ਮਾਲਵਾ

ਵਿਧਾਇਕ ਮਾਲੇਰਕੋਟਲਾ ਨੇ 55 ਕਰੋੜ ਰੁਪਏ ਦੀ ਲਾਗਤ ਨਾਲ  ਲੁਧਿਆਣਾ-ਮਾਲੇਰਕੋਟਲਾ –ਸੰਗਰੂਰ ਸੜਕ ਦੀ ਵਿਸ਼ੇਸ਼ ਰਿਪੇਅਰ ਅਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ
ਕੁਲ 44.954 ਕਿਲੋਮੀਟਰ ਸੜਕ ਦੀ ਕੀਤੀ ਜਾਵੇਗੀ ਰਿਪੇਅਰ ਮਾਲੇਰਕੋਟਲਾ ਸ਼ਹਿਰ ਅਧੀਨ ਆਉਂਦੀ ਸੜਕ ਦੇ ਪੁਰਾਣੇ ਡਿਵਾਇਡਰਾਂ ਦਾ ਹੋਵੇਗੀ ਪੁਨਰ ਨਿਰਮਾਣ ਅਤੇ ਲਗਾਇਆ ਜਾਣਗੀਆਂ ਲੋਹੇ ਦੀਆਂ ਗਰਿਲਾਂ ਮਾਲੇਰਕੋਟਲਾ 12 ਫਰਵਰੀ : ਹਲਕਾ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ 55 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ-ਮਾਲੇਰਕੋਟਲਾ –ਸੰਗਰੂਰ ਸੜਕ ਦੀ ਵਿਸ਼ੇਸ਼ ਰਿਪੇਅਰ, ਪ੍ਰੀਮਿਕਸ ਪਾਉਣ ਅਤੇ ਡਿਵਾਇਡਰਾਂ ਦਾ ਕੰਮ ਸ਼ੁਰੂ ਕਰਵਾਊਂਦਿਆਂ ਕਿਹਾ ਕਿ ਇਸ ਸੜਕ ਦੀ ਵਿਸ਼ੇਸ ਮੁਰੰਮਤ ਹੋਣ ਨਾਲ ਇਥੋਂ ਦੇ ਲੋਕਾਂ ਦੀ ਚਿਰਕੋਣੀ....
'ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ ਵਿਸ਼ੇਸ਼ ਕੈਂਪਾਂ 'ਚ ਪੰਜਾਬ ਸਰਕਾਰ ਦੀਆਂ ਪ੍ਰਚਾਰ ਵੈਨਾਂ ਬਣੀਆਂ ਖਿੱਚ ਦਾ ਕੇਂਦਰ
ਪਟਿਆਲਾ, 12 ਫਰਵਰੀ : 6 ਫਰਵਰੀ ਤੋਂ ਪਟਿਆਲਾ ਜ਼ਿਲ੍ਹੇ ਵਿੱਚ ਲਗਾਤਾਰ ਲੱਗ ਰਹੇ 'ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ ਵਿਸ਼ੇਸ਼ ਕੈਂਪਾਂ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਚਾਰ ਵੈਨਾਂ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਇਨ੍ਹਾਂ ਵੈਨਾਂ ਵਿੱਚ ਐਲ.ਈ.ਡੀ. ਰਾਹੀਂ ਚਲਾਈਆਂ ਜਾ ਰਹੀਆਂ ਵੀਡੀਓਜ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਹੀਦਾਂ ਦੀ ਧਰਤੀ ਖਟਕੜ ਕਲਾਂ ਤੋਂ ਸਹੁੰ ਚੁੱਕਣ ਤੋਂ ਲੈਕੇ ਅੱਜ ਤੱਕ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੀਤੇ ਗਏ ਕੰਮਾਂ ਦੀ ਕਹਾਣੀ ਬਿਆਨ ਕੀਤੀ ਜਾ ਰਹੀ ਹੈ। ਇਨ੍ਹਾਂ....
ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਲਗਾਏ ਜਾ ਰਹੇ ਕੈਂਪਾਂ ਦਾ ਹੁਣ ਤੱਕ 1965 ਨਾਗਰਿਕਾਂ ਨੇ ਲਿਆ ਲਾਭ : ਡਿਪਟੀ ਕਮਿਸ਼ਨਰ
ਕੈਂਪਾਂ ਦੌਰਾਨ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ 100 ਫੀਸਦੀ ਨਿਪਟਾਰਾ ਕਰਨ ਨੂੰ ਬਣਾਇਆ ਜਾ ਰਿਹੈ ਯਕੀਨੀ ਪ੍ਰਚਾਰ ਵੈਨਾ ਰਾਹੀਂ ਲੋਕਾਂ ਨੂੰ ਕੈਂਪਾਂ ਅਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਕੀਤਾ ਜਾ ਰਿਹੈ ਜਾਗਰੂਕ ਫ਼ਤਹਿਗੜ੍ਹ ਸਾਹਿਬ, 12 ਫਰਵਰੀ : ਪੰਜਾਬ ਸਰਕਾਰ ਵੱਲੋਂ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਇੱਕੋਂ ਛੱਤ ਹੇਠ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਲਗਾਏ ਜਾ ਰਹੇ ਕੈਂਪਾਂ ਨੂੰ ਜ਼ਿਲ੍ਹੇ....
ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬਡਾਲੀ ਆਲਾ ਸਿੰਘ ਦਾ ਦੌਰਾ
ਸਕੂਲ ਦੇ ਖੇਡ ਮੈਦਾਨ ਵਿੱਚ ਖੜਦੇ ਬਰਸਾਤੀ ਪਾਣੀ ਸਬੰਧੀ ਛੇਤੀ ਕੀਤਾ ਜਾਵੇਗਾ ਹੱਲ ਫ਼ਤਹਿਗੜ੍ਹ ਸਾਹਿਬ, 12 ਫਰਵਰੀ : ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਸਰਕਾਰੀ ਪ੍ਰਾਇਮਰੀ ਸਕੂਲ ਬਡਾਲੀ ਆਲਾ ਸਿੰਘ ਦਾ ਦੌਰਾ ਕੀਤਾ ਅਤੇ ਬੱਚਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਲਗਾਤਰ ਸੁਧਾਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ ਜਦੋਂ ਆਮ ਵਿਅਕਤੀ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਣ ਨੂੰ ਹੀ....
ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਹਲਕਾ ਫਾਜ਼ਿਲਕਾ ਦੇ ਵੱਖ-ਵੱਖ ਪਿੰਡਾਂ ਵਿੱਚ ਲਗਾਏ ਗਏ ਕੈਂਪ
ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕੀਤਾ ਕੈਂਪਾਂ ਦਾ ਦੌਰਾ ਕਿਹਾ, ਲੋਕਾਂ ਨੂੰ ਉਹਨਾਂ ਦੀਆਂ ਬਰੂਹਾਂ ਤੇ ਮਿਲਣ ਰਹੀਆਂ ਹਨ ਸਰਕਾਰੀ ਸੇਵਾਵਾਂ ਫਾਜ਼ਿਲਕਾ 12 ਫਰਵਰੀ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਹਲਕਾ ਫਾਜ਼ਿਲਕਾ ਦੇ ਵੱਖ-ਵੱਖ ਪਿੰਡਾਂ ਵਿੱਚ ਕੈਂਪ ਲਗਾਏ ਗਏ। ਹਲਕਾ ਫਾਜ਼ਿਲਕਾ ਦੇ ਪਿੰਡ ਮੌਜਮ, ਚੁਆੜਿਆਵਾਲੀ, ਕੌੜਿਆਵਾਲੀ ਅਤੇ ਮੁਹਾਰ ਸੋਨਾ ਵਿਖੇ ਲੱਗੇ ਕੈਂਪ ਵਿੱਚ ਵਿਧਾਇਕ ਫਾਜ਼ਿਲਕਾ ਸ੍ਰੀ....
