ਰਾਏਕੋਟ 'ਚ ਬੁਲੇਟ ਮੋਟਰਸਾਈਕਲ ਦੇ ਦੋ ਨਵੇਂ ਮਾਡਲ ਲਾਂਚ 

ਰਾਏਕੋਟ, 13 ਸਤੰਬਰ (ਚਮਕੌਰ ਸਿੰਘ ਦਿਓਲ) : ਬਰਨਾਲਾ ਆਟੋ ਮੋਬਾਇਲ ਦੀ ਸਥਾਨਕ ਬਰਾਂਚ ਵਲੋਂ ਬੁਲੇਟ ਮੋਟਰਸਾਈਕਲ ਦੇ ਦੋ ਨਵੇਂ ਮਾਡਲ ਇੱਕ ਸਮਾਗਮ ਕਰਵਾ ਕੇ ਲਾਂਚ ਕੀਤੇ ਗਏ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੈਨੇਜਰ ਬਲਵਿੰਦਰ ਕੁਮਾਰ ਅਤੇ ਮੈਨੇਜਰ ਪਵਨ ਕੁਮਾਰ ਨੇ ਦੱਸਿਆ ਕਿ ਲਾਂਚ ਕੀਤੇ ਗਏ ਨਵੇਂ ਮਾਡਲਾਂ ਵਿੱਚ ਬੁਲੇਟ 350 ਮਿਲਟਰੀ ਰੈੱਡ ਅਤੇ ਬੁਲੇਟ 350 ਸਟੈਂਡਰਡ ਬਲੈਕ ਸ਼ਾਮਲ ਹਨ। ਉਨਵੰ ਦੱਸਿਆ ਕਿ ਜ਼ਾਰੀ ਕੀਤੇ ਗਏ ਦੋਨੇਂ ਮਾਡਲ ਸੈਲਫ ਸਟਾਰਟ ਅਤੇ ਕਿੱਕ ਤੋਂ ਬਗੈਰ ਹਨ। ਉਨ੍ਹਾਂ ਦੱਸਿਆ ਕਿ ਨਵੇਂ ਮਾਡਲਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਮੌਕੇ ਸੰਜੀਵ ਗਰਗ, ਸੁਰਿੰਦਰ ਗਰਗ, ਧਰਮਿੰਦਰ ਸਿੰਘ, ਚਮਕੌਰ ਸਿੰਘ ਦਿਉਲ, ਪਾਰਸ ਜੈਨ, ਪ੍ਰਦੀਪ ਕੁਮਾਰ, ਤੇਜਿੰਦਰ ਸਿੰਘ, ਹਰਵਿੰਦਰ ਸਿੰਘ, ਹਰਦੀਪ ਸਿੰਘ, ਇੰਦਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਹਰਮਨ ਸਿੰਘ, ਲਖਵਿੰਦਰ ਸਿੰਘ, ਅਮਿਤ ਕੁਮਾਰ ਆਦਿ ਵੀ ਮੌਜ਼ੂਦ ਸਨ।