ਭਿਵਾਨੀ ‘ਚ ਬਲੈਨੋ ਕਾਰ ਤੇ ਕੈਂਟਰ ਦੀ ਟੱਕਰ 'ਚ ਕਲੀਨਰ ਸਮੇਤ 6 ਦੀ ਮੌਤ 

ਭਿਵਾਨੀ, 11 ਅਕਤੂਬਰ : ਹਰਿਆਣਾ ਦੇ ਜਿਲ੍ਹਾ ਭਿਵਾਨੀ ‘ਚ ਮੰਗਲਵਾਰ ਦੀ ਦੇਰ ਰਾਤ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 5 ਨੌਜਵਾਨਾਂ ਸਮੇਤ 6 ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ 5 ਨੌਜਵਾਨ ਆਪਣੇ ਇੱਕ ਦੋਸਤ ਨੂੰ ਬਲੈਨੋ ਕਾਰ ‘ਚ ਸਵਾਰ ਹੋ ਕੇ ਘਰ ਛੱਡਣ ਲਈ ਜਾ ਰਹੇ ਸਨ ਕਿ ਉਨ੍ਹਾਂ ਦੀ ਕਾਰ ਇੱਕ ਕੈਂਟਰ ਨਾਲ ਟਕਰਾ ਗਈ, ਇਸ ਹਾਦਸੇ ‘ਚ ਕਾਰ ਸਵਾਰ 4 ਦੋਸਤਾਂ ਦੀ ਮੌਤ ਕੇ ਮੌਤ ਹੋ ਗਈ ਅਤੇ ਇੱਕ  ਨੂੰ ਜਖਮੀ ਹਾਲਤ ‘ਚ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਇਸ ਹਾਦਸੇ ਵਿੱਚ ਕੈਂਟਰ ਦੇ ਕਲੀਨਰ ਦੀ ਵੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪ੍ਰਦੀਪ (30) ਵਾਸੀ ਪਿੰਡ ਲਡਿਆਲੀ, ਰਵੀ (22) ਵਾਸੀ ਪਿੰਡ ਇੰਦਵਾਲੀ, ਜਤਿੰਦਰ (30) ਵਾਸੀ ਨਰਨੌਦ, ਵਿਕਾਸ (28) ਅਤੇ ਨਸੀਬ (27) ਵਾਸੀ ਪਿੰਡ ਬੁੱਢਾ ਵਜੋਂ ਹੋਈ ਹੈ। ਕੈਂਟਰ ਦੇ ਕਲੀਨਰ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਭਿਵਾਨੀ ਦੇ ਚੌਧਰੀ ਬੰਸੀਲਾਲ ਸਿਵਲ ਹਸਪਤਾਲ ਭੇਜ ਦਿਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਭਿਵਾਨੀ ਦੇ ਬਹਿਲ ਇਲਾਕੇ ਦੇ ਪਿੰਡ ਸੇਰਲਾ ਨੇੜੇ ਰਾਤ ਕਰੀਬ 11.30 ਵਜੇ ਵਾਪਰੀ।