ਜੀ.ਟੀ.ਬੀ.ਨੈਂਸ਼ਨਲ ਕਾਲਜ ਦਾਖਾ ਦੇ ਵਿਦਿਆਰਥੀਆਂ ਨੇ ਸੀਏ ਇੰਟਰ ਵਿੱਚੋਂ ਕੀਤਾ ਸ਼ਾਨਦਾਰ ਪ੍ਰਦਰਸ਼ਨ

ਮੁੱਲਾਂਪੁਰ ਦਾਖਾ 11 ਜਨਵਰੀ (ਸਤਵਿੰਦਰ ਸਿੰਘ ਗਿੱਲ : ਸੀਏ ਇੰਟਰ 31 inter) ਦੇ ਹਾਲ ਹੀ ਵਿੱਚ ਐਲਾਨੇ ਗਏ ਨਤੀਜਿਆਂ ਵਿੱਚ ਜੀਟੀਬੀ ਨੈਸ਼ਨਲ ਕਾਲਜ ਦਾਖਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਕਤ ਜਾਣਕਾਰੀ ਪ੍ਰੈੱਸ ਨੂੰ ਪਿ੍ਰੰ. ਅਵਤਾਰ ਸਿੰਘ ਨੇ ਦਿੱਤੀ। ਉਨ੍ਹਾਂ ਅੱਗੇ ਦੱਸਿਆ ਕਿ ਕਸ਼ਿਸ਼ ਗੁਪਤਾ ਅਤੇ ਰਾਹੁਲਪੀਤ ਸਿੰਘ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਹੀ ਦੋਵਾਂ ਗਰੁੱਪਾਂ ਨੂੰ ਕਲੀਅਰ ਕੀਤਾ। ਅਮਰ ਗੋਇਲ ਨੇ ਪਹਿਲੇ ਗਰੁੱਪ ਨੂੰ ਕਲੀਅਰ ਕੀਤਾ ਜਦਕਿ ਉਪਾਂਸ਼ੂ ਨੇ ਦੂਜੇ ਗਰੁੱਪ ਨੂੰ ਕਲੀਅਰ ਕੀਤਾ। ਇਹ ਸਾਰੇ ਜੀ.ਟੀ.ਬੀ ਨੈਸ਼ਨਲ ਕਾਲਜ ਦਾਖਾ ਦੇ ਬੀ.ਕਾਮ 99 ਦੇ ਵਿਦਿਆਰਥੀ ਹਨ। ਕਾਲਜ ਦੇ ਪ੍ਰਧਾਨ ਰਣਧੀਰ ਸਿੰਘ ਸੇਖੋਂ ਨੇ ਵਿਦਿਆਰਥੀਆਂ ਨੂੰ ਅਜਿਹੀ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਲਈ ਵਧਾਈ ਦਿੱਤੀ। ਉਨ੍ਹਾਂ ਨੇ ਪ੍ਰਿੰਸੀਪਲ ਡਾ: ਅਵਤਾਰ ਸਿੰਘ ਅਤੇ ਵਿਸ਼ੇਸ਼ ਤੌਰ ’ਤੇ ਕਾਮਰਸ ਦੇ ਅਧਿਆਪਕਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਅਤੇ ਸਲਾਹ ਦਿੱਤੀ। ਗੁਰੂ ਤੇਗ ਬਹਾਦਰ ਨੈਂਸ਼ਨਲ ਕਾਲਜ ਦਾਖਾ ਅੰਦਰ ਵਿਆਹ ਵਰਗਾ ਮਾਹੌਲ ਸੀ।