ‘ਤੇ ਲਕਸ਼ਮੀ ਜੀ ਦੀ ਪੂਜਾ ਕਰਦਿਆਂ ਉਨ੍ਹਾਂ ਦੇ ਮਨ ਵਿੱਚ ਅਜਿਹੇ ਵਿਚਾਰ ਆਏ ਸੀ, ਜਿਨ੍ਹਾਂ ਨੂੰ ਉਹ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਦੇਖ ਰਹੇ ਹਾਂ ਕਿ ਦੇਸ਼ ਦੀ ਅਰਥਵਿਵਸਥਾ ਕਮਜ਼ੋਰ ਹੈ। ਅਸੀਂ ਅੱਜ ਵੀ ਵਿਕਾਸਸ਼ੀਲ ਹੀ ਹਾਂ, ਗਰੀਬ ਹੀ ਹਾਂ। ਅਸੀਂ ਸਭ ਚਾਹੁੰਦੇ ਹਾਂ ਕਿ ਭਾਰਤ ਅਮੀਰ ਦੇਸ਼ ਬਣੇ। ਅਸੀਂ ਸਭ ਚਾਹੁੰਦੇ ਹਾਂ ਕਿ ਸਾਰੇ ਭਾਰਤ ਵਾਸੀ ਅਮੀਰ ਪਰਿਵਾਰ ਬਣਨ। ਅਸੀਂ ਬਹੁਤ ਸਾਰੀਆਂ ਕੋਸ਼ਿਸ਼ਾਂ ਕਰਨ ਦੀ ਜ਼ਰੂਰਤ ਹੈ। ਸਾਨੂੰ ਸਕੂਲ, ਹਸਪਤਾਲ ਵੱਡੀ ਗਿਣਤੀ ਵਿੱਚ ਤਿਆਰ ਕਰਨੇ ਪੈਣਗੇ। ਅਸੀਂ ਕੋਸ਼ਿਸ਼ਾਂ ਵੀ ਕਰਦੇ ਹਾਂ ਪਰ ਅਸੀਂ ਦੇਖਦੇ ਹਾਂ ਕਿ ਨਤੀਜੇ ਨਹੀਂ ਆ ਰਹੇ ਹਨ। ਪਰ ਜੇਕਰ ਦੇਵੀ-ਦੇਵਤਿਆਂ ਦਾ ਆਸ਼ੀਰਵਾਦ ਹੋਵੇ ਤਾਂ ਹੀ ਨਤੀਜੇ ਆਉਂਦੇ ਹਨ। ਇਸ ਤੋਂ ਅੱਗੇ ਕੇਜਰੀਵਾਲ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਦੀਵਾਲੀ ‘ਤੇ ਪ੍ਰਾਰਥਨਾ ਕੀਤੀ। ਸਾਰਿਆਂ ਨੇ ਲਕਸ਼ਮੀ ਮਾਂ ਤੇ ਗਣੇਸ਼ ਜੀ ਦੀ ਪੂਜਾ ਕੀਤੀ ਹੋਵੇਗੀ। ਇਸ ਲਈ ਮੇਰੀ ਕੇਂਦਰ ਸਰਕਾਰ ਤੋਂ ਅਪੀਲ ਹੈ ਕਿ ਭਾਰਤੀ ਕਰੰਸੀ ਦੇ ਉੱਤੇ ਲਕਸ਼ਮੀ ਤੇ ਗਣੇਸ਼ ਜੀ ਦੀ ਤਸਵੀਰ ਛਾਪੀ ਜਾਵੇ। ਕਰੰਸੀ ‘ਤੇ ਗਾਂਧੀ ਜੀ ਦੀ ਤਸਵੀਰ ਉਸੇ ਤਰ੍ਹਾਂ ਹੀ ਰਹਿਣੀ ਚਾਹੀਦੀ ਹੈ, ਪਰ ਦੂਜੇ ਪਾਸੇ ਲਕਸ਼ਮੀ ਜੀ ਅਤੇ ਗਣੇਸ਼ ਜੀ ਦੀ ਤਸਵੀਰ ਹੋਣੀ ਚਾਹੀਦੀ ਤਾਂ ਜੋ ਅਰਥ ਵਿਵਸਥਾ ਨੀ ਉਨ੍ਹਾਂ ਦਾ ਆਸ਼ੀਰਵਾਦ ਮਿਲੇ। ਗਣੇਸ਼ ਜੀ ਨੂੰ ਵਿਘਨਹਰਤਾ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਆਸ਼ੀਰਵਾਦ ਰਿਹਾ ਤਾਂ ਅਰਥਵਿਵਸਥਾ ਸੁਧਰ ਜਾਵੇਗੀ। ਪੁਰਾਣੀ ਕਰੰਸੀ ਤਾਂ ਜਿਵੇਂ ਦੀ ਹੈ ਉਸੇ ਤਰ੍ਹਾਂ ਹੀ ਰਹੇ ਪਰ ਨਵੇਂ ਛੱਪਣ ਵਾਲੇ ਨੋਟਾਂ ‘ਤੇ ਲਕਸ਼ਮੀ-ਗਣੇਸ਼ ਦੀ ਫੋਟੋ ਛਾਪੀ ਜਾਣੀ ਚਾਹੀਦੀ ਹੈ।