ਢਾਣੀ ਅਹਿਰਾ ਵਾਲ਼ੀ ਵਿਖ਼ੇ 8 ਲੱਖ ਰੁਪਏ ਦੀ ਲਾਗਤ ਨਾਲ ਹੋਣਗੇ ਵੱਖ-ਵੱਖ ਵਿਕਾਸ ਕਾਰਜ

  • ਹਰੇਕ ਵਸਨੀਕ ਤੱਕ ਮੁਢਲੀਆਂ ਸਹੂਲਤਾਂ ਪਹੁੰਚਾਉਣਾ ਸਰਕਾਰ ਦਾ ਉਦੇਸ਼- ਅਮਨਦੀਪ ਸਿੰਘ ਗੋਲਡੀ ਮੁਸਾਫਿਰ

ਫਾਜ਼ਿਲਕਾ, 19 ਅਕਤੂਬਰ : ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਮੌਜੂਦਾ ਪੰਜਾਬ ਸਰਕਾਰ ਲਗਾਤਾਰ ਨਵੇਂ-ਨਵੇਂ ਵਿਕਾਸ ਪ੍ਰੋਜੈਕਟਾਂ ਸਿਰਜ ਰਹੀ ਹੈ। ਇਸੇ ਲੜੀ ਤਹਿਤ ਹਲਕਾ ਬਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਹਲਕਾ ਬੱਲੂਆਣਾ ਦੀ ਢਾਣੀ ਅਹਿਰਾ ਵਾਲ਼ੀ ਵਿਖ਼ੇ 8 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਗਲੀਆਂ ਤੇ ਨਾਲੀਆਂ, ਛੱਪੜ ਦਾ ਨਵੀਨੀਕਰਨ ਅਤੇ ਵਾਟਰ ਸਪਲਾਈ ਲਈ ਟੈਂਕੀ ਦਾ ਨੀਹ ਪੱਥਰ ਰੱਖਿਆ। ਹਲਕਾ ਬਲੂਆਣਾ ਦੇ ਵਿਧਾਇਕ ਸ੍ਰੀ ਗੋਲਡੀ ਮੁਸਾਫਿਰ ਨੇ ਪਿੰਡ ਵਾਸੀਆਂ ਨੂੰ ਸੌਗਾਤ ਦਿੰਦਿਆਂ ਕਿਹਾ ਕਿ ਪੱਕੀਆਂ ਗਲੀਆਂ ਹੋਣ ਨਾਲ ਆਵਾਜਾਈ ਸੋਖੀ ਹੋਵੇਗੀ ਤੇ ਕੋਈ ਵੀ ਅਣਸੁਖਾਵੀ ਘਟਨਾ ਵਾਪਰਨ ਤੋਂ ਵੀ ਬਚਤ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਿੰਡਾਂ ਦੀ ਦਿਖ ਨੂੰ ਹੋਰ ਬਿਹਤਰ ਬਣਾਉਣ ਲਈ ਲਗਾਤਾਰ ਗ੍ਰਾਟਾਂ ਦੇ ਕੇ ਵਿਕਾਸ ਪ੍ਰੋਜੈਕਟ ਸ਼ੁਰੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਪ੍ਰੋਜੈਕਟ ਵਿਚ ਛੱਪੜ ਦਾ ਨਵੀਨੀਕਰਨ ਕੀਤਾ ਜਾਣਾ ਹੈ ਜਿਸ ਤਹਿਤ ਪਿੰਡ ਨੂੰ ਹੋਰ ਸਾਫ-ਸੁਥਰਾ ਅਤੇ ਗੰਦਗੀ ਮੁਕਤ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪਿੰਡ ਦੇ ਹਰੇਕ ਵਸਨੀਕ ਤੱਕ ਪੀਣ ਵਾਲਾ ਸਾਫ ਪਾਣੀ ਪੰਹੁਚਾਉਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ ਤੇ ਵਾਟਰ ਟੈਂਕੀਆਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾ ਕਿਹਾ ਕਿ ਸੂਬਾ ਸਰਕਾਰ ਦਾ ਉਦੇਸ਼ ਹੈ ਕਿ ਕੋਈ ਵੀ ਵਿਅਕਤੀ ਮੁਢਲੀਆਂ ਸਹੂਲਤਾਂ ਦਾ ਲਾਹਾ ਲੈਣ ਤੋਂ ਵਾਂਝਾ ਨਾ ਰਹੇ, ਹਰ ਵਿਅਕਤੀ ਤੱਕ ਸਿਹਤ, ਸਿਖਿਆ, ਪੀਣ ਵਾਲਾ ਪਾਣੀ ਆਦਿ ਸਹੂਲਤਾਂ ਹਰ ਹੀਲੇ ਪਹੁੰਚੇ ਜਿਸ ਲਈ ਮੌਜੂਦਾ ਸਰਕਾਰ ਯਤਨ ਕਰ ਰਹੀ ਹੈ। ਉਨ੍ਹਾਂ ਵਸਨੀਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਢਾਣੀ ਦੇ ਵਿਕਾਸ ਕਾਰਜਾਂ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ।