ਫਾਜਿਲਕਾ, ਅਰਨੀਵਾਲਾ, ਜਲਾਲਾਬਾਦ, ਖੁਈਆਂ ਸਰਵਰ ਅਤੇ ਅਬੋਹਰ ਵਿਖੇ ਬਲਾਕ ਪੱਧਰੀ ਖੇਡਾਂ ਦੇ ਤੀਜੇ ਦਿਨ ਦੀ ਹੋਈ ਸਮਾਪਤੀ

  • ਖਿਡਾਰੀ ਵੱਖ-ਵੱਖ ਬਲਾਕ ਪੱਧਰੀ ਖੇਡਾਂ ਵਿੱਚ ਕਰ ਰਹੇ ਹਨ ਵੱਖ-ਵੱਖ ਮੁਕਾਮ ਹਾਸਲ

ਫਾਜ਼ਿਲਕਾ 9 ਸਤੰਬਰ : ਜਿਲ੍ਹਾ ਖੇਡ ਅਫ਼ਸਰ ਫਾਜਿਲਕਾ ਗੁਰਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ 8 ਸਤੰਬਰ ਦਿਨ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੀ ਬਲਾਕ ਫਾਜਿਲਕਾ, ਅਰਨੀਵਾਲਾ, ਜਲਾਲਾਬਾਦ, ਖੁਈਆਂ ਸਰਵਰ ਅਤੇ ਅਬੋਹਰ ਵਿਖੇ ਬਲਾਕ ਪੱਧਰੀ ਖੇਡਾਂ ਦੇ ਤੀਜੇ ਦਿਨ ਦੀ ਸ਼ੁਰੂਆਤ ਬਾਖੂਬੀ ਢੰਗ ਨਾਲ ਹੋਈ। ਜਿਨ੍ਹਾਂ ਵਿੱਚ ਲਗਭਗ 1150 ਖਿਡਾਰੀਆਂ ਨੇ ਭਾਗ ਲਿਆ ਜਿਸ ਵਿੱਚੋਂ ਇਕੱਲੇ ਬਲਾਕ ਫਾਜਿਲਕਾ ਦੇ ਬਲਾਕ ਪੱਧਰੀ ਟੂਰਨਾਮੈਂਟ ਵਿੱਚ ਲੱਗਭਗ 350 ਖਿਡਾਰੀਆਂ ਸਮੇਤ ਆਫੀਸੀਅਲਜ਼ ਨੇ ਭਾਗ ਲਿਆ। ਜਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁਲਿਤ ਕਰਨ ਅਤੇ ਨੌਜਵਾਨਾ ਨੂੰ ਨਸ਼ਿਆਂ ਤੋ ਦੂਰ ਰੱਖਣ ਦੇ ਮਕਸੱਦ ਨਾਲ ਖੇਡਾਂ ਵਤਨ ਪੰਜਾਬ ਦੀਆਂ-2023 ਦਾ ਆਗਾਜ਼ ਕੀਤਾ ਗਿਆ ਹੈ ਤੇ ਹੁਣ ਬਲਾਕ ਪੱਧਰੀ ਟੂਰਨਾਮੈਂਟ ਚੱਲ ਰਹੇ ਹਨ। ਇਨ੍ਹਾਂ ਖੇਡਾਂ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਸਿੱਖਿਆ ਵਿਭਾਗ ਦੇ ਡੀ.ਪੀ.ਈ ਅਤੇ ਪੀ.ਟੀ.ਈ ਅਤੇ ਲੈਕਚਰਾਰ, ਫਿਜੀਕਲ ਐਜੂਕੇਸ਼ਨ ਸਹਿਬਾਨ ਵੱਲੋਂ ਵੱਖ-ਵੱਖ ਗੇਮਾਂ ਵਿੱਚ ਬਤੌਰ ਆਫੀਸੀਅਲ ਡਿਊਟੀ ਨਿਭਾ ਕੇ ਵਿਸ਼ੇਸ਼ ਤੌਰ ਤੇ ਸਹਿਯੋਗ ਦਿੱਤਾ ਗਿਆ। ਸਮੂਹ ਬਲਾਕਾਂ ਵਿੱਚ ਤਿੰਨ  ਦਿਨਾਂ ਦੇ ਟੂਰਨਾਮੈਂਟ ਦੌਰਾਨ ਲਗਭਗ 5200 ਖਿਡਾਰੀਆਂ/ਖਿਡਾਰਣਾਂ ਨੇ ਭਾਗ ਲਿਆ ਹੈ। ਗੁਰਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਦੇ ਤੀਜੇ ਦਿਨ ਦੌਰਾਨ ਐਥਲੈਟਿਕਸ ਅੰਡਰ-21,ਲੜਕੀਆਂ ਵਿੱਚ 100 ਮੀਟਰ ਦੌੜ ਵਿੱਚ ਲਰਸ਼ੀਤਾ ਨੇ ਪਹਿਲਾ ਅਤੇ ਸੂਖੀਨਾ ਨੇ ਦੂਜਾ ਸਥਾਨ ਹਾਸਲ ਕੀਤਾ। ਐਥਲੈਟਿਕਸ ਅੰ-21, ਲੜਕੇ 100 ਮੀਟਰ ਦੌੜ ਵਿੱਚ ਹਰਮਨ ਦੀਪ ਨੇ ਪਹਿਲਾ ਅਤੇ ਸੁਰਿੰਦਰ ਕੁਮਾਰ ਨੇ ਦੂਜਾ ਸਥਾਨ ਹਾਸਲ ਕੀਤਾ। ਐਥਲੈਟਿਕਸ ਅੰ-21, ਲੜਕੇ 200 ਮੀਟਰ ਦੌੜ ਵਿੱਚ ਲਵਪ੍ਰੀਤ ਸਿੰਘ ਨੇ ਪਹਿਲਾ ਅਤੇ ਗੁਰਸੇਵਕ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਐਥਲੈਟਿਕਸ ਅੰ-21, ਲੜਕੀਆਂ 200 ਮੀਟਰ ਦੌੜ ਵਿੱਚ ਹਰਮਨ ਕੰਬੋਜ ਨੇ ਪਹਿਲਾ ਅਤੇ ਤਮੰਨਾ ਨੇ ਦੂਜਾ ਸਥਾਨ ਹਾਸਲ ਕੀਤਾ। ਐਥਲੈਟਿਕਸ ਅੰ-21, ਲੜਕੇ 400 ਮੀਟਰ ਦੌੜ ਵਿੱਚ ਲਵਪ੍ਰੀਤ ਸਿੰਘ ਨੇ ਪਹਿਲਾ ਅਤੇ ਨਵਦੀਪ ਨੇ ਦੂਜਾ ਸਥਾਨ ਹਾਸਲ ਕੀਤਾ। ਐਥਲੈਟਿਕਸ ਅੰ-21, ਲੜਕੀਆਂ 400 ਮੀਟਰ ਦੌੜ ਵਿੱਚ ਰਾਜਦੀਪ ਕੌਰ ਨੇ ਪਹਿਲਾ ਅਤੇ ਸੂਖੀਨਾ ਨੇ ਦੂਜਾ ਸਥਾਨ ਹਾਸਲ ਕੀਤਾ। ਐਥਲੈਟਿਕਸ ਅੰ-21, ਲੜਕੇ 800 ਮੀਟਰ ਦੌੜ ਵਿੱਚ ਚੰਦਰਭਾਨ ਨੇ ਪਹਿਲਾ ਅਤੇ ਨਵਦੀਪ ਨੇ ਦੂਜਾ ਸਥਾਨ ਹਾਸਲ ਕੀਤਾ। ਐਥਲੈਟਿਕਸ ਅੰ-21, ਲੜਕੀਆਂ 800 ਮੀਟਰ ਦੌੜ ਵਿੱਚ ਕਾਜਲ ਨੇ ਪਹਿਲਾ ਅਤੇ ਪਾਇਲ ਨੇ ਦੂਜਾ ਸਥਾਨ ਹਾਸਲ ਕੀਤਾ। ਐਥਲੈਟਿਕਸ ਅੰ-17, ਲੜਕੇ 1500 ਮੀਟਰ ਦੌੜ ਵਿੱਚ ਦੀਪਕ ਕੰਬੋਜ ਨੇ ਪਹਿਲਾ ਅਤੇ ਚੰਦਰਭਾਨ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਐਥਲੈਟਿਕ ਅੰਡਰ-17 ਲੜਕੇ ਲੰਬੀ ਛਾਲ ਵਿੱਚ ਅਰਮਾਨ ਨੇ ਪਹਿਲਾ ਅਤੇ ਅੰਸ਼ਦੀਪ ਨੇ ਦੂਜਾ ਸਥਾਨ ਹਾਸਲ ਕੀਤਾ। ਐਥਲੈਟਿਕ ਅੰਡਰ-17 ਲੜਕੀਆਂ ਲੰਬੀ ਛਾਲ ਵਿੱਚ ਨਿਕਿਤਾ ਨੇ ਪਹਿਲਾ ਅਤੇ ਰਮਨਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਐਥਲੈਟਿਕਸ ਅੰਡਰ-17 ਲੜਕੇ ਸਾਟ ਪੁੱਟ ਵਿੱਚ ਲਕਸ਼ ਨੇ ਪਹਿਲਾ ਅਤੇ ਇਸਾਨ ਨੇ ਦੂਜਾ ਸਥਾਨ ਹਾਸਲ ਕੀਤਾ। ਐਥਲੈਟਿਕਸ ਅੰਡਰ-17 ਲੜਕੀਆਂ ਸਾਟ ਪੁੱਟ ਵਿੱਚ ਅਮਾਨਤ ਕੰਬੋਜ ਨੇ ਪਹਿਲਾ ਅਤੇ ਜੰਨਤ ਕੰਬੋਜ ਨੇ ਦੂਜਾ ਸਥਾਨ ਹਾਸਲ ਕੀਤਾ। ਸਾਟ-ਪੁੱਟ ਅੰਡਰ-21 ਲੜਕੇ ਵਿੱਚ ਪਰਮਿੰਦਰ ਸਿੰਘ ਲਾਲੋਵਾਲੀ ਨੇ ਪਹਿਲਾ ਅਤੇ ਹਰਕੀਰਤ ਸਿੰਘ ਅਭੁੰਨ ਨੇ ਦੂਜਾ ਸਥਾਨ ਹਾਸਲ ਕੀਤਾ। ਸਾਟ-ਪੁੱਟ ਅੰਡਰ-21 ਲੜਕੀਆਂ ਵਿੱਚ ਸਿਮਰਨਜੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਵਾਲੀਵਾਲ ਲੜਕੇ ਅੰਡਰ-21 ਵਿੱਚ ਪਿੰਡ ਨੂਰਮਸੰਦ ਫਾਜ਼ਿਲਕਾ ਨੇ ਪਹਿਲਾ ਸਥਾਨ ਹਾਸਲ ਕੀਤਾ। ਕਬੱਡੀ (ਨਸ) ਅੰਡਰ-21 ਲੜਕੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋੜਿਆ ਵਾਲੀ ਨੇ ਪਹਿਲਾ ਅਤੇ ਦੂਸਰਾ ਸਥਾਨ ਹਾਸਲ ਕੀਤਾ। ਕਬੱਡੀ (ਨਸ) ਅੰਡਰ-21 ਲੜਕੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋੜਿਆ ਵਾਲੀ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਲਾਧੂਕਾ ਨੇ ਦੂਸਰਾ ਸਥਾਨ ਹਾਸਲ ਕੀਤਾ। ਕਬੱਡੀ (ਸਸ) ਲੜਕੀਆਂ ਵਿੱਚ ਸਪੋਰਟਸ ਅਕੈਡਮੀ ਕੋੜਿਆ ਵਾਲੀ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਧੂਕਾ ਨੇ ਦੂਸਰਾ ਸਥਾਨ ਹਾਸਲ ਕੀਤਾ। ਕਬੱਡੀ (ਸਸ) ਲੜਕੇ ਵਿੱਚ ਸਪੋਰਟਸ ਪਿੰਡ ਲਾਧੂਕਾ ਨੇ ਪਹਿਲਾ ਅਤੇ ਜੀ.ਪੀ. ਅਕੈਡਮੀ ਲਾਧੂਕਾ ਨੇ ਨੇ ਦੂਸਰਾ ਸਥਾਨ ਹਾਸਲ ਕੀਤਾ।