ਦਵਿੰਦਰ ਸਿੰਘ ਸੋਢੀ ਦੀ ਅਗਵਾਈ ਵਿਚ ਪਤਿਤਪੁਣੇ ਅਤੇ ਨਸਿ਼ਆਂ ਦੇ ਖਿ਼ਲਾਫ਼ ਮੁਹਿੰਮ ਵਿੱਢਣ ਤੋਂ ਪਹਿਲਾਂ ਯੂਥ ਆਗੂ ਸ਼ਹੀਦੀ ਸਥਾਨ `ਤੇ ਹੋਏ ਨਤਮਸਤਕ

  • ਪੰਥਕ ਸੋਚ ਦੇ ਧਾਰਨੀ ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਨੌਜਵਾਨੋ ਆਓ ਇੱਕਠੇ ਹੋ ਕੇ ਪੰਜਾਬ ਦੀ ਜੋ ਜਹਿਰਲੀ ਹੋ ਚੁੱਕੀ ਫ਼ਿਜਾ ਨੂੰ ਬਦਲਣ ਦਾ ਯਤਨ ਕਰੀਂਏ :-ਦਵਿੰਦਰ ਸਿੰਘ ਸੋਢੀ

ਸ਼੍ਰੀ ਫ਼ਤਿਹਗੜ੍ਹ ਸਾਹਿਬ, 12 ਜੂਨ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਯੂਥ ਵਿੰਗ ਦੇ ਨਵ-ਨਿਯੁਕਤ ਪ੍ਰਧਾਨ ਦਵਿੰਦਰ ਸਿੰਘ ਸੋਢੀ ਦੀ ਅਗਵਾਈ ਵਿਚ ਅੱਜ ਪਾਰਟੀ ਦੇ ਨੌਜਵਾਨ ਆਗੂ ਸ਼੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਜੀ ਦੇ ਸ਼ਹੀਦੀ ਸਥਾਨ `ਤੇ ਨਤਮਸਤਕ ਹੋ ਕੇ ਨਵੀਂ ਮਿਲੀ ਜ਼ਿਮੇਵਾਰੀ ਲਈ ਸ਼ਹੀਦਾਂ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਕੀਤੀ ਗਈ ਕਿ ਸਾਨੂੰ ਬਲ ਤੇ ਬੁੱਧੀ ਬਖ਼ਸ਼ ਕੇ ਪੰਥ,ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਉੱਦਮ ਬਖ਼ਸ਼ੋ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਵਿੰਦਰ ਸਿੰਘ ਸੋਢੀ ਨੇ ਕਿਹਾ ਕਿ ਯੂਥ ਅਕਾਲੀ ਦਲ (ਸੰਯੁਕਤ) ਵੱਲੋਂ ਪੰਜਾਬ ਅੰਦਰ ਪਤਿਤਪੁਣੇ ਅਤੇ ਨਸਿ਼ਆਂ ਦੀ ਚੱਲ ਰਹੀ ਹਨੇਰੀ ਵਿਰੁੱਧ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦੀ ਸਥਾਨ `ਤੇ ਪਹੁੰਚਕੇ ਪਾਰਟੀ ਦੇ ਨੋਜਵਾਨ ਆਗੂਆਂ ਵੱਲੋਂ ਮੁਹਿੰਮ ਦੀ ਸਫਲਤਾ ਲਈ ਅਰਦਾਸ ਬੇਨਤੀ ਕੀਤੀ ਗਈ। ਸਿੱਖੀ ਨੂੰ ਪ੍ਰਫ਼ੁਲਿਤ ਕਰਨ ਦੇ ਟੀਚੇ ਲਈ ਪੰਥਕ ਸੋਚ ਦੇ ਧਾਰਨੀ ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਨੌਜਵਾਨ ਵੀਰਾਂ ਅਤੇ ਭੈਣਾਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਆਓ ਪੰਜਾਬ ਦੀ ਫ਼ਿਜਾ ਜੋ ਜਹਿਰਲੀ ਹੁੰਦੀ ਜਾ ਰਹੀ ਹੈ ਇੱਕਠੇ ਹੋ ਕੇ ਇਸ ਨੂੰ ਬਦਲਣ ਦਾ ਯਤਨ ਕਰੀਂਏ ।ਉਨ੍ਹਾਂ ਕਿਹਾ ਕਿ ਦਸਤਰ ਤੋਂ ਬਿਨਾਂ ਸਿੱਖ ਦੀ ਪਛਾਣ ਅਧੂਰੀ ਹੈ। ਇਸ ਲਈ ਆਉਣ ਵਾਲੇ ਦਿਨਾਂ ਵਿਚ ਦਸਤਾਰ ਸਜਾਉਣ ਦੇ ਸਮਾਗਮ ਵੀ ਉਲੀਕੇ ਜਾਣਗੇ। ਇਸ ਤੋਂ ਇਲਾਵਾ ਯੂਥ ਅਕਾਲੀ ਦਲ ਵੱਲੋਂ ਸਿੱਖਾਂ ਦੀ ਮਿਨੀ ਪਾਰਲੀਮੈਂਟ ਕਹੀ ਜਾਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਸਿਆਸਤ ਅਤੇ ਭ੍ਰਿਸ਼ਟਾਚਾਰ ਮੁਤਕ ਕਰਨ ਲਈ ਸਾਫ਼-ਸੁਥਰੇ ਅਕਸ ਵਾਲੇ ਗੁਰਸਿੱਖ ਨੁਮਾਇੰਦਿਆਂ ਦੀ ਚੋਣ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਪਿੰਡ-ਪਿੰਡ ਜਾਕੇ ਪ੍ਰੇਰਿਆ ਜਾਵੇਗਾ ਤਾਂ ਕਿ ਇਸ ਸੰਸਥਾ ਤੋਂ ਇਕ ਪਰਿਵਾਰ ਦੇ ਗਲਬੇ ਤੋਂ ਮੁਕਤ ਕਰਵਾਇਆ ਜਾ ਸਕੇ। ਕਿਉਂਕਿ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਮਾਂ ਸੰਸਥਾ ਹੈ। ਇਸ ਲਈ ਇਸ ਦੇ ਨੁਮਾਇਂਦੇ ਪੰਥ,ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਤ ਹੋਣੇ ਬਹੁਤ ਜ਼ਰੂਰੀ ਹੈ ਤਾਂ ਹੀ ਪੰਥ ਅਤੇ ਪੰਜਾਬ ਦਾ ਭਲਾ ਹੋ ਸਕਦਾ ਹੈ। ਜਿਸ ਵਿੱਚ , ਜਸਟਿਸ ਨਿਰਮਲ ਸਿੰਘ, ਸ. ਹਰਵੇਲ ਸਿੰਘ ਮਾਧੋਪੁਰ ਸ.ਰਣਧੀਰ ਸਿੰਘ ਰੱਖੜਾ, ਸ. ਤੇਜਿੰਦਰਪਾਲ ਸਿੰਘ ਸਿੱਧੂ, , ਸ.ਅਰਜਨ ਸਿੰਘ ਸ਼ੇਰਗਿੱਲ, ਸ. ਲਖਵੀਰ ਸਿੰਘ ਥਾਬਲਾ, ਸ. ਗੁਰਮੀਤ ਸਿੰਘ ਧਾਲੀਵਾਲ, ਸ.ਸੁਖਮਨਦੀਪ ਸਿੰਘ ਸਿੱਧੂ, ਸ.ਅਮਰਿੰਦਰ ਸਿੰਘ ਮੰਡੀਆਂ, ਸ. ਹਰਪ੍ਰਤਾਪ ਸਿੰਘ, ਨਵੀਨ ਸ਼ਰਮਾ ਬਨਾਰਸੀ,ਪ੍ਰਵੇਸ਼ ਕੁਮਾਰ, ਰਾਕੇਸ਼ ਗਿੱਲ ਬਨਾਰਸੀ,ਸ.ਦਰਸ਼ਨ ਸਿੰਘ, ਸ.ਜਗਦੀਪ ਸਿੰਘ,ਐਡੋਵਕੇਟ ਗਗਨਦੀਪ ਸਿੰਘ, ਸ.ਅਵਤਾਰ ਸਿੰਘ ਰੁੜਕੀ, ਸ.ਸਰਮਿੰਦਰ ਸਿੰਘ ਸ਼੍ਰੀ ਮੁਕਤਸਰ ਸਾਹਿਬ,ਸ.ਕੋਮਲਪ੍ਰੀਤ ਸਿੰਘ, ਸ.