ਖੇਡਾਂ ਵਤਨ ਪੰਜਾਬ ਦੀਆਂ,  ਰਾਜ ਪੱਧਰੀ ਖੇਡਾਂ 2023 ਵਿਚ ਭਾਗ ਲੈਣ ਲਈ ਖੇਡਾਂ ਦੇ ਟਰਾਇਲ ਕਰਵਾਏ

ਫਰੀਦਕੋਟ 02 ਅਕਤੂਬਰ : ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਵੱਲੋਂ ਜਿਲ੍ਹਾ ਪ੍ਰਸ਼ਾਸਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2023 ਸੀਜ਼ਨ-2 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਪਿਛਲੇ 3 ਦਿਨ ਤੋਂ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਚੱਲ ਰਹੀਆਂ ਹਨ। ਸ਼੍ਰੀ ਬਲਜਿੰਦਰ ਸਿੰਘ ਜਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਜਿਲ੍ਹਾ ਪੱਧਰ ਤੇ (ਐਥਲੈਟਿਕਸ, ਬਾਸਕਿਟਬਾਲ,  ਹਾਕੀ, ਫੁੱਟਬਾਲ, ਕਬੱਡੀ ਸਰਕਲ ਅਤੇ ਨੈਸ਼ਨਲ, ਵਾਲੀਬਾਲ ਸਮੈਸ਼ਿੰਗ ਅਤੇ ਸੂਟਿੰਗ ਕੁਸ਼ਤੀ, ਤੈਰਾਕੀ, ਟੇਬਲ ਟੈਨਿਸ, ਬੈਡਮਿੰਟਨ, ਖੋਹ-ਖੋਹ, ਵੇਟਲਿਫਟਿੰਗ, ਪਾਰਲਿਫਟਿੰਗ, ਹੈਂਡਬਾਲ,  ਚੈੱਸ, ਗੱਤਕਾ, ਕਿੱਕਬਾਕਸਿੰਗ,  ਜੁਡੋ)  ਗੇਮਾ ਕਰਵਾਈਆਂ ਗਈਆਂ ਹਨ। ਇਹਨਾਂ ਗੇਮਾਂ ਵਿਚ ਪੋਜੀਸ਼ਨ ਹਾਸਿਲ ਕਰਨ ਵਾਲੇ ਖਿਡਾਰੀ ਰਾਜ ਪੱਧਰ ਗੇਮਾਂ ਵਿਚ ਭਾਗ ਲੈਣਗੇ। ਇਸ ਤੋਂ ਇਲਾਵਾ ਜੋ ਖੇਡਾਂ ਜਿਲ੍ਹਾ ਪੱਧਰ ਤੇ ਨਹੀਂ ਕਰਵਾਈਆਂ ਗਈਆਂ ਇਹਨਾਂ ਗੇਮਾਂ ਦੇ ਖਿਡਾਰੀਆਂ ਲਈ ਰਾਜ ਪੱਧਰੀ ਖੇਡਾਂ 2023 ਵਿਚ ਭਾਗ ਲੈਣ ਵਾਸਤੇ 04 ਖੇਡਾਂ (ਬਾਕਸਿੰਗ, ਲਾਅਨ ਟੈਨਿਸ, ਸੂਟਿੰਗ ਅਤੇ ਨੈਟਬਾਲ ਦੇ ਟਰਾਇਲ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਮਿਤੀ 06-10-2023 ਨੂੰ ਰੱਖੇ ਗਏ ਹਨ। ਜਿਲ੍ਹਾ ਖੇਡ ਅਫਸਰ ਵੱਲੋਂ ਇਹਨਾਂ ਟਰਾਇਲਾਂ ਵਿਚ ਖਿਡਾਰੀਆਂ ਨੂੰ ਵੱਧ ਚੜ ਕੇ ਟਰਾਇਲ ਦੇਣ ਦੀ ਅਪੀਲ ਕੀਤੀ ਗਈ