ਮਿਡ ਡੇ ਮੀਲ ਵਿੱਚ ਕਿੰਨੂ ਵੰਡਣ ਦੀ ਹੋਈ ਸ਼ੁਰੂਆਤ, ਡਿਪਟੀ ਕਮਿਸ਼ਨਰ ਨੇ ਖੁਦ ਬੱਚਿਆਂ ਨੂੰ ਵੰਡੇ ਕਿਨੂੰ
ਕਿਹਾ, ਇਸ ਨਾਲ ਕਿਸਾਨਾਂ ਨੂੰ ਕਿਨੂੰ ਦੀ ਫਸਲ ਦਾ ਮਿਲ ਸਕੇਗਾ ਉਚਿਤ ਮੁੱਲ ਵਿਦਿਆਰਥੀਆਂ ਨੇ ਚਾਅ ਨਾਲ ਖਾਧੇ ਔਸ਼ਧੀ ਗੁਣਾਂ ਨਾਲ ਭਰਪੂਰ ਪੋਸ਼ਟਿਕ ਕਿਨੂੰ ਫਾਜ਼ਿਲਕਾ 12 ਫਰਵਰੀ : ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਮਿਡ ਡੇ ਮੀਲ ਵਿੱਚ ਮੌਸਮੀ ਫਲ ਕਿਨੂੰ ਦੇਣ ਦੀਆਂ ਹਦਾਇਤਾਂ ਦੇ ਮੱਦੇ ਨਜ਼ਰ ਅੱਜ ਜ਼ਿਲ੍ਹੇ ਭਰ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਵਿੱਚ ਕਿੰਨੂ ਫਲ ਦਿੱਤਾ ਗਿਆ। ਇਸ ਦੀ ਸ਼ੁਰੂਆਤ ਫਾਜ਼ਿਲਕਾ ਦੇ ਸਰਕਾਰੀ ਕੰਨਿਆ....
ਡਿਪਟੀ ਕਮਿਸ਼ਨਰ ਨੇ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ 42 ਬਿਊਟੀ ਐਂਡ ਵੈਲਨੈੱਸ ਤੇ ਅਪੈਰਲ ਕਿੱਟਸ ਵੰਡੀਆਂ
ਵਿਦਿਆਰਥਣਾਂ ਨੂੰ ਅੱਗੇ ਭਵਿੱਖ 'ਚ ਤਰੱਕੀ ਕਰਨ ਲਈ ਦਿੱਤੀਆਂ ਸੁੱਭ ਕਾਮਨਾਵਾਂ ਫਾਜ਼ਿਲਕਾ 12 ਫਰਵਰੀ : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਾਜ਼ਿਲਕਾ ਵਿਖੇ ਕਿੱਤਾ ਮੁਖੀ ਕੋਰਸ ਬਿਊਟੀ ਐਂਡ ਵੈਲਨੈੱਸ ਦੀਆਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਵੈ ਰੁਜ਼ਗਾਰ ਲਈ ਟੂਲ ਕਿੱਟਾਂ ਵੰਡੀਆਂ ਗਈਆਂ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਕੂਲ ਪ੍ਰਿੰਸੀਪਲ ਮੈਡਮ ਸੁਤੰਤਰ ਬਾਲਾ ਪਾਠਕ ਦੇ ਯਤਨਾ ਸਦਕਾ ਲਾਇਬ੍ਰੇਰੀ 'ਚ ਬੱਚੀਆਂ ਦੇ ਬੈਠਣ ਲਈ....
ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਨੇ ਜਿਲ੍ਹਾ ਫਾਜਿਲਕਾ ਵਿੱਚ ਸੜਕ ਸੁਰੱਖਿਆ ਫੋਰਸ ਦੀਆਂ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਸੜਕ ਹਾਦਸਿਆਂ ਦਾ ਸ਼ਿਕਾਰ ਲੋਕਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਕੇ ਜਾਨ ਬਚਾਉਣ ਵਿਚ ਲਾਹੇਵੰਦ ਹੋਣਗੀਆਂ ਐਸ.ਐਸ.ਐਫ. ਫਾਜ਼ਿਲਕਾ, 12 ਫਰਵਰੀ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਿਕ ਪੂਰੇ ਪੰਜਾਬ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਸੜਕ ਸੁਰੱਖਿਆ ਫੋਰਸ (ਐਸ.ਐਸ. ਐਫ.) ਤਾਇਨਾਤ ਕੀਤੀ ਗਈ ਹੈ। ਇਸ ਸੜਕ ਸੁਰੱਖਿਆ ਫੋਰਸ ਨੂੰ ਵਿਸ਼ੇਸ਼ ਕਿਸਮ ਦੀਆਂ ਗੱਡੀਆਂ ਅਤੇ ਪੁਲਿਸ ਫੋਰਸ ਨੂੰ ਲੋੜੀਂਦੇ ਸਾਜੋ ਸਮਾਨ ਨਾਲ ਲੈਸ ਕਰਕੇ ਇੱਕ ਵੱਖਰੀ....
