ਭਾਰਤ ਜੋੜੋ ਯਾਤਰਾ, ਵੱਖਰੇ ਅੰਦਾਜ਼ ਵਿੱਚ ਨਜ਼ਰ ਆਏ ਰਾਹੁਲ ਗਾਂਧੀ

ਰੁਦਰਮ : ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦੇ 57ਵਾਂ ਦਿਨ ਹੈ। ਵੀਰਵਾਰ ਨੂੰ ਯਾਤਰਾ ਦੀ ਸ਼ੁਰੂਆਤ ਰੁਦਰਮ ਤੋਂ ਹੋਈ। ਇਸ ਤੋਂ ਬਾਅਦ ਰਾਹੁਲ ਗਾਂਧੀ ਕਈ ਵੱਖਰੇ ਅੰਦਾਜ਼ ਵਿੱਚ ਨਜ਼ਰ ਆਏ। ਪਹਿਲਾਂ ਉਨ੍ਹਾਂ ਨੇ ਇੱਕ ਬੱਚੇ ਨੂੰ ਕਰਾਟੇ ਦੀ ਟੈਕਨਿਕ ਸਿਖਾਈ। ਫਿਰ ਲੋਕ ਨ੍ਰਿਤ ਢਿਮਸਾ ਕੀਤਾ। ਇਸ ਤੋਂ ਬਾਅਦ ਉਹ ਖੁਦ ਨੂੰ ਕੋੜੇ ਮਾਰਦੇ ਨਜ਼ਰ ਆ ਰਹੇ ਹਨ। ਰਾਹੁਲ ਦਾ ਤੇਲੰਗਾਨਾ ਦੇ ਬੋਨਾਲੂ ਤਿਉਹਾਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਭਾਰੀ ਰੱਸੀ ਚੁੱਕੀ ਅਤੇ ਬੁੱਧਵਾਰ ਨੂੰ ‘ਪੋਥਰਾਜੂ’ ਦਾ ਅਵਤਾਰ ਵੀ ਧਾਰ ਲਿਆ। ਤੁਹਾਨੂੰ ਦੱਸ ਦੇਈਏ ਕਿ ਪੋਥਰਾਜੂ ਬੋਨਾਲੂ ਤਿਉਹਾਰ ਦੇ ਖਾਸ ਵਿਅਕਤੀ ਹਨ। ‘ਪੋਥਰਾਜੂ’ ਬਣ ਰਿਹਾ ਵਿਅਕਤੀ ਆਪਣੇ ਸਰੀਰ ਨੂੰ ਕੋੜੇ ਮਾਰਦਾ ਹੈ। ਪੋਥਰਾਜੂ ਬੋਨਾਲੂ ਤਿਉਹਾਰ ਦੀ ਦੇਵੀ ਮਹਾਕਾਲੀ ਦਾ ਭਰਾ ਹੈ, ਜੋ ਦੇਵੀ ਦੀ ਰੱਖਿਆ ਲਈ ਕੋੜੇ ਮਾਰਦਾ ਹੈ। ਰਿਵਾਇਤ ਮੁਤਾਬਕ ਪੋਥਰਾਜੂ ਨੂੰ ਦੇਵੀ ਮਹਾਕਾਲੀ ਦੇ ਵੱਖ-ਵੱਖ ਰੂਪਾਂ ਨਾਲ ਸੱਤ ਭੈਣਾਂ ਦਾ ਭਰਾ ਮੰਨਿਆ ਜਾਂਦਾ ਹੈ। ਇਸ ਦੌਰੇ ਦੌਰਾਨ ਕਾਂਗਰਸੀ ਆਗੂ ਵੀ ਇਸ ਅਵਤਾਰ ਵਿੱਚ ਨਜ਼ਰ ਆਏ। ਬੋਨਾਲੂ ਤਿਉਹਾਰ ਦੌਰਾਨ ਔਰਤਾਂ ‘ਪੋਥਰਾਜੂ’ ਦੀ ਅਗਵਾਈ ਵਿਚ ਮੰਦਰਾਂ ਵਿਚ ਜਲੂਸ ਕੱਢਦੇ ਹੋਏ ਜਾਂਦੀਆਂ ਹਨ। ਇਸ ਦੌਰਾਨ ਉਹ ਢੋਲ ਦੀ ਥਾਪ ‘ਤੇ ਖੂਬ ਨੱਚਦੀਆਂ ਹੈ ਅਤੇ ਭੀੜ ਨੂੰ ਆਪਣੀਆਂ ਰੱਸਦੀਆਂ ਨਾਲ ਕੋੜੇ ਵੀ ਮਾਰਦੀਆਂ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਬੰਦੇ ਨੇ ਆਪਣੇ ਹੱਥ ਵਿੱਚ ਕੋੜਾ ਫੜਿਆ ਹੁੰਦਾ ਹੈ ਉਦੋਂ ਰਾਹੁਲ ਗਾਂਧੀ ਆਉਂਦੇ ਹਨ ਅਤੇ ਕੋੜਾ ਲੈ ਕੇ ਖੁਦ ਨੂੰ ਮਾਰਨ ਲੱਗਦੇ ਹਨ। ਭਾਰਤ ਜੋੜੋ ਯਾਤਰਾ ਦੌਰਾਨ ਕਲਾਕਾਰ ਆਪਣੀ ਸੰਸਕ੍ਰਿਤੀ ਦਾ ਵੀ ਪ੍ਰਦਰਸ਼ਨ ਕਰ ਰਹੇ ਹਨ, ਉਨ੍ਹਾਂ ਵਿੱਚੋਂ ਇੱਕ ਢਿਮਸਾ ਲੋਕਨਾਚ ਵੀ ਹੈ। ਰਾਹੁਲ ਨੇ ਕਲਾਕਾਰਾਂ ਦੇ ਨਾਲ ਇਸ ਵਿੱਚ ਹੱਥ ਅਜ਼ਮਾਏ। ਕਾਂਗਰਸ ਦੀ ਭਾਰਤ ਜੋੜੋ ਯਾਤਰਾ 7 ਨਵੰਬਰ ਨੂੰ ਮਹਾਰਾਸ਼ਟਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਤੇਲੰਗਾਨਾ ਦੇ 19 ਵਿਧਾਨ ਸਭਾ ਅਤੇ 7 ਸੰਸਦੀ ਹਲਕਿਆਂ ਨੂੰ ਕਵਰ ਕਰੇਗੀ, ਕੁੱਲ 375 ਕਿਲੋਮੀਟਰ ਦੀ ਦੂਰੀ ‘ਤੇ ਫੈਲੇਗੀ। ਯਾਤਰਾ 4 ਨਵੰਬਰ ਨੂੰ ਇੱਕ ਦਿਨ ਦੀ ਛੁੱਟੀ ਕਰੇਗੀ। ਸੂਬੇ ਵਿੱਚ ਪਾਰਟੀ ਦੇ ਪ੍ਰਚਾਰ ਦੌਰਾਨ ਰਾਹੁਲ ਗਾਂਧੀ ਖੇਡਾਂ, ਕਾਰੋਬਾਰੀ ਤੇ ਮਨੋਰੰਜਨ ਜਗਤ ਦੀਆਂ ਹਸਤੀਆਂ ਸਮੇਤ ਬੁੱਧੀਜੀਵੀਆਂ, ਵੱਖ-ਵੱਖ ਭਾਈਚਾਰਿਆਂ ਦੇ ਆਗੂਆਂ ਨੂੰ ਮਿਲਦੇ ਰਹੇ ਹਨ। ਭਾਰਤ ਜੋੜੀ ਯਾਤਰਾ 7 ਸਤੰਬਰ ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ।