ਜਿਲ੍ਹੇ ਦੇ ਪੇਂਡੂ ਖੇਤਰ ਵਿਖੇ ਸਿਹਤ ਸਹੂਲਤਾਂ ਵਿਚ ਹੋਇਆ ਵਾਧਾ

  • ਸਿਵਲ ਸਰਜਨ ਨੇ 04 ਆਮ ਆਦਮੀ ਕਲੀਨਿਕ ਦੇ  ਡਾਕਟਰਾਂ ਨੂੰ ਵੰਡੇ ਨਿਯੁਕਤੀ ਪੱਤਰ

ਫਾਜ਼ਿਲਕਾ 17 ਅਗਸਤ : ਜਿਲ੍ਹੇ ਵਿਖੇ ਲੋਕਾ ਨੂੰ ਸਿਹਤ ਵਿਭਾਗ ਵਲੋ ਦਿੱਤੀ ਜਾ ਰਹੀ  ਸਿਹਤ ਸੁਵਿਧਾ ਲਈ ਪੰਜਾਬ ਸਰਕਾਰ ਪੂਰੀ ਤਰਾ ਗੰਭੀਰ ਹੈ। ਪੰਜਾਬ ਸਰਕਾਰ ਵਲੋ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਕੀਤਾ ਵਾਅਦਾ ਬਾਖੂਬੀ ਪੂਰਾ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਵਿਚ ਲੋਕਾ ਲਈ  ਸਿਹਤ ਸਹੂਲਤਾਂ ਨੂੰ ਹੋਰ ਬਿਹਤਰ  ਕਰਨ ਲਈ  ਚਾਰ ਆਮ ਆਦਮੀ ਕਲੀਨਿਕ ਵਿਚ  ਡਾਕਟਰਾਂ ਦੀ ਭਰਤੀ ਕਰਨ ਲਈ ਪਰਿਕ੍ਰੀਆ ਪੂਰੀ ਕਰ ਲਈ ਗਈ ਹੈ। ਅੱਜ ਸਿਵਲ ਸਰਜਨ ਦਫ਼ਤਰ ਵਿਖੇ ਸਿਵਲ ਸਰਜਨ ਡਾਕਟਰ ਸਤੀਸ਼ ਗੋਇਲ ਅਤੇ ਸਹਾਇਕ ਸਿਵਲ ਸਰਜਨ ਡਾਕਟਰ ਬਬੀਤਾ ਨੇ 04 ਡਾਕਟਰਾਂ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਵੰਡੇ ਗਏ। ।  ਨਵ ਨਿਯੁਕਤ ਡਾਕਟਰ ਦਾ ਮੈਡੀਕਲ ਹੋਣ ਤੋਂ ਬਾਦ ਜੋਇਨਿੰਗ ਹੋਵੇਗੀ। ਇਸ ਬਾਰੇ ਜਾਣਕਾਰੀ ਦਿੰਦੇ ਹੂਏ ਸਹਾਇਕ ਸਿਵਲ ਸਰਜਨ ਡਾਕਟਰ ਬਬੀਤਾ ਨੇ ਦੱਸਿਆ ਪੇਂਡੂ ਖੇਤਰ   ਵਿਚ ਬਣੇ ਆਮ ਆਦਮੀ ਕਲੀਨਿਕ ਪਨੀ ਵਾਲਾ ਮਾਹਲਾ, ਖੁਬਣ , ਖੱਟਵਾ ਅਤੇ ਵਰਿਆਮ ਖੇੜਾ , ਵਿਖੇ ਚਲ ਰਹੇ ਆਮ ਆਦਮੀ ਕਲੀਨਿਕ ਪਹਿਲਾ ਰੂਰਲ਼ ਮੈਡੀਕਲ ਅਫ਼ਸਰ ਵਲੋ ਸੇਵਾਵਾਂ ਦਿੱਤੀ ਜਾ ਰਹੀ ਸੀ । ਹੁਣ ਸਰਕਾਰ ਵਲੋ ਮਿਲੀ ਹਿਦਾਇਤਾਂ ਮੁਤਾਬਕ ਇਹਨਾਂ ਕਲੀਨਿਕ ਵਿਚ ਪਕੇ ਤੌਰ ਤੇ ਡਾਕਟਰ ਦੀ ਭਰਤੀ ਕੀਤੀ ਗਈ ਹੈ।  