ਚੇਅਰਪਰਸਨ ਸਵਾਤੀ ਮਾਲੀਵਾਲ ਦਾ ਦਾਅਵਾ ਰਾਮ ਰਹੀਮ ਦੇ ਪੈਰੋਕਾਰ ਦੇ ਰਹੇ ਨੇ ਧਮਕੀਆਂ

ਦਿੱਲੀ :  ਮਹਿਲਾ ਕਮਿਸ਼ਨ ਦਿੱਲੀ  ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਦਾਅਵਾ ਕੀਤਾ ਹੈ ਕਿ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਪੈਰੋਕਾਰ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਕੁਝ ਇਤਰਾਜ਼ਯੋਗ ਮੈਸੇਜ ਵੀ ਸ਼ੇਅਰ ਕੀਤੇ ਹਨ, ਜਿਸ ਵਿੱਚ ਮਾਲੀਵਾਲ ਲਈ ਅਪਸ਼ਬਦ ਵੀ ਵਰਤੇ ਗਏ ਹਨ। ਬਦਲੇ ‘ਚ ਸਵਾਤੀ ਨੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਹੈ ਕਿ ਜੇ ਹਿੰਮਤ ਹੈ ਤਾਂ ਸਾਹਮਣੇ ਤੋਂ ਆ ਕੇ ਗੋਲੀ ਮਾਰੋ। ਸਵਾਤੀ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਪੈਰੋਲ ਨਿਯਮਾਂ ‘ਚ ਬਦਲਾਅ ਦੀ ਮੰਗ ਕੀਤੀ ਹੈ। ਸਵਾਤੀ ਮਾਲੀਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ- ‘ਜਦੋਂ ਤੋਂ ਰਾਮ ਰਹੀਮ ਦੇ ਖਿਲਾਫ ਆਵਾਜ਼ ਉਠਾਈ ਹੈ, ਉਸ ਦੇ ਪੈਰੋਕਾਰ ਕਹਿ ਰਹੇ ਹਨ ਕਿ ਬਾਬਾ ਤੋਂ ਬਚਕੇ ਰਹੀਓ। ਮੇਰੀ ਅਵਾਜ਼ ਸੁਣ ਲਓ-ਮੇਰੀ ਰੱਖਿਆ ਭਗਵਾਨ ਕਰਨਗੇ, ਅਜਿਹੀਆਂ ਧਮਕੀਆਂ ਤੋਂ ਮੈਂ ਨਹੀਂ ਡਰਦੀ, ਸੱਚ ਦੀ ਆਵਾਜ਼ ਉਠਾਉਂਦੀ ਰਹਾਂਗੀ, ਹਿੰਮਤ ਹੈ ਤਾਂ ਸਾਹਮਣਿਓਂ ਆ ਕੇ ਗੋਲੀ ਮਾਰੋ।’ ਹਾਲਾਂਕਿ ਇਸ ਦੇ ਬਾਰੇ ਅਜੇ ਰਾਮ ਰਹੀਮ ਜਾਂ ਡੇਰਾ ਪ੍ਰਬੰਧਨ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੈਰੋਲ ਅਤੇ ਮਾਫੀ ਦੇ ਨਿਯਮਾਂ ਵਿੱਚ ਬਦਲਾਅ ਦੀ ਮੰਗ ਕੀਤੀ ਹੈ। ਪੱਤਰ ਵਿੱਚ ਸਵਾਤੀ ਨੇ ਲਿਖਿਆ ਹੈ ਕਿ ਬਿਲਕਿਸ ਬਾਨੋ ਦੇ ਬਲਾਤਕਾਰੀ ਦੀ ਰਿਹਾਈ ਅਤੇ ਰਾਮ ਰਹੀਮ ਦੀ ਪੈਰੋਲ ਨੇ ਦੇਸ਼ ਦੇ ਹਰ ਨਿਰਭਯਾ ਦੀ ਭਾਵਨਾ ਨੂੰ ਤੋੜ ਦਿੱਤਾ ਹੈ। ਮੈਂ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮੁਆਫੀ ਅਤੇ ਪੈਰੋਲ ਦੇ ਨਿਯਮਾਂ ਨੂੰ ਬਦਲਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਬਿਲਕਿਸ ਬਾਨੋ ਦੇ ਬਲਾਤਕਾਰੀ ਅਤੇ ਰਾਮ ਰਹੀਮ ਨੂੰ ਵਾਪਸ ਜੇਲ੍ਹ ਭੇਜਣ ਦੀ ਮੰਗ ਕੀਤੀ ਗਈ ਹੈ। ਦਿੱਲੀ ਦੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਨੂੰ ਲੈ ਕੇ ਹਰਿਆਣਾ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਸੀ। ਸਵਾਤੀ ਮਾਲੀਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਪੁੱਛਿਆ ਕਿ ਰਾਮ ਰਹੀਮ ਦਾ ਅਜਿਹਾ ਕੀ ਅਹਿਮ ਕੰਮ ਸੀ ਕਿ ਉਸ ਨੂੰ ਪੈਰੋਲ ਦਿੱਤੀ ਗਈ? ਮਾਲੀਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ 5 ਸਵਾਲ ਪੁੱਛੇ ਹਨ। ਰਾਮ ਰਹੀਮ ਨੂੰ ਪੈਰੋਲ ਕੋਰਟ ਨੇ ਦਿੱਤੀ? ਜੇ ਹਾਂ ਤਾਂ ਕਿਸ ਕੋਰਟ ਨੇ ਦਿੱਤੀ। ਤੁਹਾਡੇ ਮੰਤਰੀ ਨੇ ਕਿਹਾ ਕਿ ਪੈਰੋਲ ਤੁਹਾਡੀ ਸਰਕਾਰ ਦੇ ਜੇਲ੍ਹ ਵਿਭਾਗ ਦਾ ਮੁੱਦਾ ਹੈ ਤਾਂ ਕੀ ਗ੍ਰਹਿ ਮੰਤਰੀ ਨੇ ਝੂਠ ਬੋਲਿਆ ਕਿ ਪੈਰੋਲ ਜ਼ਿਲ੍ਹਾ ਅਧਿਕਾਰੀ ਨੇ ਦਿੱਤੀ? ਪੈਰੋਲ ਸਿਰਫ ਬਹੁਤ ਜ਼ਰੂਰੀ ਕਾਰਨਾਂ ‘ਤੇ ਦਿੱਤੀ ਜਾਂਦੀ ਹੈ, ਰਾਮ ਰਹੀਮ ਨੂੰ ਕੀ ਜ਼ਰੂਰੀ ਕੰਮ ਹੈ। ਜੋ ਸਰਾਕਰੀ ਲੋਕ ਉਸ ਦੇ ਸਤਿਸੰਗ ਵਿੱਚ ਗਏ, ਉਨ੍ਹਾਂ ‘ਤੇ ਕੀ ਕਾਰਵਾਈ ਹੋਵੇਗੀ? ਕੀ ਸਰਕਾਰ ਨੇ ਬਾਬਾ ਨੂੰ ਗੁਡ ਕੰਡਟਕ ਪ੍ਰੀਜ਼ਿਨਰ ਮੰਨਿਆ?