ਮਾਂਝੀ ਦੇ ਮਟਿਆਰ ਘਾਟ ਨੇੜੇ ਕਿਸ਼ਤੀ ਪਲਟੀ, 3 ਲੋਕਾਂ ਦੀ ਮੌਤ, ਬਾਕੀਆਂ ਦੀ ਭਾਲ ਜਾਰੀ

ਮਾਂਝੀ, 01 ਨਵੰਬਰ : ਜਿਲ੍ਹਾ ਸ਼ਾਮ ਸਾਰਨ ਦੇ ਮਾਂਝੀ ਵਿੱਚ ਮਟਿਆਰ ਘਾਟ ਨੇੜੇ ਕਿਸ਼ਤੀ ਪਲਟਣ ਕਾਰਨ 25 ਦੇ ਕਰੀਬ ਲੋਕਾਂ ਦੇ ਡੁੱਬ ਜਾਣ ਦੀ ਖਬਰ ਹੈ। ਜਦੋਂ ਸਥਾਨਕ ਲੋਕਾਂ ਨੂੰ ਇਸ ਘਟਨਾਂ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਮੌਕੇ ਤੇ ਪੁੱਜ ਕੇ ਲੋਕਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਇਸ ਮੌਕੇ 3 ਲੋਕਾਂ ਦਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ। ਉਨ੍ਹਾਂ ਤੋਂ ਇਲਾਵਾ ਤਿੰਨ ਹੋਰ ਲੋਕਾਂ ਨੂੰ ਜ਼ਿੰਦਾ ਬਾਹਰ ਕੱਢਿਆ ਗਿਆ ਹੈ।  ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਫੁਲਕੁਮਾਰੀ ਦੇਵੀ ਪਤਨੀ ਸ਼ਿਵ ਬੱਚਾ ਪ੍ਰਸ਼ਾਦ ਪਿੰਡ ਮਟਿਆਰ, ਛੱਤੀ ਦੇਵੀ ਪਤਨੀ ਮੁੰਨਾ ਪ੍ਰਸ਼ਾਦ ਵਜੋਂ ਹੋਈ ਹੈ, ਤੀਜੇ ਦੀ ਪਛਾਣ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਮਾਂਝੀ ਦੇ ਕੁਝ ਕਿਸਾਨ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲੇ 'ਚ ਨਦੀ ਦੇ ਕੰਢੇ 'ਤੇ ਪਰਵਲ ਦੀ ਬਿਜਾਈ ਕਰਨ ਗਏ ਸਨ। ਇਸ ਤੋਂ ਬਾਅਦ ਸ਼ਾਮ 6.30 ਤੋਂ 7 ਵਜੇ ਦੇ ਵਿਚਕਾਰ ਕਿਸ਼ਤੀ ਰਾਹੀਂ ਵਾਪਸ ਆ ਰਹੇ ਸਨ। ਇਸ ਦੌਰਾਨ ਸਰਯੂ ਨਦੀ ਦੇ ਤੇਜ਼ ਵਹਾਅ ਵਿੱਚ ਕਿਸ਼ਤੀ ਫਸ ਜਾਣ ਕਾਰਨ ਕਿਸ਼ਤੀ ਪਲਟ ਗਈ ਅਤੇ ਇਸ ਵਿੱਚ ਸਵਾਰ ਕਰੀਬ 20 ਤੋਂ 25 ਲੋਕ ਪਾਣੀ ਵਿੱਚ ਡੁੱਬ ਗਏ। ਇਹ ਘਟਨਾ ਮਟਿਆਰ ਘਾਟ ਨੇੜੇ ਵਾਪਰੀ। ਇਸ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਿੰਨਾਂ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਬਾਕੀਆਂ ਦੀ ਭਾਲ ਜਾਰੀ ਹੈ। ਸੂਚਨਾ ਮਿਲਦੇ ਹੀ ਡੀਐਮ ਅਮਨ ਸਮੀਰ ਅਤੇ ਐਸਪੀ ਡਾਕਟਰ ਗੌਰਵ ਮੰਗਲਾ ਮੌਕੇ 'ਤੇ ਪਹੁੰਚ ਗਏ ਅਤੇ ਵਿਸ਼ੇਸ਼ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ। ਰਾਤ ਦੇ ਹਨੇਰੇ ਵਿੱਚ ਕਈ ਕਿਸ਼ਤੀਆਂ ਰਾਹੀਂ ਡੁੱਬੇ ਲੋਕਾਂ ਦੀ ਭਾਲ ਜਾਰੀ ਹੈ। ਇਸ ਘਟਨਾ ਨੂੰ ਲੈ ਕੇ ਚਾਰੇ ਪਾਸੇ ਹਫੜਾ-ਦਫੜੀ ਦਾ ਮਾਹੌਲ ਹੈ। ਐਸਪੀ ਮੰਗਲਾ ਨੇ ਦੱਸਿਆ ਕਿ ਛੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਚੁੱਕੀ ਹੈ, ਤਿੰਨ ਜ਼ਿੰਦਾ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਕਿਸਾਨ ਜਿਨ੍ਹਾਂ ਦੇ ਰਿਸ਼ਤੇਦਾਰ ਕਿਸ਼ਤੀ ਰਾਹੀਂ ਦਰਿਆ ਪਾਰ ਕਰਕੇ ਗਏ ਸਨ, ਉਹ ਹੋਰ ਬੇਚੈਨ ਹਨ ਅਤੇ ਆਪਣੇ ਰਿਸ਼ਤੇਦਾਰਾਂ ਦੇ ਆਉਣ ਦੀ ਉਡੀਕ ਕਰ ਰਹੇ ਹਨ।