ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਕ੍ਰਿਕਟ, ਫੁਟਬਾਲ ਤੇ ਤੈਰਾਕੀ ਟੀਮਾਂ ਦੇ ਟਰਾਇਲ ਐਸ.ਏ.ਐਸ ਨਗਰ (ਮੁਹਾਲੀ) ਵਿਖੇ 21 ਨਵੰਬਰ ਨੂੰ

  • ਪੁਰਸ਼ ਕ੍ਰਿਕਟ ਟੀਮ ਲਈ 21 ਨਵੰਬਰ ਨੂੰ ਪ੍ਰੈਕਟਿਸ ਗਰਾਊਂਡ, ਪੀ.ਸੀ.ਏ. ਸਟੇਡੀਅਮ, ਫੁਟਬਾਲ (ਪੁਰਸ਼) ਟੀਮ ਲਈ ਬਹੁਮੰਤਵੀ ਖੇਡ ਸਟੇਡੀਅਮ, ਸੈਕਟਰ-78 ਅਤੇ ਤੈਰਾਕੀ (ਪੁਰਸ਼ ਤੇ ਮਹਿਲਾ) ਲਈ ਤੈਰਾਕੀ ਪੂਲ, ਸੈਕਟਰ-78, ਮੁਹਾਲੀ ਵਿਖੇ ਸਵੇਰੇ 10 ਵਜੇ ਟਰਾਇਲ ਲਏ ਜਾਣਗੇ। 

ਮਾਲੇਰਕੋਟਲਾ 13 ਨਵੰਬਰ : ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੈਂਟਰਲ ਸਿਵਲ ਸਰਵਿਸਜ਼ ਕਲਚਰਲ ਐਂਡ ਬੋਰਡ ਵੱਲੋਂ ਕਰਵਾਏ ਜਾਣ ਵਾਲੇ ਆਲ ਇੰਡੀਆ ਸਰਵਿਸਜ਼ ਦੇ ਕ੍ਰਿਕਟ (ਪੁਰਸ਼), ਫੁਟਬਾਲ (ਪੁਰਸ਼) ਤੇ ਤੈਰਾਕੀ (ਪੁਰਸ਼ ਤੇ ਮਹਿਲਾ) ਟੂਰਨਾਮੈਂਟ ਲਈ ਪੰਜਾਬ ਦੀਆਂ ਟੀਮਾਂ ਦੇ ਟਰਾਇਲ 21 ਨਵੰਬਰ ਨੂੰ ਮੋਹਾਲੀ ਵਿਖੇ ਲਏ ਜਾ ਰਹੇ ਹਨ। ਉਨ੍ਹਾਂ  ਜ਼ਿਲ੍ਹੇ ਦੇ ਸੁਮੱਚੇ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ, ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਲ ਇੰਡੀਆ ਸਰਵਿਸਜ਼ ਦਾ ਕ੍ਰਿਕਟ (ਪੁਰਸ਼) ਤੇ ਫੁਟਬਾਲ (ਪੁਰਸ਼) ਟੂਰਨਾਮੈਂਟ 15 ਤੋਂ 21 ਦਸੰਬਰ ਤੱਕ ਅਤੇ ਤੈਰਾਕੀ (ਪੁਰਸ਼ ਅਤੇ ਮਹਿਲਾ) ਟੂਰਨਾਮੈਂਟ 15 ਤੋਂ 17 ਦਸੰਬਰ ਤੱਕ ਨਵੀਂ ਦਿੱਲੀ ਵਿਖੇ ਕਰਵਾਇਆ ਜਾ ਰਿਹਾ ਹੈ।ਇਨ੍ਹਾਂ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਪੁਰਸ਼ ਕ੍ਰਿਕਟ ਟੀਮ ਲਈ 21 ਨਵੰਬਰ ਨੂੰ ਪ੍ਰੈਕਟਿਸ ਗਰਾਊਂਡ, ਪੀ.