ਵਿਖੇ ਸਿਹਤ ਸਹੂਲਤਾਂ ਵਿਚ ਵਾਧਾ ਕਰਦੇ ਹੂਏ ਸਰਕਾਰ ਵਲੋ ਇਹ ਉਪਰਾਲਾ ਕੀਤਾ ਗਿਆ ਹੈ  ਜਿਸ ਦੇ ਤਹਿਤ ਇੰਟਰਵਿਊ ਰਾਹੀਂ ਡਾਕਟਰ ਦੀ ਭਰਤੀ ਕੀਤੀ ਗਈ ਹੈ ਜਿਸ ਵਿਚ ਇੰਟਰਵਿਊ ਪੈਨਲ ਨੇ 4 ਉਮੀਦਵਾਰਾਂ ਨੂੰ ਸਲੈਕਟ ਕੀਤਾ। ਉਹਨ੍ਹਾਂ ਨੇ  ਕਿਹਾ ਕਿ  ਇਹਨਾਂ  ਡਾਕਟਰਾਂ ਦੀ ਨਿਯੁਕਤੀ ਸਿਹਤ ਸਹੂਲਤਾਂ ਵਿਚ  ਮਿਲ ਦਾ ਪੱਥਰ ਸਾਬਿਤ ਹੋਵੇਗੀ। ਪੇਂਡੂ ਖੇਤਰ ਵਿਖੇ ਬਣੇ ਆਮ ਆਦਮੀ ਕਲੀਨਿਕ ਵਿਖੇ ਡਾਕਟਰ ਦੀ ਤੈਨਾਤੀ ਕਾਰਨ  ਸਿਹਤ ਸਹੂਲਤਾਂ ਵਿਚ ਵਾਧਾ ਹੋਵੇਗਾ ਅਤੇ ਲੋਕਾ ਨੂੰ ਇਸਦਾ ਫਾਇਦਾ ਮਿਲੇਗਾ। ਫਾਜ਼ਿਲਕਾ ਸਿਵਲ ਸਰਜਨ ਦਫ਼ਤਰ ਵਿਖੇ 04 ਡਾਕਟਰਾਂ  ਜਿਨਾ ਵਿਚ ਡਾਕਟਰ ਆਸ਼ਿਮਾ ਖਾਟਵਾ  ਡਾਕਟਰ ਮੰਨਤ ਭਹਾਦੂ ਵਰਿਆਮ ਖੇੜਾ , ਡਾਕਟਰ ਹਸਰਤ ਪਨੀ ਵਾਲਾ ਮਾਹਲਾ ਅਤੇ ਡਾਕਟਰ ਅਨੁਜ  ਖੁੱਬਣ ਆਮ ਆਦਮੀ ਕਲੀਨਿਕ ਲਈ  ਨਿਯੁਕਤੀ ਪੱਤਰ ਜਾਰੀ ਕੀਤੇ। ਇਸ ਦੌਰਾਨ ਸਿਵਲ ਸਰਜਨ ਡਾਕਟਰ ਸਤੀਸ਼ ਗੋਇਲ ਨੇ ਨਵ ਨਿਯੁਕਤ ਡਾਕਟਰਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਲਈ ਹਿਦਾਇਤ ਦਿੰਦੇ ਹੋਏ ਕਿਹਾ ਕਿ ਡਾਕਟਰੀ ਪੇਸ਼ੇ ਵਿਚ ਮਰੀਜ ਨਾਲ ਨਰਮੀ ਨਾਲ ਵਤੀਰਾ ਅਪਣਾਇਆ ਜਾਵੇ ਅਤੇ ਲੋਕਾ ਦੀ ਵੱਧ ਤੋਂ ਵੱਧ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਇਸ ਦੌਰਾਨ ਜਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਕਵਿਤਾ ਸਿੰਘ , ਜਿਲਾ ਪ੍ਰੋਗਰਾਮ ਮੈਨੇਜਰ ਰਾਜੇਸ਼ ਕੁਮਾਰ ਮਾਸ ਮੀਡੀਆ ਵਿੰਗ ਤੋ ਦਿਵਸ਼ ਕੁਮਾਰ ਹਾਜਰ ਸੀ  ।