ਆਗਾਮੀ ਲੋਕ ਸਭਾ ਚੋਣਾਂ ਨੂੰ ਵੇਖਦਿਆਂ ਸਵੀਪ ਪ੍ਰੋਜੈਕਟ ਤਹਿਤ ਵੋਟਰ ਜਾਗਰੂਕਤਾ ਸਾਈਕਲ ਰੈਲੀ ਦਾ ਆਯੋਜਨ

  • ਵੋਟਰ ਬਣੋ, ਜਿੰਮੇਵਾਰ ਬਣੋ ਦੇ ਸੁਨੇਹੇ ਤਹਿਤ ਕਢੀ ਰੈਲੀ, ਵੋਟ ਦੇ ਅਧਿਕਾਰ ਬਾਰੇ ਕਰਵਾਇਆ ਜਾਣੂੰ

ਫਾਜ਼ਿਲਕਾ, 27 ਅਕਤੂਬਰ : ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ—ਨਿਰਦੇਸ਼ਾਂ *ਤੇ ਆਗਾਮੀ ਲੋਕ ਸਭਾ ਚੋਣਾਂ ਨੂੰ ਵੇਖਦਿਆਂ ਹੋਇਆ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨਾਗਰਿਕਾਂ ਨੂੰ ਵੱਧ ਤੋਂ ਵੱਧ ਵੋਟਾਂ ਬਣਵਾਉਣ ਅਤੇ ਵੋਟਰਾਂ ਨੂੰ ਵੋਟ ਪਾਉਣ ਬਾਰੇ ਜਾਗਰੂਕ ਕਰਨ ਲਈ ਸਵੀਪ ਪ੍ਰੋਜੈਕਟ ਤਹਿਤ ਵੋਟਰ ਜਾਗਰੂਕਤਾ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਉਪ ਜ਼ਿਲ੍ਹਾ ਸਿਖਿਆ ਅਫਸਰ ਡਾ. ਪੰਕਜ ਅੰਗੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੋਕੇ ਉਪ ਜ਼ਿਲ੍ਹਾ ਸਿਖਿਆ ਅਫਸਰ ਡਾ. ਪੰਕਜ ਅੰਗੀ ਨੇ ਵੋਟਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਇਹ ਸਾਡਾ ਅਧਿਕਾਰ ਹੈ ਅਤੇ ਸਾਨੂੰ ਸਾਡੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵੋਟਾਂ ਦੇ ਮਾਰਫਤ ਹੀ ਅਸੀਂ ਆਪਣਾ ਮਨਪਸੰਦ ਰਾਜਨੀਤਿਕ ਨੁਮਾਇੰਦਾ ਚੁਣਦੇ ਹਾਂ ਜ਼ੋ ਕਿ ਸਾਡੇ ਲੋਕ ਹਿਤਾਂ ਲਈ ਖੜ੍ਹਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੋ ਸਕੇਗਾ ਜੇਕਰ ਅਸੀਂ ਵੋਟ ਬਣਾਵਾਂਗੇ ਅਤੇ ਵੋਟ ਪਾਵਾਂਗੇ। ਇਸ ਮੌਕੇ ਸਵੀਪ ਦੇ ਸਹਾਇਕ ਨੋਡਲ ਅਫਸਰ ਅਤੇ ਨੈਸ਼ਨਲ ਅਵਾਰਡੀ ਸ੍ਰੀ ਰਜਿੰਦਰ ਵਿਖੋਣਾ ਕਿਹਾ ਕਿ ਜਿੰਨ੍ਹਾਂ ਨਾਗਰਿਕਾਂ ਦੀ ਉਮਰ 18 ਸਾਲ ਪੂਰੀ ਹੋ ਗਈ ਹੈ ਉਹ ਆਪਣੀ ਵੋਟ ਜ਼ਰੂਰ ਬਣਵਾਏ ਅਤੇ ਚੋਣਾਂ ਸਮੇਂ ਵੋਟ ਦਾ ਇਸਤੇਮਾਲ ਵੀ ਜ਼ਰੂਰ ਕਰੇ। ਉਨ੍ਹਾਂ ਕਿਹਾ ਕਿ ਇਕ—ਇਕ ਵੋਟ ਕੀਮਤੀ ਹੈ ਤੇ ਅਸੀਂ ਆਪਣੀ ਵੋਟ ਨੂੰ ਅਜਾਈ ਨਾ ਗਵਾਈਏ।ਉਨ੍ਹਾਂ ਕਿਹਾ ਕਿ ਜਾਗਰੂਕਤਾ ਰੈਲੀ ਕਰਵਾਉਣ ਦਾ ਮੰਤਵ ਵੋਟਰ ਬਣੋ, ਜਿੰਮੇਵਾਰ ਬਣੋ, ਜਿਸ ਨਾਲ ਯੁਵਾ ਪੀੜ੍ਹੀ ਆਪਣੀ ਸੋਝੀ ਨਾਲ ਵੋਟ ਦੀ ਸਹੀ ਵਰਤੋਂ ਕਰਦਿਆਂ ਇਕ ਕਾਬਲ ਅਤੇ ਜਿੰਮੇਵਾਰ ਨੁਮਾਇੰਦੇ ਨੂੰ ਚੁਣ ਕੇ ਸਮਾਜ ਦਾ ਭਲਾ ਕਰ ਸਕਦੀ ਹੈ। ਇਹ ਜਾਗਰੂਕਤਾ ਰੈਲੀ ਸਕੂਲ ਆਫ ਐਮੀਨਾਸ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਾਜ਼ਿਲਕਾ) ਤੋਂ ਸ਼ੁਰੂ ਹੋ ਕੇ ਲੋਕਾਂ ਨੂੰ ਵੋਟਾਂ ਦੇ ਅਧਿਕਾਰਾਂ ਦਾ ਸੁਨੇਹਾ ਦਿੰਦੀ ਘੰਟਾ ਘਰ ਤੱਕ ਖਤਮ ਕੀਤੀ ਗਈ ਜਿਥੇ ਹਾਜਰੀਨ ਨੂੰ ਵੋਟ ਦੀ ਅਹਿਮੀਅਤ ਬਾਰੇ ਜਾਗਰੂਕ ਕੀਤਾ ਗਿਆ। ਇਸ ਰੈਲੀ ਵਿਚ ਸਕੂਲ ਪ੍ਰਿੰਸੀਪਲ ਇੰਚਾਰਜ ਸ੍ਰੀ ਜ਼ੋਗਿੰਦਰ, ਸ੍ਰੀ ਦਿਨੇਸ਼ ਸ਼ਰਮਾ, ਸ੍ਰੀ ਅਸ਼ੋਕ ਧਮੀਜਾ, ਹਿਮਾਂਸ਼ੂ ਗਾਂਧੀ, ਦਵਿੰਦਰ ਮਾਨ, ਚੇਤਨ ਸ਼ਰਮਾ, ਕੁਲਦੀਪ ਗਰੋਵਰ, ਸਰਬਜੀਤ ਅਤੇ ਹੋਰ ਸਟਾਫ ਵੱਲੋਂ ਸਹਿਯੋਗ ਦਿੱਤਾ ਗਿਆ।