ਸੀਨੀਅਰ ਸੈਕੈਂਡਰੀ ਸਰਕਾਰੀ ਸਕੂਲ ਲੜਕੇ ਫਾਜ਼ਿਲਕਾ ਵਿਖੇ ਸੈਮੀਨਾਰ ਲੱਗਾ ਕੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਅਤੇ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਕੀਤਾ ਜਾਗਰੂਕ
ਫਾਜ਼ਿਲਕਾ, 12 ਫਰਵਰੀ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ-ਨਿਦੇਸ਼ਾਂ *ਤੇ ਜ਼ਿਲੇਹ ਅੰਦਰ ਮਨਾਏ ਜਾ ਰਹੇ ਸੜਕ ਸੁਰੱਖਿਆ ਮਹੀਨਾ ਮੁਹਿੰਮ ਤਹਿਤ ਲਗਾਤਾਰ ਜਾਗਰੂਕਤਾ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਸੀਨੀਅਰ ਸੈਕੈਂਡਰੀ ਸਰਕਾਰੀ ਸਕੂਲ ਲੜਕੇ ਫਾਜ਼ਿਲਕਾ ਵਿਖੇ ਸੈਮੀਨਾਰ ਲੱਗਾ ਕੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਕੀਤਾ ਗਿਆ। ਟਰੈਫਿਕ ਇੰਚਾਰਜ ਫਾਜ਼ਿਲਕਾ ਦੇ ਏਐਸਆਈ ਪਵਨ ਕੁਮਾਰ ਨੇ ਕਿਹਾ ਕਿ ਬਚਿਆਂ ਨੂੰ ਹੁਣੇ ਤੋਂ ਹੀ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ....
ਜ਼ਿਲ੍ਹਾ ਹਸਪਤਾਲ ਫਾਜ਼ਿਲਕਾ, ਅਬੋਹਰ ਅਤੇ  ਜਲਾਲਾਬਾਦ ਵਿਖ਼ੇ ਅੱਜ ਲਗੇਗਾ  ਦਿਵਿਆਂਗਜਨਾਂ ਲਈ  ਯੂ.ਡੀ.ਆਈ.ਡੀ. ਅਤੇ ਪੈਨਸ਼ਨ ਕੈਂਪ
ਲੋਕਾ ਕੈਂਪ ਦਾ ਵੱਧ ਤੋਂ ਵੱਧ ਲੈਣ ਲਾਭ =ਡਾਕਟਰ ਕਵਿਤਾ ਸਿੰਘ ਫਾਜ਼ਿਲਕਾ, 12 ਫਰਵਰੀ : ਅੰਤਰ-ਰਾਸ਼ਟਰੀ ਦਿਵਿਆਂਗਤਾ ਦਿਵਸ ਮੌਕੇ ਸਮਰਪਿਤ ਜ਼ਿਲ੍ਹਾ ਹਸਪਤਾਲ ਫਾਜ਼ਿਲਕਾ, ਸਿਵਲ ਹਸਪਤਾਲ ਅਬੋਹਰ ਅਤੇ ਸਿਵਲ ਹਸਪਤਾਲ ਜਲਾਲਾਬਾਦ ਵਿਖ਼ੇ 13 ਫਰਵਰੀ 2024 ਨੂੰ ਦਿਵਿਆਂਗਜਨਾਂ ਲਈ ਯੂ.ਡੀ.ਆਈ.ਡੀ. ਅਤੇ ਪੈਨਸ਼ਨ ਕੈਂਪ ਲਗਾਇਆ ਜਾਵੇਗਾ। ਜਿਨਾ ਵਿਚ ਲਾਭਪਾਤਰ ਦੇ ਮੌਕੇ ਤੇ ਕਾਰਡ ਬਣਾਏ ਜਾਣਗੇ ਅਤੇ ਮੌਕੇ ਤੇ ਡਾਕਟਰੀ ਜਾਂਚ ਕੀਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਾਜਿਲਕਾ ਡਾ. ਸੇਨੂ ਦੁੱਗਲ ਅਤੇ ਕਾਰਜਕਾਰੀ....
