ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭੈ ਊਦੇ ਯੋਜਨਾ ਤਹਿਤ ਸੋਸ਼ਲ ਆਡਿਟ ਯੂਨਿਟ ਜਿਲ੍ਹਾ ਪੱਧਰ ਤੇ ਐਂਟਰੀ ਪੁਆਇੰਟ ਮੀਟਿੰਗ ਦਾ ਆਯੋਜਨ

ਫ਼ਰੀਦਕੋਟ 23 ਨਵੰਬਰ : ਡਾਇਰੈਕਟੋਰੇਟ, ਸੋਸ਼ਲ ਆਡਿਟ ਯੂਨਿਟ, ਪੰਜਾਬ, ਮੋਹਾਲੀ ਵੱਲੋਂ ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭੈ ਊਦੇ ਦੇ ਕੰਪੋਨੈਂਟ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਚੁਣੇ ਗਏ ਪਿੰਡਾਂ ਅਤੇ ਬਾਬੂ ਜਗਜੀਵਨ ਰਾਮ ਛਤਰਾਵਾਸ ਯੋਜਨਾ ਦਾ ਤਹਿਤ ਉਸਾਰੇ ਗਏ ਹੋਸਟਲਾਂ ਦਾ ਸੋਸ਼ਲ ਆਡਿਟ ਦੀ ਕਾਰਵਾਈ ਆਰੰਭ ਕਰਨ ਸਬੰਧੀ ਜਿਲ੍ਹਾ ਪੱਧਰ ਤੇ ਐਂਟਰੀ ਪੁਆਇੰਟ ਮੀਟਿੰਗ ਕੀਤੀ ਗਈ। ਸੋਸ਼ਲ ਆਡਿਟ ਯੂਨਿਟ, ਪੰਜਾਬ, ਮੋਹਾਲੀ ਵੱਲੋਂ ਮਿਤੀ 23.11.2023 ਤੋਂ ਮਿਤੀ 23.12.2023 ਤੱਕ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਚੁਣੇ ਗਏ ਬਲਾਕ ਫਰੀਦਕੋਟ ਦੇ ਪਿੰਡ ਢਾਬ ਸ਼ੇਰ ਸਿੰਘ ਵਾਲਾ, ਅਰਾਈਆਂਵਾਲਾ ਖੁਰਦ ਅਤੇ ਰੁਪਈਆਂ ਵਾਲਾ ਬਲਾਕ ਕੋਟਕਪੂਰਾ ਦੇ ਪਿੰਡ ਭੈਰੋਂ ਕੀ ਭੱਟੀ ਅਤੇ ਸੰਧਵਾਂ ਦਾ ਅਤੇ ਬਾਬੂ ਜਗਜੀਵਨ ਰਾਮ ਛਤਰਾਵਾਸ ਯੋਜਨਾ ਤਹਿਤ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਅਤੇ ਯੂਨੀਵਰਸਿਟੀ ਕਾਲਜ ਆਫ ਨਰਸਿੰਗ ਵਿੱਚ ਐਸ.ਸੀ ਵਿਦਿਆਰਥੀਆਂ ਦੇ ਰਹਿਣ ਲਈ ਉਸਾਰੇ ਗਏ ਹੋਸਟਲਾਂ ਦਾ ਸੋਸ਼ਲ ਆਡਿਟ ਕੀਤਾ ਜਾਣਾ ਹੈ। ਮੀਟਿੰਗ ਦੌਰਾਨ ਡਾਇਰੈਕਟੋਰੇਟ, ਸੋਸ਼ਲ ਆਡਿਟ ਯੂਨਿਟ, ਪੰਜਾਬ, ਮੋਹਾਲੀ ਸ੍ਰੀ ਰਾਜੇਸ ਕੁਮਾਰ ਐਸ.ਏ.ਈ ਵਲੋਂ ਸੋਸਲ ਆਡਿਟ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਬੰਧਤ ਪਿੰਡਾਂ ਦੇ ਪੰਚਾਇਤ ਸਕੱਤਰਾਂ/ਸਰਪੰਚਾਂ ਨੂੰ ਪਿੰਡਾਂ ਵਿੱਚ ਗ੍ਰਾਮ ਸਭਾ ਆਯੋਜਿਤ ਕਰਨ ਅਤੇ ਸੋਸ਼ਲ ਆਡਿਟ ਟੀਮ ਨੂੰ ਸੋਸ਼ਲ ਆਡਿਟ ਦੇ ਕੰਮ ਵਿੱਚ ਪੂਰਨ ਸਹਿਯੋਗ ਕਰਨ ਲਈ ਪਾਬੰਦ ਕੀਤਾ ਗਿਆ। ਮੀਟਿੰਗ ਦੌਰਾਨ ਡਾਇਰੈਕਟੋਰੇਟ, ਸੋਸ਼ਲ ਆਡਿਟ ਯੂਨਿਟ, ਪੰਜਾਬ, ਮੋਹਾਲੀ ਦੇ ਅਧਿਕਾਰੀ  ਸ੍ਰੀ ਨਰਿੰਦਰ ਸਿੰਘ ਐਸ.ਏ.ਈ,ਸ੍ਰੀ ਗੁਰਜੰਟ ਸਿੰਘ ਐਸ.ਏ.ਈ., ਸ੍ਰੀ ਗੁਰਮੀਤ ਸਿੰਘ ਬਰਾੜ ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਫਰੀਦਕੋਟ ਗੁਰਮੀਤ ਸਿੰਘ ਕੜਿਆਲਵੀ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ,ਫਰੀਦਕੋਟ ਸ੍ਰੀ ਨਿਖਿਲ ਗੋਇਲ ਐਸ.ਡੀ.ਓ ਪੰਚਾਇਤੀ ਰਾਜ, ਡਾ ਹਰਦੀਪ ਕੌਰ ਪ੍ਰਿੰਸੀਪਲ ਯੂਨੀਵਰਸਿਟੀ ਕਾਲਜ ਆਫ ਨਰਸਿੰਗ,ਡਾ ਰਜਨੀ ਜ਼ੋਸ਼ੀ ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋਂ ਇਲਾਵਾ ਸਬੰਧਤ ਪਿੰਡਾਂ ਦੇ ਸਰਪੰਚ ਪੰਚ ਅਤੇ ਪੰਚਾਇਤੀ ਸਕੱਤਰ ਮੌਜਦ ਸਨ।