ਮਾਨ ਦੀ ਅਗਵਾਈ ਵਿੱਚ ਪੰਜਾਬ ਵਿਕਾਸ ਦੀਆਂ ਸ਼ਿਖਰਾਂ ਛੂਹਣ ਲੱਗਿਆਂ : ਹਰਜੋਤ ਬੈਂਸ

  • 30 ਲੱਖ ਰੁਪਏ ਨਾਲ ਤਿਆਰ ਕਮਿਊਨਿਟੀ ਸੈਂਟਰ ਲੋਕਾ ਲਈ ਹੋਵੇਗਾ ਵਰਦਾਨ ਸਾਬਤ : ਕੈਬਨਿਟ ਮੰਤਰੀ
  • ਕੈਬਨਿਟ ਮੰਤਰੀ ਨੇ ਮਹਿਰੋਲੀ ਵਾਸੀਆ ਨੂੰ ਲੋਕ ਅਰਪਣ ਕੀਤਾ ਕਮਿਊਨਿਟੀ ਸੈਂਟਰ

ਸ੍ਰੀ ਅਨੰਦਪੁਰ ਸਾਹਿਬ 15 ਨਵੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਬਚਨਵੱਧ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਵਿਕਾਸ ਦੀਆਂ ਸ਼ਿਖਰਾਂ ਛੋਹਣ ਲੱਗ ਪਿਆ ਹੈ। ਮਹਿਰੋਲੀ ਵਾਸੀਆ ਲਈ 30 ਲੱਖ ਰੁਪਏ ਦੀ  ਲਾਗਤ ਨਾਲ  ਇੱਕ  ਕਮਿਊਨਿਟੀ ਸੈਂਟਰ  ਉਸਾਰਿਆ ਗਿਆ ਹੈ, ਜੋ ਇਲਾਕਾ ਵਾਸੀਆਂ ਲਈ ਵਰਦਾਨ ਸਾਬਤ ਹੋਵੇਗਾ। ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਅੱਜ ਮਹਿਰੋਲੀ ਵਿੱਚ 30 ਲੱਖ ਰੁਪਏ ਦੀ ਲਾਗਤ ਨਾਲ  ਉਸਾਰੇ ਗਏ   ਕਮਿਊਨਿਟੀ  ਸੈਂਟਰ ਨੂੰ ਲੋਕ ਅਰਪਣ ਕਰਨ ਮੌਕੇ ਕੀਤਾ।  ਉਨ੍ਹਾਂ ਨੇ ਕਿਹਾ ਕਿ ਇਹ  ਕਮਿਊਨਿਟੀ  ਸੈਂਟਰ ਇਲਾਕੇ  ਦੇ ਲੋਕਾਂ ਲਈ  ਸਮਾਜਿਕ  ਸਮਾਗਮਾਂ ਵਾਸਤੇ ਬਹੁਤ ਉਪਯੋਗੀ ਸਿੱਧ ਹੋਵੇਗਾ। ਉਨ੍ਹਾਂ ਨੇ  ਵੱਡੇ ਵੱਡੇ  ਵਿਕਾਸ ਦੇ  ਕੰਮ ਕਰਵਾਉਣ  ਦੇ ਨਾਲ ਨਾਲ ਲੋਕਾਂ ਨੂੰ ਬੁਨਿਆਦੀ ਸਹੂਲਤਾ ਮੁਹੱਇਆ  ਕਰਵਾਉਣਾ  ਵੀ ਸਰਕਾਰ  ਦੀ ਜਿੰਮੇਵਾਰੀ  ਹੈ,ਅਸੀ  ਆਪਣਾ ਫਰਜ਼ ਪੂਰੀ ਜਿੰਮੇਵਾਰੀ ਨਾਲ ਨਿਭਾਇਆ ਹੈ। ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਦਾ ਜਿਕਰ ਕਰਦੇ ਹੋਏ ਹਰਜੋਤ ਬੈਂਸ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦੁਰ ਮਿਊਜੀਅਮ ਨਵੀਨੀਕਰਨ ਕਰਨ ਉਪਰੰਤ ਸੰਗਤਾਂ ਲਈ ਖੋਲਿਆ ਗਿਆ ਹੈ, ਪੰਜ ਪਿਆਰਾ ਪਾਰਕ, ਯਾਤਰੀ ਸੂਚਨਾ ਕੇਂਦਰ, ਭਾਈ ਜੈਤਾ ਜੀ ਯਾਦਗਾਰ ਸਮੇਤ ਕਈ ਪ੍ਰੋਜੈਕਟ ਲੋਕ ਅਰਪਣ ਹੋ ਗਏ ਹਨ ਜਾਂ ਹੋਣ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਲਾਕੇ ਵਿੱਚ ਲੋਕਾਂ ਦੀ ਸਹੂਲਤ ਲਈ ਘਰਾਂ ਨੇੜੇ ਆਮ ਆਦਮੀ ਕਲੀਨਿਕ ਖੋਲੇ ਗਏ ਹਨ। ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ, ਸ਼ਹਿਰ ਨੂੰ ਸੁੰਦਰ ਲਾਈਟਾ ਨਾਲ ਰੋਸ਼ਨਾਇਆ ਗਿਆ ਹੈ। ਸਵਾਗਤੀ ਗੇਟ ਸ਼ਰਧਾਲੂਆ ਤੇ ਸੈਲਾਨੀਆ ਦੀ ਖਿੱਚ ਦਾ ਕੇਂਦਰ ਬਣੇ ਹਨ। ਹਲਕੇ ਦੇ ਵਿਕਾਸ ਤੇ ਕਰੋੜਾ ਰੁਪਏ ਖਰਚ ਕੀਤੇ ਜਾ ਰਹੇ ਹਨ। ਲੋਕਾਂ ਨਾਲ ਕੀਤੇ ਵਾਅਦੇ ਤੇ ਗ੍ਰੰਟੀਆ ਪੂਰੇ ਕੀਤੇ ਹਨ, ਪਿੰਡਾਂ ਦਾ ਬੁਨਿਆਦੀ ਵਿਕਾਸ ਤਰਜੀਹ ਤੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਇਸ ਇਲਾਕੇ ਦੇ ਵਿਕਾਸ ਲਈ ਹੋਰ ਵੱਡੇ ਫੈਸਲੇ ਲੈ ਰਹੇ ਹਾਂ, ਜਿਸ ਨਾਲ ਵਪਾਰ ਤੇ ਕਾਰੋਬਾਰ ਹੋਰ ਪ੍ਰਫੁੱਲਿਤ ਹੋਵੇਗਾ। ਇਸ ਮੌਕੇ ਸੁਰਜੀਤ ਸਿੰਘ, ਨਰਿੰਦਰ ਸਿੰਘ, ਦਵਿੰਦਰ ਸਿੰਘ, ਇਕਬਾਲ ਸਿੰਘ, ਬਲਜੀਤ ਸਿੰਘ, ਸੁਖਦੇਵ ਸਿੰਘ, ਠੇਕੇਦਾਰ ਪਰਮਜੀਤ ਸਿੰਘ ਤੇ ਸਮੂਹ ਪਤਵੰਤੇ ਹਾਜ਼ਰ ਸਨ।