ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 ਤਹਿਤ ਫਾਜ਼ਿਲਕਾ ਵਿਖੇ ਜਿਲ੍ਹਾ ਪੱਧਰੀ ਖੇਡਾਂ ਦਾ ਆਗਾਜ 26 ਸਤੰਬਰ 2023 ਤੋਂ  : ਸਹਾਇਕ ਕਮਿਸ਼ਨਰ

  • ਸਹਾਇਕ ਕਮਿਸ਼ਨਰ ਨੇ ਸਬੰਧਤ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦਿੱਤੇ ਦਿਸ਼ਾ-ਨਿਰਦੇਸ਼
  • 05 ਅਕਤੂਬਰ 2023 ਤੱਕ ਹੋਣਗੀਆਂ ਜਿਲ੍ਹਾ ਪੱਧਰੀ ਖੇਡਾਂ

ਫਾਜ਼ਿਲਕਾ, 25 ਸਤੰਬਰ : ਖੇਡਾਂ ਵਤਨ ਪੰਜਾਬ ਦੀਆਂ-2023 ਸੀਜ਼ਨ-2 ਤਹਿਤ ਜ਼ਿਲ੍ਹਾ ਫਾਜ਼ਿਲਕਾ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਦਾ ਆਗਾਜ 26 ਸਤੰਬਰ 2023 ਨੂੰ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਫਾਜਿਲਕਾ ਵਿਖੇ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਹਾਇਕ ਕਮਿਸ਼ਨਰ (ਜ) ਸ. ਸਾਰੰਗਪ੍ਰੀਤ ਸਿੰਘ ਔਜਲਾ ਨੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਨੋਜਵਾਨਾਂ ਨੂੰ ਤੰਦਰੁਸਤੀ ਦੇ ਰਾਹੇ ਪਾਉਣ ਅਤੇ ਖੇਡ ਦੁਨੀਆ ਵਿਚ ਆਪਣਾ ਨਾਮ ਕਮਾਉਣ ਸਦਕਾ ਸਰਕਾਰ ਵੱਲੋਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਨੋਜਵਾਨ ਵਰਗ ਨੂੰ ਖੇਡਾਂ ਵੱਲ ਜੋੜਿਆ ਜਾ ਸਕੇ। ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ ਨੇ ਕਿਹਾ ਕਿ ਜਿਲ੍ਹਾ ਪੱਧਰੀ ਖੇਡਾਂ 26 ਸਤੰਬਰ 2023 ਤੋਂ 05 ਅਕਤੂਬਰ 2023 ਤੱਕ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਆਦੇਸ਼ ਦਿੰਦਿਆਂ ਕਿਹਾ ਕਿ ਖੇਡਾਂ ਵਾਲੇ ਸਥਾਨਾਂ *ਤੇ ਅਧਿਕਾਰੀ ਆਪੋ-ਆਪਣੇ ਵਿਭਾਗ ਨਾਲ ਸਬੰਧਤ ਡਿਉਟੀ ਨੂੰ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਖੇਡ ਸਥਾਨ *ਤੇ ਡਾਕਟਰੀ ਟੀਮ, ਪੀਣ ਵਾਲੇ ਪਾਣੀ, ਪੁਲਿਸ ਕਰਮਚਾਰੀਆਂ ਦੀ ਤਾਇਨਾਤੀ ਆਦਿ ਹੋਰ ਲੋੜੀਂਦੇ ਪ੍ਰਬੰਧਾਂ ਨੂੰ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਫਾਜਿਲਕਾ ਵਿਖੇ ਅਥਲੈਟਿਕਸ ,ਹੈਂਡਬਾਲ  ਬਾਸਕਿਟ ਬਾਲ , ਗਤਕਾ, ਜੁਡੋ, ਕਬੱਡੀ (ਨਸ) , ਕਬੱਡੀ (ਸਸ), ਖੋ-ਖੋ, ਕਿੱਕ ਬਾੱਕਸਿੰਗ , ਫੁੱਟਬਾਲ, ਵਾਲੀਬਾਲ- ਸੂਟਿੰਗ ,ਵਾਲੀਬਾਲ- ਸਮੇਸ਼ਿੰਗ ਅਤੇ ਕੁਸ਼ਤੀ ਦੇ ਮੁਕਾਬਲੇ ਕਰਵਾਏ ਜਾਣਗੇ। ਸਤਰੰਜ ਦੇ ਮੁਕਾਬਲੇ ਗੌਡਵਿੰਨ ਪਬਲਿਕ ਸਕੂਲ ਘੱਲੂ , ਬੈਂਡਮਿੰਟਨ ਦੀ ਗੇਮ ਐਸ.ਡੀ. ਮਾਡਲ ਹਾਈ ਸਕੂਲ, ਫਾਜਿਲਕਾ, ਟੈਬਲ-ਟੈਨਿਸ ਦੇ ਮੁਕਾਬਲੇ  ਸਰਵਹਿੱਤਕਾਰੀ ਸਕੂਲ  ਫਾਜਿਲਕਾ, ਅਤੇ ਪਾਵਰਲਿੰਫਟਿੰਗ ਦੇ ਮੁਕਾਬਲੇ ਜਿਮਨੇਸ਼ਿਅਮ ਹਾਲ ਫਾਜਿਲਕਾ ਵਿਖੇ ਕਰਵਾਏ ਜਾ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਖਿਡਾਰੀ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਭਾਗ ਲੈਣ ਅਤੇ ਤੰਦਰੁਸਤ ਬਣਨ ਦੇ ਨਾਲ-ਨਾਲ ਖੇਡਾਂ ਵਿਚ ਆਪਣਾ ਨਾਮ ਕਮਾਉਣ ਤੇ ਆਪਣੇ ਪਰਿਵਾਰ ਤੇ ਸੂਬੇ ਦਾ ਨਾਮ ਰੋਸ਼ਣ ਕਰਨ। ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਗੁਰਪ੍ਰੀਤ ਸਿੰਘ ਬਾਜਵਾ, ਕਾਰਜਕਾਰੀ ਇੰਜੀਨੀਅਰ ਪੀ.ਐਸ.ਪੀ.ਸੀ.ਐਲ. ਰਜਿੰਦਰ ਕੁਮਾਰ, ਸਿਹਤ ਵਿਭਾਗ ਤੋਂ ਡਾ. ਐਡੀਸਨ ਅਰੀਕ, ਪੁਲਿਸ ਵਿਭਾਗ ਤੋਂ ਸਚਿਨ, ਖੇਡ ਵਿਭਾਗ ਤੋਂ ਜਤਿੰਦਰ ਕੁਮਾਰ ਆਦਿ ਮੌਜੂਦ ਸਨ।