ਖੇਡਾਂ ਵਤਨ ਪੰਜਾਬ ਦੀਆਂ- ਰਾਜ ਪੱਧਰੀ ਟੂਰਨਾਮੈਂਟ ਕਿੱਕ ਬਾਕਸਿੰਗ

  • ਰਾਜ ਪੱਧਰੀ ਟੂਰਨਾਮੈਂਟ ਵਿੱਚ ਬਰਨਾਲੇ ਜ਼ਿਲ੍ਹੇ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਬਰਨਾਲਾ, 31 ਅਕਤੂਬਰ : ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਈ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਬਰਨਾਲਾ ਦਾ ਸੂਬਾ ਪੱਧਰੀ ਗੇਮਾਂ 'ਚ ਸ਼ਾਨਦਾਰ ਪ੍ਰਦਰਸ਼ਨ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਬਰਨਾਲਾ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਰਾਜ ਪੱਧਰੀ ਟੂਰਨਾਮੈਂਟ ਤਹਿਤ ਕਿੱਕ ਬਾਕਸਿੰਗ ਲੜਕੇ/ਲੜਕੀਆਂ ਜੋ ਕਿ 10 ਅਕਤੂਬਰ 2023 ਤੋਂ 15 ਅਕਤੂਬਰ 2023 ਨੂੰ ਐੱਸ.ਏ.ਐੱਸ. ਨਗਰ ਮੋਹਾਲੀ ਵਿਖੇ ਹੋਏ, ਇਨ੍ਹਾਂ ਖੇਡਾਂ ਵਿੱਚ ਬਰਨਾਲੇ ਜ਼ਿਲ੍ਹੇ ਦੇ ਖਿਡਾਰੀਆਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਅਤੇ ਵੱਖ-ਵੱਖ ਤਰ੍ਹਾਂ ਦੇ ਮੈਡਲ ਪ੍ਰਾਪਤ ਕੀਤੇ। ਜ਼ਿਲ੍ਹਾ ਖੇਡ ਅਫ਼ਸਰ ਉਮੇਸ਼੍ਵਰੀ ਸ਼ਰਮਾ ਅਤੇ ਕੌਚ ਜਸਪ੍ਰੀਤ ਸਿੰਘ ਢੀਂਡਸਾ (ਜੱਸੀ ਬੋਕਸਰ) ਨੇ ਦੱਸਿਆ ਕਿ ਕਿੱਕ ਲਾਈਟ ਵਿੱਚ ਭਾਰ ਵਰਗ 94 ਕਿੱਲੋ ਅੰਡਰ-21 ਵਿੱਚ ਅਕਾਸ਼ਦੀਪ ਸਿੰਘ ਨੇ ਗੋਲਡ, ਫੁੱਲ ਕਨੈਕਟ ਭਾਰ ਵਰਗ 91 ਕਿੱਲੋ ਅੰਡਰ-21 ਤੋਂ 40 ਵਿੱਚ ਸਨੀ ਕੁਮਾਰ ਨੇ ਗੋਲਡ, ਇਸੇ ਈਵੈਂਟ ਦੇ ਭਾਰ ਵਰਗ 70 ਕਿੱਲੋ ਅੰਡਰ-21 ਵਿੱਚ ਪੂਜਾ ਰਾਣੀ ਨੇ ਸਿਲਵਰ, ਭਾਰ ਵਰਗ 51 ਕਿੱਲੋ ਅੰਡਰ-21 ਤੋਂ 40 ਵਿੱਚ ਗੁਰਪ੍ਰੀਤ ਸਿੰਘ ਨੇ ਬਰਾਊਂਜ, ਲਾਈਟ ਕਨੈਕਟ ਵਿੱਚ ