ਜਲ ਸਪਲਾਈ ਤੇ ਸੈਨੀਟੈਸ਼ਨ ਵਿਭਾਗ ਦੇ ਪੰਪ ਅਪ੍ਰੇਟਰਾਂ ਨੂੰ ਦਿੱਤੀ ਜਾ ਰਹੀ ਹੈ ਸਿਖਲਾਈ

ਫਾਜਿ਼ਲਕਾ, 1 ਸਤੰਬਰ : ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਆਪਣੇ ਪੰਪ ਅਪ੍ਰੇਟਰਾਂ ਨੂੰ ਸਮੇਂ ਅਨੁਸਾਰ ਤਕਨੀਕੀ ਤੌਰ ਤੇ ਮਜਬੂਤ ਰੱਖਣ ਲਈ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਲਈ ਜਿ਼ਲ੍ਹੇ ਦੇ ਸਮੂਹ ਪੰਪ ਅਪ੍ਰੇਟਰਾਂ ਦੇ 8 ਬੈਚ ਬਣਾਏ ਗਏ ਹਨ ਜਿੰਨ੍ਹਾਂ ਵਿਚੋਂ 6 ਬੈਚ ਦੀ ਸਿਖਲਾਈ ਪੂਰੀ ਹੋ ਗਈ ਹੈ। ਇਸ ਵਿਚ ਇਲੈਕਟ੍ਰੀਕਲ ਅਤੇ ਮੈਕੇਨੀਕਲ ਦੋਨੋਂ ਪ੍ਰਕਾਰ ਦੇ ਕਰਮਚਾਰੀਆਂ ਨੂੰ ਪ੍ਰੈਕਟੀਕਲ ਸਿਖਲਾਈ ਦੇਣ ਦੀ ਵਿਸਵਥਾ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤਹਿਤ 48 ਘੰਟੇ ਦਾ ਟ੍ਰੇਨਿੰਗ ਮੋਡਿਊਲ ਬਣਾਇਆ ਗਿਆ ਹੈ। ਇਸ ਨਾਲ ਵਿਭਾਗ ਦੇ ਕਰਮਚਾਰੀਆਂ ਦੀ ਕਾਰਜਕੁ਼ਸ਼ਲਤਾ ਵਿਚ ਹੋਰ ਸੁਧਾਰ ਹੋਵੇਗਾ ਅਤੇ ਵਿਭਾਗ ਲੋਕਾਂ ਨੂੰ ਹੋਰ ਬਿਹਤਰ ਸਹੁਲਤ ਦੇ ਸਕੇਗਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕਰਮਚਾਰੀਆਂ ਨੂੰ ਇਸ ਸਿਖਲਾਈ ਦਾ ਬਹੁਤ ਲਾਭ ਹੋਵੇਗਾ ਅਤੇ ਉਹ ਆਪਣੇ ਰੋਜਮਰਾਂ ਦੇ ਕੰਮ ਕਾਜ ਨੂੰ ਬਿਹਤਰ ਤਰੀਕੇ ਨਾਲ ਕਰ ਸਕਣਗੇ। ਇਸਤੋਂ ਬਿਨ੍ਹਾਂ ਇਸ ਤਰਾਂ ਨਾਲ ਇਹ ਆਪਣੀਆਂ ਮਸ਼ੀਨਾਂ ਦੀ ਸਹੀ ਸੰਭਾਲ ਕਰ ਸਕਣਗੇ ਤਾਂ ਇਸ ਨਾਲ ਮਸ਼ੀਨਾਂ ਦੇ ਖਰਾਬ ਹੋਣ ਦੀ ਦਰ ਵੀ ਘਟੇਗੀ ਅਤੇ ਲੋਕਾਂ ਨੂੰ ਪਾਣੀ ਦੀ ਸਪਲਾਈ ਲਗਾਤਾਰ ਤੇ ਪੂਰੀ ਮਿਲੇਗੀ। ਇਸ ਮੌਕੇ ਪ੍ਰਿੰਸੀਪਲ ਸ੍ਰੀ ਹਰਦੀਪ ਕੁਮਾਰ, ਟ੍ਰੇਨਿੰਗਕ ਅਫ਼ਸਰ ਸ੍ਰੀ ਰਮੇਸ ਕੁਮਾਰ, ਸ੍ਰੀ ਅੰਮ੍ਰਿਤਮਪਾਲ, ਸ੍ਰੀ ਸੁਭਾਸ਼ ਚੰਦਰ, ਸ੍ਰੀ ਰਾਕੇਸ਼ ਕੁਮਾਰ ਆਦਿ ਵੀ ਹਾਜਰ ਸਨ ਅਤੇ ਉਨ੍ਹਾਂ ਨੇ ਸਿਖਲਾਈ ਪੂਰੀ ਕਰਨ ਵਾਲੇ ਕਰਮਚਾਰੀਆਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ।