ਅਰੁਣਾਚਲ 'ਚ ਫੌਜ ਦਾ ਹੈਲੀਕਾਪਟਰ ਰੁਦਰ ਕ੍ਰੈਸ਼

ਅਰੁਣਾਚਲ : ਸਿਆਂਗ ਜ਼ਿਲ੍ਹੇ ਵਿਚ ਅੱਜ ਵੱਡਾ ਹਾਦਸਾ ਹੋ ਗਿਆ। ਇਥੋਂ ਦੇ ਸਿੰਗਿੰਗ ਪਿੰਡ ਕੋਲ ਫੌਜ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਇਹ ਜਗ੍ਹਾ ਟੂਟਿੰਗ ਹੈੱਡਕੁਆਟਰ ਤੋਂ 25 ਕਿਲੋਮੀਟਰ ਦੂਰ ਹੈ। ਆਰਮੀ ਦਾ ਹੈਲੀਕਾਪਟਰ ਟੂਟਿੰਗ ਤੋਂ 25 ਕਿਲੋਮੀਟਰ ਦੂਰ ਸਿੰਗਿੰਗ ਪਿੰਡ ਕੋਲ ਕ੍ਰੈਸ਼ ਹੋ ਗਿਆ। ਜਿਥੇ ਇਹ ਹਾਦਸਾ ਵਾਪਰਿਆ, ਉਹ ਸੜਕ ਦੇ ਰਸਤੇ ਨਾਲ ਕਨੈਕਟਿਡ ਨਹੀਂ ਹੈ। ਹਾਲਾਂਕਿ ਰੈਸਕਿਊ ਟੀਮ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ ਹੈ। ਫੌਜ ਦਾ ਹੈਲੀਕਾਪਟਰ ਰੁਦਰ ਕ੍ਰੈਸ਼ ਹੋਇਆ ਹੈ। ਸਰਚ ਆਪ੍ਰੇਸ਼ਨ ਜਾਰੀ ਹੈ। ਰੁਦਰ ਫੌਜ ਦਾ ਅਟੈਕ ਹੈਲੀਕਾਪਟਰ ਹੈ, ਇਸ ਨੂੰ ਹਿੰਦੋਸਤਾਨ ਏਅਰੋਨਾਟਿਕਸ ਲਿਮਟਿਡ ਨੇ ਭਾਰਤੀ ਫੌਜ ਲਈ ਬਣਾਇਆ ਹੈ। ਇਹ ਹਲਕੇ ਧਰੁਵ ਹੈਲੀਕਾਪਟਰ ਦਾ ਵੈਪਨ ਸਿਸਟਮ ਇੰਟੀਗ੍ਰੇਟਿਡ Mk-IV ਦਾ ਐਡੀਸ਼ਨ ਹੈ।