ਪਿਰਾਮਿਲ ਫਾਉਂਡੇਸ਼ਨ ਵੱਲੋਂ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਵਿਲੇਜ਼ ਹੈਲਥ ਐਂਡ ਨਿਉਟ੍ਰੀਸ਼ੀਅਨ ਦਿਵਸ ਮਨਾਇਆ

  • ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਹੈਲਪਰਾਂ ਨਾਲ ਮਿਲ ਕੇ ਫੈਲਾਈ ਗ੍ਰਾਮ ਸਿਹਤ ਸਵੱਛਤਾ ਅਤੇ ਪੋਸ਼ਣ ਬਾਰੇ ਜਾਗਰੂਕਤਾ

ਮੋਗਾ, 21 ਜੁਲਾਈ : ਰਾਸ਼ਟਰੀ ਸਿਹਤ ਮਿਸ਼ਨ ਤਹਿਤ ਮਨਾਏ ਜਾਂਦੇ ਵਿਲੇਜ਼ ਹੈਲਥ ਐਂਡ ਨਿਉਟ੍ਰੀਸ਼ੀਅਨ ਡੇ ਦੀ ਆਪਣੇ ਆਪ ਵਿੱਚ ਇੱਕ ਵਿਲੱਖਣ ਵਿਸ਼ੇਸ਼ਤਾ ਹੈ। ਮਿਸ਼ਨ ਤਹਿਤ ਏ.ਐਨ.ਐਮਜ਼, ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਆਂਗਣਵਾੜੀ ਹੈਲਪਰਾਂ, ਆਂਗਣਵਾੜੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਗ੍ਰਾਮ ਸਿਹਤ ਸਵੱਛਤਾ ਅਤੇ ਪੋਸ਼ਣ ਸਬੰਧੀ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ ਅਤੇ ਸਰਕਾਰੀ ਸਿਹਤ ਸਕੀਮਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਤਹਿਤ ਪਿਰਾਮਲ ਫਾਊਂਡੇਸ਼ਨ ਵੱਲੋਂ ਵੀ ਏ.ਐਨ.ਐਮਜ਼, ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਆਂਗਣਵਾੜੀ ਹੈਲਪਰਾਂ, ਆਂਗਣਵਾੜੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਗ੍ਰਾਮ ਸਿਹਤ ਸਵੱਛਤਾ ਅਤੇ ਪੋਸ਼ਣ ਦਿਵਸ ਸਬੰਧੀ ਜਾਗਰੂਕਤਾ ਪੈਦਾ ਕੀਤੀ। ਪਿਰਾਮਿਲ ਫਾਉਂਡੇਸ਼ਨ ਵੱਲੋਂ ਵੀ.ਐਚ.ਐਸ.ਐਨ.ਡੀ. ਮਨਾਉਣ ਲਈ ਜ਼ਿਲ੍ਹੇ ਦੇ ਆਂਗਣਵਾੜੀ ਕੇਂਦਰਾਂ ਅਤੇ ਸਿਹਤ ਕੇਂਦਰਾਂ ਦਾ ਦੌਰਾ ਕੀਤਾ, ਜਿਸ ਵਿੱਚ ਮਾਪਿਆਂ ਅਤੇ ਗਰਭਵਤੀ ਔਰਤਾਂ ਨੂੰ ਜਾਣਕਾਰੀ ਦਿੱਤੀ ਗਈ। ਪਿਰਾਮਿਲ ਫਾਉਂਡੇਸ਼ਨ ਦੇ ਸੀਨੀਅਰ ਪ੍ਰੋਗਰਾਮ ਲੀਡਰ ਸ੍ਰੀ ਵਿਜੇਂਦਰ ਭਾਟੀਆ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਉਂਡੇਸ਼ਨ ਦੇ ਨੁਮਾਇੰਦਿਆਂ ਵੱਲੋਂ ਔਰਤਾਂ ਵਿੱਚ ਨਿੱਜੀ ਸਫ਼ਾਈ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਇਸ ਤੋਂ ਇਲਾਵਾ ਹੱਥ ਧੋਣ ਦੇ 5 ਮਾਪ ਵੀ ਦੱਸੇ ਅਤੇ ਅਨੀਮੀਆ ਬਾਰੇ ਜਾਣਕਾਰੀ ਦਿੰਦਿਆਂ ਚੰਗੀ ਖੁਰਾਕ ਬਾਰੇ ਵੀ ਦੱਸਿਆ ਅਤੇ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਗਣਿਤ ਅਤੇ ਅੰਗਰੇਜ਼ੀ ਦੇ ਅੱਖਰ ਵੀ ਦੱਸੇ ਅਤੇ ਸਿਖਾਏ। ਏ.ਐਨ.ਐਮ.ਜ਼ ਨੇ ਉਥੇ ਆਏ ਬੱਚਿਆਂ ਨੂੰ ਟੀਕਾਕਰਨ ਬਾਰੇ ਜਾਣਕਾਰੀ ਦੇ ਕੇ ਟੀਕਾਕਰਨ ਵੀ ਕੀਤਾ ਅਤੇ ਬੱਚਿਆਂ ਨੂੰ ਮਲੇਰੀਆ ਦੇ ਲੱਛਣਾਂ, ਇਲਾਜ ਅਤੇ ਰੋਕਥਾਮ ਅਤੇ ਉਥੇ ਮੌਜੂਦ ਉਪਕਰਨਾਂ ਬਾਰੇ ਵੀ ਦੱਸਿਆ। ਇਸ ਮੌਕੇ ਏ.ਐਨ.ਐਮ ਸਵਿਤਾ ਰਾਣੀ ਆਂਗਣਵਾੜੀ ਵਰਕਰ, ਆਸ਼ਾ ਵਰਕਰ, ਆਂਗਣਵਾੜੀ ਹੈਲਪਰ ਵੀ.ਐਚ.ਐਸ.ਐਨ.ਡੀ. ਗਾਂਧੀ ਫੈਲੋ ਦੁਰਗੇਸ਼ ਰਾਏ, ਗੌਰੀ ਸ਼ੰਕਰ, ਰਿਸ਼ਭ ਰਾਜ ਅਤੇ ਛਗਨ ਵੀ ਮੌਜੂਦ ਸਨ।