ਸਰਕਾਰੀ ਸਕੂਲ ਦੇ ਰਹੇ ਹਨ ਪ੍ਰਾਈਵੇਟ ਸਕੂਲਾਂ ਨੂੰ ਮਾਤ - ਵਿਧਾਇਕ ਸੇਖੋਂ
ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲਾ ਦਿਵਾਉਣ ਲਈ ਪ੍ਰੇਰਿਤ ਕਰਨ ਵਾਲੀ ਵੈਨ ਨੂੰ ਦਿੱਤੀ ਹਰੀ ਝੰਡੀ ਫ਼ਰੀਦਕੋਟ 12 ਫ਼ਰਵਰੀ : ਫ਼ਰੀਦਕੋਟ ਜ਼ਿਲ੍ਹੇ ਦੇ 401 ਸਰਕਾਰੀ ਸਕੂਲ ਹੁਣ ਉਹ ਪੁਰਾਣੇ ਜਮਾਨੇ ਦੇ ਸਕੂਲ ਨਹੀਂ ਰਹਿ ਗਏ ਹਨ ਕਿਉਂ ਜੋ ਇਹ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇਣ ਲੱਗੇ ਹਨ। ਇਹਨਾਂ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਲਈ ਹੁਣ ਹਰ ਕਿਸਮ ਦੀ ਆਧੁਨਿਕ ਸਹੂਲਤ ਉਪਲਬਧ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਐਮ.ਐਲ.ਏ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋ ਨੇ ਅੱਜ ਵੈਨ ਨੂੰ ਹਰੀ ਝੰਡੀ ਦੇ ਕੇ....
ਯੋਗ ਵਿਅਕਤੀਆਂ ਦੀਆਂ ਵੋਟਾਂ ਬਣਾਉਣ ਅਤੇ ਮਰ ਚੁੱਕਿਆਂ ਦੀਆਂ ਵੋਟਾਂ ਕੱਟੀਆ ਜਾਣ- ਡਿਪਟੀ ਕਮਿਸ਼ਨਰ
ਬੀ.ਐਲ.ਓਜ਼ ਦੋ ਤੋਂ ਪੰਜ ਵਜੇ ਤੱਕ ਘਰ ਘਰ ਜਾ ਕੇ ਇਹ ਕੰਮ ਕਰਨ ਫ਼ਰੀਦਕੋਟ 12 ਫ਼ਰਵਰੀ : ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾਂ ਫਰੀਦਕੋਟ ਵਿੱਚ ਐਸ.ਜੀ.ਪੀ.ਸੀ ਚੋਣਾਂ ਲਈ ਬਲਾਕ ਲੈਵਲ ਅਫਸਰ ਹਰ ਰੋਜ਼ ਘਰ ਘਰ ਜਾ ਕੇ ਯੋਗ ਵੋਟਾਂ ਬਣਾਉਣ ਅਤੇ ਮਰ ਚੁੱਕਿਆਂ ਦੀਆਂ ਵੋਟਾਂ ਕੱਟਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਐਸ.ਜੀ.ਪੀ.ਸੀ ਚੋਣਾਂ ਲਈ ਵੋਟਾਂ ਬਣਾਉਣ ਦਾ ਕੰਮ ਜੰਗੀ ਪੱਧਰ ਤੇ ਕੀਤਾ ਜਾ ਰਿਹਾ....
ਪੰਜਾਬ ਦੇ ਇਤਿਹਾਸ ਅਤੇ ਅਮੀਰ ਵਿਰਸੇ ਨੂੰ ਦਰਸਾਉਂਦੀਆਂ ਝਾਕੀਆਂ ਦੀਪ ਸਿੰਘ ਵਾਲਾ ਤੋਂ ਫ਼ਰੀਦਕੋਟ ਵਿੱਚ ਦਾਖਲ ਹੋਣਗੀਆਂ
15 ਅਤੇ 16 ਫਰਵਰੀ ਨੂੰ ਝਾਕੀਆਂ ਫ਼ਰੀਦਕੋਟ ਵਾਸੀਆਂ ਨੂੰ ਵਿਖਾਈਆਂ ਜਾਣਗੀਆਂ- ਡਿਪਟੀ ਕਮਿਸ਼ਨਰ ਫ਼ਰੀਦਕੋਟ 12 ਫ਼ਰਵਰੀ : ਪੰਜਾਬ ਦੇ ਅਮੀਰ ਵਿਰਸੇ ਨੂੰ ਰੂਪਮਾਨ ਕਰਦੀਆਂ ਤਿੰਨ ਝਾਕੀਆਂ ਪਿੰਡ ਦੀਪ ਸਿੰਘ ਵਾਲਾ ਤੋਂ 15 ਫਰਵਰੀ ਨੂੰ ਫਰੀਦਕੋਟ ਵਿਖੇ ਦਾਖਲ ਹੋਣਗੀਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ। ਉਹਨਾਂ ਕਿਹਾ ਕਿ 15 ਫ਼ਰਵਰੀ ਨੂੰ ਸਵੇਰੇ 10 ਵਜੇ ਦੇ ਕਰੀਬ ਇਹ ਝਾਕੀਆਂ ਦੀਪ ਸਿੰਘ ਵਾਲਾ ਵਿਖੇ ਪਹੁੰਚਣਗੀਆਂ। ਇਹ ਝਾਕੀਆਂ 11 ਵਜੇ ਸਾਦਿਕ ਵਿਖੇ ਪ੍ਰਦਰਸ਼ਨੀ ਲਈ ਰੱਖੀਆਂ....
