ਮਾਨ ਸਰਕਾਰ ਵੱਲੋਂ ਬਿਜਲੀ ਨਿਰਵਿਘਨ ਦੇਣ ’ਤੇ ਪਿੰਡ ਬਾਸੀਆਂ ਬੇਟ ਵਿਖੇ ਲੱਡੂ ਵੰਡੇ

ਮੁੱਲਾਂਪੁਰ ਦਾਖਾ 29 ਜੂਨ (ਸਤਵਿੰਦਰ ਸਿੰਘ ਗਿੱਲ) : ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾ ਵਿਧਾਨ ਸਭਾ ਚੋਣਾਂ ਸਮੇਂ ਜੋ ਵਾਅਦੇ ਪੰਜਾਬ ਦੇ ਕਿਸਾਨਾਂ ਨਾਲ ਕੀਤੇ ਸਨ, ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਇਨਬਿਨ ਪੂਰਾ ਕੀਤਾ ਜਾ ਰਿਹਾ ਹੈ। ਜਿਸ ਨਾਲ ਹਰ ਵਰਗ ਖੁਸ਼ ਨਜ਼ਰ ਆ  ਰਿਹਾ ਹੈ, ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦਾਖਾ ਦੇ ਪਿੰਡ ਬਾਸੀਆਂ ਬੇਟ ਦੇ ਵਸਨੀਕ ਤੇ ਆਪ ਆਗੂ ਸ੍ਰ ਬੇਅੰਤ ਸਿੰਘ ਬੱਲ, ਪ੍ਰਧਾਨ ਗੁਰਜੀਤ ਸਿੰਘ ਬੱਲ ਨੇ ਸ਼ਾਂਝੇ ਤੌਰ ’ਤੇ ਅੱਜ ਪਿੰਡ ਵਾਸੀਆਂ ਨਾਲ ਮਾਨ ਸਰਕਾਰ ਵੱਲੋਂ ਬਿਜਲੀ ਨਿਰਵਿਘਨ ਦੇਣ ਦੀ ਖੁਸ਼ੀ ਵਿੱਚ ਲੱਡੂ ਵੰਡਣ ਸਮੇਂ  ਇਸ ਪੱਤਰਕਾਰ ਨਾਲ ਸ਼ਾਂਝੇ ਕੀਤੇ। ਉਕਤ ਦੋਵਾਂ ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਨੇ ਜੋ ਕਿਹਾ ਸੀ ਉਹ ਕਰਕੇ ਦਿਖਾ ਦਿੱਤਾ ਹੈ, ਝੋਨੇ ਦੇ ਸੀਜਨ ਦੌਰਾਨ ਖੇਤਾਂ ਵਾਲੀਆਂ ਮੋਟਰਾਂ ’ਤੇ 8-8 ਘੰਟੇ ਦੀ ਬਜਾਏ 14-14 ਘੰਟੇ ਬਿਜਲੀ ਨਿਰਵਿਘਨ ਦੇ ਕੇ ਇੱਕ ਨਵਾਂ ਮੀਲ ਪੱਥਰ ਸਾਬਿਤ ਕਰ ਦਿੱਤਾ ਹੈ। ਇਸ ਨਾਲ ਝੋਨੇ ਦੀ ਲਵਾਈ ਵਿੱਚ ਤੇਜ਼ੀ ਹੋ ਗਈ ਹੈ, ਜੇਕਰ ਆਲ ਪੰਜਾਬ ਤੇ ਝੋਨੇ ਦੀ ਫਸਲ ਵੱਲ ਪੰਛੀ ਝਾਤ ਮਾਰੀਏ ਤਾਂ 15-20 ਫੀਸਦੀ ਰਕਬਾ ਝੋਨਾ ਲਾਉਣ ਤੋਂ ਬਚਿਆ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਨਹਿਰੀ ਪਾਣੀ ਨੂੰ ਬਚਾਉਣ ਲਈ ਜੋ ਉਪਰਾਲਾ ਮਾਨ ਸਰਕਾਰ ਵੱਲੋਂ ਖੇਤਾਂ ਵਿੱਚ ਬੰਦ ਪਏ ਨਾਲੇ ਪੁਟਵਾ ਕੇ ਮੁੜ ਚਾਲੂ ਕੀਤਾ ਜਾ ਰਿਹਾ ਹੈ, ਉਹ ਵੀ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਸਰਪੰਚ ਹਰਭਜਨ ਸਿੰਘ ਸੇਖੋਂ, ਸਾਬਕਾ ਸਰਪੰਚ ਜਗਤਾਰ ਸਿੰਘ, ਬਲਾਕ ਸੰਮਤੀ ਮੈਂਬਰ ਬਲਵੀਰ ਸਿੰਘ, ਬਲਵੰਤ ਸਿੰਘ ਕੁੱਕੂ, ਪੰਚ ਜਗਤਾਰ ਸਿੰਘ, ਬਲਵਿੰਦਰ ਸਿੰਘ, ਸੁਰਜੀਤ ਸਿੰਘ, ਕੇਵਲ ਸਿੰਘ,ਨੰਬਰਦਾਰ ਬਲਵੀਰ ਸਿੰਘ, ਬਲਜੀਤ ਸਿੰਘ, ਪਿ੍ਰਤਪਾਲ ਸਿੰਘ, ਅਮਨਦੀਪ ਸਿੰਘ, ਜਰਨੈਲ ਸਿੰਘ, ਗੋਪੀ ਬੱਲ, ਪਰੇਮ ਸਿੰਘ ਅਟਕਲੇ, ਸਾਬਕਾ ਸਰਪੰਚ ਮੇਵਾ ਸਿੰਘ ਤੇ ਹੋਰ ਵੀ ਹਾਜਰ ਸਨ।