ਪਿੰਡ ਚੀਮਨਾਂ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਲੜਕੀ ਦਾ ਕਤਲ

ਜਗਰਾਓਂ, 03 ਅਗਸਤ : ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਚੀਮਨਾ ਵਿੱਚ ਨੌਜਵਾਨ ਲੜਕੀ ਦਾ ਇੱਕ ਨੌਜਵਾਨ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦੇਣ ਦਾ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਨਿਰਪਾਲ ਸਿੰਘ ਆਪਣੀ ਪਤਨੀ ਪਰਮਜੀਤ ਕੌਰ ਨਾਲ ਆਪਣੇ ਘਰੇਲੂ ਕੰਮ ਲਈ ਜਗਰਾਓ ਗਿਆ ਹੋਇਆ ਸੀ ਤੇ ਘਰ ਵਿੱਚ ਗੁਰਮਨਜੋਤ ਕੌਰ (19) ਆਪਣੀ ਦਾਦੀ ਹਰਬੰਸ ਕੌਰ ਨਾਲ ਘਰ ਵਿੱਚ ਸੀ, ਤਕਰੀਬਨ 12 ਵਜੇ ਦੇ ਕਰੀਬ ਜਦੋਂ ਗੁਰਮਨਜੋਤ ਕੌਰ ਕਿਸੇ ਕੰਮ ਲਈ ਪਸ਼ੂਆਂ ਵੱਲ ਗਈ ਤਾਂ ਬਰਾਂਡੇ ਵਿੱਚ ਇੱਕ ਵਿਅਕਤੀ ਦੇਖਿਆ, ਜਿਸਨੇ ਗੁਰਮਨਜੋਤ ਤੇ ਤੇਜ਼ਧਾਰ ਹਥਿਆਰ ਨਾਲ ਕੀਤੇ, ਜਿਸ ਕਾਰਨ ਉਹ ਖੁਨ ਨਾਲ ਲੱਥਪੱਥ ਹੋ ਕੇ ਡਿੱਗ ਗਈ, ਲੜਕੀ ਦੀਆਂ ਚੀਂਕਾਂ ਸੁਣ ਕੇ ਜਦੋਂ ਦਾਦੀ ਬਾਹਰ ਆਈ ਤਾਂ ਉਸਨੇ ਇੱਕ ਨੌਜਵਾਨ ਨੂੰ ਬਾਹਰ ਭੱਜਦਿਆਂ ਦੇਖਿਆ ਤਾਂ ਉਸਨੇ ਰੌਲਾ ਪਾ ਦਿੱਤਾ। ਦਾਦੀ ਦਾ ਰੌਲਾ ਸੁਣ ਕੇ ਗੁਆਂਢੀਆਂ ਸਮੇਤ ਵੱਡੀ ਗਿਣਤੀ ‘ਚ ਲੋਕ ਇੱਕਠੇ ਹੋ ਗਏ ਅਤੇ ਗੁਰਮਨਜੋਤ ਕੌਰ ਨੂੰ ਦੇਖਿਆ ਤਾਂ ਉਸ ਸਮੇਂ ਤੱਕ ਉਸਦੀ ਮੌਤ ਹੋ ਚੁੱਕੀ ਸੀ, ਇਸ ਘਟਨਾਂ ਬਾਰੇ ਪਿੰਡ ਵਾਸੀਆਂ ਵੱਲੋਂ ਪੁਲਿਸ ਅਤੇ ਮ੍ਰਿਤਕ ਲੜਕੀ ਦੇ ਪਿਤਾ ਨਿਰਪਾਲ ਸਿੰਘ ਨੂੰ ਸੂਚਿਤ ਕੀਤਾ ਗਿਆ ਜਿਸ ਤੇ ਐਸਪੀ ਮਨਵਿੰਦਰ ਵੀਰ ਸਿੰਘ, ਥਾਣਾ ਸਦਰ ਦੇ ਇੰਚਾਰਜ ਅਮਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ ਅਤੇ ਘਟਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਦੋਸ਼ੀ ਲੜਕੀ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਿਆ। ਮ੍ਰਿਤਕ ਲੜਕੀ ਦੇ ਪਿਤਾ ਨਿਰਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਕਿਸੇ ਕੰਮ ਲਈ ਜਗਰਾਂਓ ਗਿਆ ਹੋਇਆ ਸੀ ਕਿ ਬਾਅਦ ਵਿੱਚ ਇਹ ਭਾਣਾ ਵਰਤ ਗਿਆ, ਉਨ੍ਹਾਂ ਦੱਸਿਆ ਕਿ ਇਸ ਅਣਹੋਣੀ ਬਾਰੇ ਉਸਨੂੰ ਪਿੰਡ ਤੋਂ ਹੀ ਕਿਸੇ ਨੇ ਫੋਨ ਕਰਕੇ ਦੱਸਿਆ ਜਿਸ ਤੋਂ ਬਾਅਸ ਉਹ ਘਰ ਵਾਪਸ ਆਏ ਹਨ।