ਗੰਗਾ ਨਦੀ 'ਚ ਕਿਸ਼ਤੀ ਪਲਟੀ ਕਿਸ਼ਤੀ, 15 ਲੋਕਾਂ ਨੂੰ ਗੋਤਾਖੋਰਾਂ ਦੀ ਮਦਦ ਨਾਲ ਬਾਹਰ ਕੱਢਿਆ, 6 ਲੋਕ ਅਜੇ ਵੀ ਲਾਪਤਾ

ਪਟਨਾ : ਅੱਜ ਸਵੇਰੇ ਇਕ ਕਿਸ਼ਤੀ ਗੰਗਾ ਨਦੀ ਵਿਚ ਪਲਟ ਗਈ। ਕਿਸ਼ਤੀ ਵਿਚ 21 ਲੋਕ ਸਵਾਰ ਸਨ। ਇਨ੍ਹਾਂ ਵਿਚੋਂ 15 ਲੋਕਾਂ ਨੂੰ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢਲਿਆ ਗਿਆ ਹੈ ਜਦੋਂ ਕਿ 6 ਲੋਕ ਅਜੇ ਵੀ ਲਾਪਤਾ ਹਨ। ਉਨ੍ਹਾਂ ਦੀ ਭਾਲ ਜਾਰੀ ਹੈ। ਹਾਦਸਾ ਦੀਘਾ ਵਿਚ ਦੀਘਾ ਪਿਲਰ ਨੰਬਰ 10 ਕੋਲ ਵਾਪਰਿਆ। ਹਾਦਸੇ ਦੀ ਸੂਚਨਾ SDRF ਟੀਮ ਨੂੰ ਦਿੱਤੀ ਗਈ ਹੈ। ਸਥਾਨਕ ਵਿਨੇ ਕੁਮਾਰ ਨੇ ਦੱਸਿਆ ਕਿ ਮੈਂ ਛਠ ਪੂਜਾ ਲਈ ਘਾਟ ਦੀ ਸਫਾਈ ਕਰਵਾ ਰਿਹਾ ਸੀ। ਕਿਸ਼ਤੀ ਪੁਲ ਦੇ ਪਿਲਰ ਨਾਲ ਟਕਰਾਈ। ਮੇਰੇ ਸਾਹਮਣੇ ਹੀ ਪੂਰੀ ਕਿਸ਼ਤੀ ਨਦੀ ਵਿਚ ਸਮਾ ਗਈ। ਇਸ ਦੇ ਬਾਅਦ ਮੈਂ ਆਪਣੀ ਕਿਸ਼ਤੀ ਲੈ ਕੇ ਨਦੀ ਵਿਚ ਉਤਰਿਆ। ਪਿੱਛੇ ਤੋਂ 2 ਕਿਸ਼ਤੀਆਂ ਆ ਰਹੀਆਂ ਸਨ। ਅਸੀਂ ਸਾਰਿਆਂ ਨੇ ਡੁੱਬ ਰਹੇ ਲੋਕਾਂ ਨੂੰ ਬਾਂਸ ਤੇ ਲਾਈਫ ਜੈਕੇਟ ਦੇ ਸਹਾਰੇ ਕੱਢਿਆ। 2 ਲੋਕਾਂ ਨੂੰ ਬਚਾਇਆ ਗਿਆ। ਹਾਦਸਾ ਸਵੇਰੇ 7.30 ਵਜੇ ਵਾਪਰਿਆ। ਜਾਣਕਾਰੀ ਮੁਤਾਬਕ 12 ਤੋਂ 13 ਲੋਕ ਗੰਗਾ ਜਲ ਲੈਣ ਲਈ ਕਿਸ਼ਤੀ ‘ਤੇ ਬੈਠੇ ਸਨ। ਇਨ੍ਹਾਂ ਨੂੰ ਦੂਜੀ ਕਿਸ਼ਤੀ ਨਾਲ ਸਥਾਨਕ ਲੋਕਾਂ ਦੀ ਮਦਦ ਨਾਲ ਕੱਢ ਲਿਆ ਗਿਆ ਹੈ। ਬਾਕੀ ਕੁਝ ਲੋਕ ਉਸੇ ਕਿਸ਼ਤੀ ਤੋਂ ਬਾਲੂ ਜਾ ਰਹੇ ਸਨ। ਇਥੇ ਗੈਰ-ਕਾਨੂੰਨੀ ਮਾਈਨਿੰਗ ਹੋ ਰਹੀ ਸੀ। ਪੁਲਿਸ ਮੌਕੇ ‘ਤੇ ਪਹੁੰਚ ਚੁੱਕੀ ਹੈ।