ਸੀ.ਏ. ਸਟੇਡੀਅਮ, ਮੁਹਾਲੀ ਵਿਖੇ ਸਵੇਰੇ 10 ਵਜੇ, ਫੁਟਬਾਲ (ਪੁਰਸ਼) ਟੀਮ ਲਈ 21 ਨਵੰਬਰ ਨੂੰ ਬਹੁਮੰਤਵੀ ਖੇਡ ਸਟੇਡੀਅਮ, ਸੈਕਟਰ-78, ਮੁਹਾਲੀ ਵਿਖੇ ਸਵੇਰੇ 10 ਵਜੇ ਅਤੇ ਤੈਰਾਕੀ (ਪੁਰਸ਼ ਤੇ ਮਹਿਲਾ) ਲਈ 21 ਨਵੰਬਰ ਨੂੰ ਤੈਰਾਕੀ ਪੂਲ, ਸੈਕਟਰ-78, ਮੁਹਾਲੀ ਵਿਖੇ ਸਵੇਰੇ 10 ਵਜੇ ਟਰਾਇਲ ਲਏ ਜਾਣਗੇ। ਉਨ੍ਹਾਂ ਹੋਰ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਸੁਰੱਖਿਆ ਸੇਵਾਵਾਂ / ਨੀਮ ਸੁਰੱਖਿਆ ਸੰਸਥਾਵਾਂ/ਕੇਂਦਰੀ ਪੁਲਿਸ ਸੰਸਥਾਵਾਂ/ਪੁਲਿਸ/ਆਰਪੀਐਫ/ਸੀਆਈਐਸਐਫ/ਬੀ.ਐਸ.ਐਫ/ਆਈ.ਟੀ ਬੀਐਸ.ਐਫ./ਆਈਟੀਬੀਪੀ ਅਤੇ ਐਨਐਸਜੀ ਆਦਿ ਦੇ ਕਰਮਚਾਰੀ, ਖ਼ੁਦ  ਮੁਖ਼ਤਿਆਰ ਧਿਰਾ /ਅੰਡਰਟੇਕਿੰਗ/ /ਜਨਤਕ ਖੇਤਰ ਦੇ ਬੈਂਕਇੱਥੋਂ ਤੱਕ ਕਿ ਕੇਂਦਰੀ ਮੰਤਰਾਲੇ ਵਲੋਂ ਸੰਚਾਲਿਤ ਬੈਂਕ ਵੀ, ਕੱਚੇ /ਦਿਹਾੜੀਦਾਰ ਵਾਲੇ ਕਰਮੀ, ਦਫਤਰਾਂ ਵਿੱਚ ਆਰਜ਼ੀ ਤੌਰ ’ਤੇ ਕੰਮ ਕਰਦੇ ਕਰਮਚਾਰੀ, ਨਵੇਂ ਭਰਤੀ ਹੋਏ ਕਰਮਚਾਰੀ ,ਜੋ 6 ਮਹੀਨੇ ਤੋਂ  ਘੱਟ ਸਮੇਂ ਤੋਂ ਰੈਗੂਲਰ ਸੇਵਾਵਾਂ ਵਿੱਚ ਕੰਮ ਕਰਦੇ ਹਨ, ਨੂੰ ਛੱਡ ਕੇ ਬਾਕੀ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਮੁਲਾਜ਼ਮ (ਰੈਗੂਲਰ) ਆਪਣੇ ਵਿਭਾਗਾਂ ਪਾਸੋਂ ਐਨ.ਓ.ਸੀ. ਪ੍ਰਾਪਤ ਕਰਨ ਉਪਰੰਤ ਹੀ ਭਾਗ ਲੈ ਸਕਦੇ ਹਨ। ਇਸ ਟੂਰਨਾਮੈਂਟ ਵਿੱਚ ਆਉਣ/ਜਾਣ, ਰਹਿਣ ਅਤੇ ਖਾਣ-ਪੀਣ ਤੇ ਆਉਣ ਵਾਲੇ ਖਰਚੇ ਦੀ ਅਦਾਇਗੀ ਖਿਡਾਰੀ ਵੱਲੋਂ ਨਿੱਜੀ ਤੌਰ ਉਤੇ ਕੀਤੀ ਜਾਵੇਗੀ।