ਸਤਪਾਲ ਸਿੰਘ ਸੰਘਰੇੜੀ, ਨਵੀਨ ਮੁਹਾਲੀ, ਧਰਮ ਸਿੰਘ, ਸ.ਸੁਰਿੰਦਰ ਸਿੰਘ ਫਤਿਹਗੜ੍ਹ ਸਾਹਿਬ, ਸ.ਲਖਵੀਰ ਸਿੰਘ ਫਤਿਹਗੜ੍ਹ ਸਾਹਿਬ, ਸ.ਤੇਜਿੰਦਰ ਸਿੰਘ ਫਤਿਹਗੜ੍ਹ ਸਾਹਿਬ, ਸ.ਗੁਰਦੀਪ ਸਿੰਘ ਭੁੱਲਰ, ਜਸਪਾਲ ਸਿੰਘ, ਜੋਬਨਪ੍ਰੀਤ ਸਿੰਘ, ਜੋਧਾ, ਜਗਤਾਰ ਸਿੰਘ, ਕੁਲਦੀਪ ਸਿੰਘ, ਹਰਮਨ ਸਿੰਘ, ਪਰਮ , ਗੁਰਦੇਵ ਸਿੰਘ ਹੈਪੀ, ਹਰਮੇਲ ਸਿੰਘ ਰੰਘੇੜਾ, ਮਨਜੀਤ ਸਿੰਘ ਸੰਗਤਪੁਰਾ, ਧਰਮਜੀਤ ਸਿੰਘ , ਸੁਖਵਿੰਦਰ ਸਿੰਘ ਬਿੱਲੂ ਖੰਡੇਵਾਦ, ਗੁਰਸੇਵਕ ਸਿੰਘ, ਸ.ਨਵਜੀਤ ਸਿੰਘ ਢੀਂਡਸਾ ਅਤੇ ਸ.ਬੂਟਾ ਸਿੰਘ,ਸ. ਅਮਰੀਕ ਸਿੰਘ ਰੋਮੀ, ਸ. ਹਰਨੇਕ ਸਿੰਘ ਸ. ਅਜੀਤ ਸਿੰਘ ਮੱਕੜ, ਰਾਜੇਸ਼ ਸਿੰਗਲ, ਸ. ਰਘਵੀਰ ਸਿੰਘ , ਸ. ਸਤਵੰਤ ਸਿੰਘ ਸੈਟੀ, ਸ. ਹਰਜਿੰਦਰ ਸਿੰਘ ਮਲੇਰਕੋਟਲਾ, ਸ. ਜਸਪਾਲ ਸਿੰਘ ਨੋਗਾਣਾ, ਸ. ਦਾਰਾ ਸਿੰਘ ਰਾਮਪੁਰ, ਸ. ਨਾਇਬ ਸਿੰਘ ਮਹਿਦੂਦਾ, ਸ. ਗੁਰਮੀਤ ਸਿੰਘ, ਸ. ਕੁਲਦੀਪ ਸਿੰਘ ਥਾਬਲਾ, ਸ. ਹਰਦੀਪ ਸਿੰਘ ਥਾਬਲਾ ,ਸ. ਬਲਵਿੰਦਰ ਸਿੰਘ, ਸ. ਗੁਰਮੀਤ ਸਿੰਘ ਖੇੜੀ, ਸ. ਸੁਰਿੰਦਰ ਸਿੰਘ ਜਵੰਧਾ, ਸ. ਬਲਵੀਰ ਸਿੰਘ ਸਰਹਿੰਦ, ਸ. ਜਰਨੈਲ ਸਿੰਘ ਰਾਏਪੁਰ ਮਾਜਰੀ, ਸ. ਸੰਤ ਸਿੰਘ ਰਾਏਪੁਰ, ਸ. ਬਹਾਦਰ ਸਿੰਘ ਰਾਏਪੁਰ, ਸ. ਬਲਤੇਜ ਸਿੰਘ ਥਾਬਲਾ, ਸ. ਜਸ਼ਨਪ੍ਰੀਤ ਸਿੰਘ ਥਾਬਲਾ, ਸ. ਦਲਵਾਰਾ ਸਿੰਘ ਥਾਬਲਾ, ਸ. ਪਰਵਿੰਦਰ ਸਿੰਘ ਥਾਬਲਾਂ, ਸ. ਮਨਿੰਦਰ ਸਿੰਘ, ਸ. ਸੰਦੀਪ ਸਿੰਘ, ਸ. ਨਰਿੰਦਰਜੀਤ ਸਿੰਘ, ਸ.ਬਰਿੰਦਰ ਸਿੰਘ , ਰਾਣਾ ਰਾਮਪੁਰ, ਸ. ਅਮਰਜੀਤ ਸਿੰਘ, ਸ. ਸੁਦਾਗਰ ਸਿੰਘ, ਸ. ਪਾਲ ਸਿੰਘ,ਸ. ਦੀਦਾਰ ਸਿੰਘ, ਸ. ਜਸਪਾਲ ਸਿੰਘ, ਸ. ਮਨਜੀਤ ਸਿੰਘ, ਸ. ਭਗਤ ਸਿੰਘ, ਸ. ਜਸਪਾਲ ਸਿੰਘ, ਸ. ਸੰਪੂਰਨ ਸਿੰਘ,ਸ. ਨੈਬ ਸਿੰਘ ਸਰਪੰਚ ਸ. ਬਹਾਦਰ ਸਿੰਘ, ਸ. ਰਵਿੰਦਰ ਸਿੰਘ, ਸ. ਜਸਵਿੰਦਰ ਸਿੰਘ, ਸ. ਦਿਲਜੀਤ ਸਿੰਘ ਅਤੇ ਵਿਜੇ ਕੁਮਾਰ ਆਦਿ ਮੌਜੂਦ ਸਨ।