ਲਹਿਰਾਗਾਗਾ ਵਿੱਚ ਤਿੰਨ ਗੱਡੀਆਂ ਦੀ ਜ਼ਬਰਦਸਤ ਟੱਕਰ, ਅੱਧੀ ਦਰਜਨ ਤੋਂ ਵੱਧ ਲੋਕ ਜ਼ਖ਼ਮੀ 
ਲਹਿਰਾਗਾਗਾ, 11 ਫਰਵਰੀ : ਸੁਨਾਮ ਰੋਡ 'ਤੇ ਨੇੜੇ ਪੈਟਰੋਲ ਪੰਪ ਦੇ ਸਾਹਮਣੇ ਤਿੰਨ ਗੱਡੀਆਂ ਦੀ ਜ਼ਬਰਦਸਤ ਟੱਕਰ ਹੋ ਗਈ ਜਿਸ ਵਿੱਚ ਅੱਧੀ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਲਹਿਰਾਗਾਗਾ ਦੇ ਜਾਖਲ ਸੁਨਾਮ ਰੋਡ 'ਤੇ ਪੈਟਰੋਲ ਪੰਪ ਦੇ ਸਾਹਮਣੇ ਇੱਕ ਭਿਆਨਕ ਸੜਕ ਹਾਦਸਾ ਹੋਇਆ ਜਿਸ ਵਿੱਚ ਕਿ ਤਿੰਨ ਗੱਡੀਆਂ ਦੀ ਆਪਸੀ ਟੱਕਰ ਹੋ ਗਈ। ਇਸ ਵਿੱਚ ਅੱਧੀ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਜਾਇਆ ਗਿਆ ਹੈ। ਜ਼ਿਕਰ ਕਰ ਦਈਏ ਕਿ ਇਹ ਹਾਦਸਾ ਸਵਿਫਟ, ਹੌਂਡਾ ਸਿਟੀ....
ਮੋਦੀ ਸਰਕਾਰ ਨੇ 10 ਸਾਲਾਂ 'ਚ ਕਿਸਾਨਾਂ ਅਤੇ ਜਵਾਨਾਂ ਨੂੰ ਬਰਬਾਦ ਕੀਤਾ : ਮਲਿਕਾਰਜੁਨ ਖੜਗੇ
ਸਮਰਾਲਾ, 11 ਫਰਵਰੀ : ਸਮਰਾਲਾ ਵਿੱਚ ਰੈਲੀ ਦੌਰਾਨ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਮੋਦੀ ਸਰਕਾਰ ਨੇ 10 ਸਾਲਾਂ 'ਚ ਕਿਸਾਨਾਂ ਤੇ ਫੌਜੀਆਂ ਨੂੰ ਬਰਬਾਦ ਕਰ ਦਿੱਤਾ ਹੈ। ਕਿਸਾਨ 3 ਕਾਲੇ ਕਾਨੂੰਨਾਂ ਖਿਲਾਫ ਲੜੇ। ਸਰਕਾਰ ਨੇ ਉਨ੍ਹਾਂ ਦੇ ਅੰਦੋਲਨ ਨੂੰ ਖਤਮ ਕਰਨ ਲਈ ਕਾਨੂੰਨਾਂ ਨੂੰ ਮੁਅੱਤਲ ਕਰਨ ਦਾ ਭਰੋਸਾ ਦਿੱਤਾ ਪਰ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਜੇਕਰ 2024 ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਤਿੰਨੋਂ ਖੇਤੀ ਕਾਨੂੰਨ ਰੱਦ ਕਰ ਦਿੱਤੇ ਜਾਣਗੇ।....