ਅਕਾਲੀ ਵਰਕਰਾਂ ਨੂੰ ਚਾਹੀਦਾ ਹੈ ਕਿ ਉਹ ਅਕਾਲੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ : ਸੁਖਬੀਰ ਸਿੰਘ ਬਾਦਲ 

  • ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੀ ਹੋਈ ਅਹਿਮ ਮੀਟਿੰਗ

ਨਵੀਂ ਦਿੱਲੀ, 23 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੀ ਅਗਜੈਕਟਿਵ ਅਤੇ ਅਹੁਦੇਦਾਰਾਂ ਦੀ ਭਰਵੀਂ ਮੀਟਿੰਗ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਲੋਧੀ ਅਸਟੇਟ ਨਵੀਂ ਦਿੱਲੀ ਸਥਿਤ ਰਿਹਾਇਸ਼ ਤੇ ਹੋਈ। ਇਸ ਮੀਟਿੰਗ ਦੀ ਸਭ ਤੋਂ ਵੱਡੀ ਖਾਸੀਅਤ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਮੀਟਿੰਗ ਵਿੱਚ ਦਿੱਲੀ ਦੇ ਵੱਖ ਵੱਖ ਇਲਾਕਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਪੜ੍ਹੇ ਲਿਖੇ ਤੇ ਉੱਘੇ ਸਿੱਖਾਂ ਨੇ ਆਪ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਤੱਕ ਪਹੁੰਚ ਕੀਤੀ ਜਿੰਨਾਂ ਵਿਚੋਂ 92 ਅਹੁਦੇਦਾਰਾਂ ਤੇ 197 ਅਗਜੈਕਟਿਵ ਮੈਂਬਰਾਂ ਨੂੰ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੇ ਆਪਣੇ ਹੱਥੀਂ ਨਿਯੁਕਤੀ ਪੱਤਰ ਸੌਂਪੇ। ਜਿਸ ਸਦਕਾ ਦਿੱਲੀ ਦੇ ਹਰ ਕੋਨੇ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਅਧਾਰ ਮਜ਼ਬੂਤ ਹੋ ਗਿਆ ਹੈ, ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਕਿਹਾ ਕਿ ਅਕਾਲੀ ਵਰਕਰਾਂ ਨੂੰ ਚਾਹੀਦਾ ਹੈ ਕਿ ਉਹ ਅਕਾਲੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਕਿਉਂਕਿ ਇਹ ਸਾਡਾ ਫਰਜ਼ ਹੈ ਤੇ ਉਹਨਾਂ ਵਰਕਰਾਂ ਨੂੰ ਤਕੜੇ ਕਰਦਿਆਂ ਕਿਹਾ ਕਿ ਆਉਣ ਵਾਲਾ ਸਮਾਂ ਅਕਾਲੀ ਦਲ ਦਾ ਹੈ । ਉਹਨਾਂ ਕਿਹਾ ਕਿ ਚਾਹੇ ਪੰਜਾਬ ਹੋਵੇ ਜਾਂ ਦਿੱਲੀ ਜਿੰਨਾ ਲੋਕਾਂ ਨੇ ਝੂਠੇ ਵਾਅਦੇ ਤੇ ਦਾਅਵੇ ਕਰਕੇ ਸੱਤਾ ਹਥਿਆਈ ਸੀ । ਉਹਨਾਂ ਦਾ ਭਾਂਡਾ ਹੁਣ ਭੱਜ ਚੁੱਕਾ ਹੈ । ਤੇ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਇਸੇ ਤਰ੍ਹਾਂ ਉਹਨਾਂ ਕਿਹਾ ਦਿੱਲੀ ਵਿੱਚ ਸਰਕਾਰੀ ਸਰਪ੍ਰਸਤੀ ‘ਚ ਚੱਲਣ ਵਾਲੇ ਲੋਕਾਂ ਨੂੰ ਗੁਰਦੁਆਰਾ ਪ੍ਰਬੰਧ ਤੋਂ ਬਾਹਰ ਕਰਨ ਲਈ ਸਮੂਹ ਅਕਾਲੀ ਵਰਕਰ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿੱਚ ਇਕਜੁਟ ਹੋ ਕੇ ਚੱਲਣ ਤਾਂ ਜੋ ਜਿਹੜੇ ਲੋਕ ਧੱਕੇ ਨਾਲ ਗੁਰੂ ਘਰਾਂ ਤੇ ਕਾਬਜ਼ ਹੋਏ ਬੈਠੇ ਹਨ । ਉਹਨਾਂ ਨੂੰ ਚੱਲਦਾ ਕੀਤਾ ਜਾ ਸਕੇ । ਉਹਨਾਂ ਸ. ਸਰਨਾ ਵਲੋਂ ਦਿੱਲੀ ਲਈ ਬਣਾਈ ਗਈ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ. ਸਰਨਾ ਨੇ ਆਪਣਾ ਦੂਰ ਅੰਦੇਸ਼ੀ ਨਾਲ ਬਣਾਈ ਹੈ । ਜਿਸ ਸਦਕਾ ਪੁਰੀ ਦਿੱਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਪਕੜ ਪੂਰੀ ਮਜਬੂਤ ਹੋ ਗਈ ਹੈ। ਇਸ ਮੌਕੇ ਬੋਲਦਿਆਂ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਅਕਾਲੀ ਦਲ ਸਿੱਖਾਂ ਦੀ ਇੱਕੋ ਇੱਕ ਸਿਆਸੀ ਜਮਾਤ ਹੈ । ਜੋ ਪਿਛਲੀ ਇੱਕ ਸਦੀ ਤੋਂ ਗੁਰੂ ਘਰਾਂ ਦੀ ਸੇਵਾ ਸੰਭਾਲ ਕਰਦਾ ਆਇਆ ਹੈ । ਤੇ ਆਉਣ ਵਾਲੇ ਸਮੇਂ ਵਿੱਚ ਵੀ ਅਕਾਲੀ ਦਲ ਨਵੀਆਂ ਬੁਲੰਦੀਆਂ ਨੂੰ ਛੋਹੇਗਾ । ਇਸ ਮੌਕੇ ਸੀਨੀਅਰ ਆਗੂ ਸ ਹਰਵਿੰਦਰ ਸਿੰਘ ਸਰਨਾ ਨੇ ਆਖਿਆ ਅੱਜ ਚਹੁ ਤਰਫੋ ਸਿੱਖ ਕੌਮ ਉੱਤੇ ਹਮਲੇ ਹੋ ਰਹੇ ਹਨ, ਜਿੰਨਾਂ ਦਾ ਟਾਕਰਾ ਕਰਨ ਲਈ ਸਿੱਖ ਕੌਮ ਸਮਰੱਥ ਹੈ ਤੇ ਅਕਾਲ ਪੁਰਖ ਦੀ ਮਿਹਰ ਸਦਕਾ ਅਸੀਂ ਦਿੱਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਵਿੱਚ ਸਿੱਖ ਕੌਮ ਦੇ ਨਾਲ ਹਰ ਵੇਲੇ ਖੜ੍ਹੇ ਹਾਂ। ਸ. ਸੁਖਬੀਰ ਸਿੰਘ ਬਾਦਲ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਪੀਤਮਪੁਰਾ ਦੀ ਵਿਦਿਆਰਥੀ ਕੌਂਸਲ ਦੀ ਚੋਣ ‘ਚ ਜਿੱਤੀ SOI ਦੀ ਪੂਰੀ ਟੀਮ ਦਾ ਸ. ਪਰਮਜੀਤ ਸਿੰਘ ਸਰਨਾ ਨਾਲ ਸਨਮਾਨ ਕੀਤਾ । ਇਸ ਮੌਕੇ ਉਹਨਾਂ ਸੀਨੀਅਰ ਪਾਰਟੀ ਆਗੂ ਸ. ਭਜਨ ਸਿੰਘ ਵਾਲੀਆਂ ਨੂੰ ਮੁੜ ਤੋਂ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੀਟਿੰਗ ਦਿੱਲੀ ਤੋਂ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ , ਸੀਨੀਅਰ ਆਗੂ ਸ. ਹਰਵਿੰਦਰ ਸਿੰਘ ਸਰਨਾ , ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਤੇ ਦਿੱਲੀ ਤੋ ਇੰਚਾਰਜ ਸ ਬਲਵਿੰਦਰ ਸਿੰਘ ਭੂੰਦੜ ਸ. ਕੁਲਦੀਪ ਸਿੰਘ ਭੋਗਲ , ਸ. ਜਤਿੰਦਰ ਸਿੰਘ ਸਾਹਨੀ , ਸ. ਸੁਖਵਿੰਦਰ ਸਿੰਘ ਬੱਬਰ , ਸ. ਅਵਤਾਰ ਸਿੰਘ ਕਾਲਕਾ , ਜਥੇਦਾਰ ਬਲਦੇਵ ਸਿੰਘ ਰਾਣੀ ਬਾਗ਼ , ਬੀਬੀ ਰਣਜੀਤ ਕੌਰ ਸ. ਰਵਿੰਦਰ ਸਿੰਘ ਖੁਰਾਣਾ , ਸ. ਅਨੂਪ ਸਿੰਘ ਘੁੰਮਣ , ਸ ਕੁਲਤਰਨ ਸਿੰਘ ਕੋਚਰ , ਸ ਮਨਮੋਹਣ ਸਿੰਘ ਕੋਚਰ , ਸ ਅਮਰੀਕ ਸਿੰਘ ਵਿਕਾਸਪੁਰੀ , ਸ ਤਜਿੰਦਰ ਸਿੰਘ ਗੋਪਾ ,ਸ ਜਤਿੰਦਰ ਸਿੰਘ ਸੋਨੂੰ , ਸ ਸੁਰਿੰਦਰ ਸਿੰਘ ਦਾਰਾ, ਸ ਸਤਨਾਮ ਸਿੰਘ ਜੱਗਾ , ਸ ਰਮਨਦੀਪ ਸਿੰਘ ਸੋਨੂੰ , , ਸ ਮਨਜੀਤ ਸਿੰਘ ਸਰਨਾ ਸ ਗੁਰਦੇਵ ਸਿੰਘ ਭੋਲਾ, ਸ ਸੁਖਦੇਵ ਸਿੰਘ ਰਿਆਤ ਆਦਿ ਤੇ ਹੋਰ ਦਿੱਲੀ ਦੇ ਬੜੇ ਸੁਲਝੇ ਹੋਏ ਤੇ ਦਾਨਸਮੰਦ ਆਗੂ ਹਾਜ਼ਰ ਸਨ ।