ਟੀ.ਬੀ. ਮਰੀਜਾਂ ਨੂੰ ਪੌਸ਼ਟਿਕ ਆਹਾਰ ਦੀਆਂ ਮੁਫਤ ਕਿੱਟਾਂ ਵੰਡੀਆਂ

ਫਰੀਦਕੋਟ 23 ਅਕਤੂਬਰ,2024 : ਸਿਹਤ ਵਿਭਾਗ ਫਰੀਦਕੋਟ ਵੱਲੋ ਟੀ.ਬੀ. ਦੇ ਮਰੀਜਾਂ ਨੂੰ ਰਾਸ਼ਨ ਕਿੱਟਾ ਦੇਣ ਦਾ ਉਪਰਾਲਾ ਲਗਾਤਾਰ ਜਾਰੀ ਹੈ, ਇਸੇ ਕੜੀ ਤਹਿਤ ਅੱਜ ਮਿਸ਼ਨ ਡਿਵੈਲਪਮੈਂਟ ਕਲੱਬ ਨੇ ਜ਼ਿਲ੍ਹਾ ਤਪਦਿਕ ਕੇਂਦਰ ਸਿਵਲ ਹਸਪਤਾਲ ਫਰੀਦਕੋਟ ਵਿਖੇ ਟੀ.ਬੀ ਵਿਭਾਗ ਦੇ 10 ਟੀ.ਬੀ ਮਰੀਜ਼ਾਂ ਨੂੰ ਮੁਫਤ ਰਾਸ਼ਨ ਕਿੱਟਾਂ ਵੰਡੀਆਂ ਅਤੇ ਇਨ੍ਹਾਂ ਮਰੀਜਾਂ ਨੂੰ ਛੇ ਮਹੀਨੇ ਦਾ ਮੁਫਤ ਰਾਸ਼ਨ ਦੇਣ ਲਈ ਗੋਦ ਲਿਆ। ਇਸ ਮੌਕੇ ਸਿਵਲ ਸਰਜਨ ਫ਼ਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਅਤੇ ਸਟੇਟ ਟੀ.ਬੀ ਅਫ਼ਸਰ ਡਾ. ਰਾਜੇਸ਼ ਭਾਸਕਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਸਿਵਲ ਸਰਜਨ ਡਾ. ਚੰਦਰ ਸ਼ੇਖਰ ਨੇ ਦੱਸਿਆ ਕਿ ਟੀਬੀ ਦੀ ਬਿਮਾਰੀ ਪੂਰੀ ਤਰਾਂ ਇਲਾਜਯੋਗ ਹੈ ਪ੍ਰੰਤੂ ਮਰੀਜ ਸਮੇਂ ਸਿਰ ਦਵਾਈ ਦਾ ਸੇਵਨ, ਸਿਹਤ ਜਾਂਚ ਅਤੇ ਪੌਸ਼ਟਿਕ ਖੁਰਾਕ ਦੀ ਵਰਤੋਂ ਕਰੇ। ਇਲਾਜ ਦੌਰਾਨ ਤੰਬਾਕੂ ਅਤੇ ਹੋਰ ਨਸ਼ਿਆਂ ਦੇ ਸੇਵਨ ਤੋਂ ਪ੍ਰਹੇਜ ਕਰੇ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋ ਵੀ ਪੋਸ਼ਟਿਕ ਖੁਰਾਕ ਲਈ 500 ਰੂਪੈ ਪ੍ਰਤੀ ਮਹੀਨਾ ਹਰੇਕ ਮਰੀਜ ਨੂੰ ਜਾਰੀ ਕੀਤੇ ਜਾਦੇ ਹਨ ਉਨਾਂ ਇਹ ਵੀ ਦੱਸਿਆਂ ਡਿਪਟੀ ਕਮਿਸ਼ਨਰ ਫਰੀਦਕੋਟ ਵਿਨੀਤ ਕੁਮਾਰ ਵੀ ਟੀ.ਬੀ. ਦੇ ਮਰੀਜਾਂ ਦੀ ਸਹਾਇਤਾ ਲਈ ਨਿੱਜੀ ਦਿਲਚਸਪੀ ਲੈ ਰਹੈ ਹਨ, ਉਨਾ ਵੱਲੋ ਇੱਕ ਅਕਾਊਟ ਖੋਲਿਆ ਗਿਆ ਹੈ ਜਿਸ ਵਿੱਚ ਕੋਈ ਦਾਨੀ ਸੱਜਣ ਟੀ ਬੀ ਦੇ ਮਰੀਜਾ ਲਈ ਰਾਸ਼ੀ ਦੇ ਕੇ ਸਹਿਯੋਗ ਦਾ ਪਾਤਰ ਬਣ ਸਕਦਾ ਹੈ। ਉਨਾਂ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਇਸ ਉਪਰਾਲੇ ਦੀ ਭਰਪੂਰ ਸਲਾਘਾ ਕਰਦੇ ਹੋਏ ਧੰਨਵਾਦ ਕੀਤਾ ਅਤੇ ਉਮੀਦ ਕਿ ਉਹ ਸਿਹਤ ਵਿਭਾਗ ਨੂੰ ਇਸੇ ਤਰਾਂ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਡੀ.ਟੀ.ਓ ਡਾ. ਸਰਵਦੀਪ ਰੋਮਾਣਾ, ਐਮ. ਓ.ਟੀ.ਬੀ. ਡਾ. ਪ੍ਰੀਤੀ ਗੋਇਲ, ਅਰਸ਼ ਸੱਚਰ ਪ੍ਰਧਾਨ ਮਿਸ਼ਨ ਵਿਕਾਸ ਕਲੱਬ, ਅਤੇ ਟੀ.ਬੀ. ਕਲੀਨਿਕ ਅਤੇ ਮਿਸ਼ਨ ਵਿਕਾਸ ਕਲੱਬ ਦੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।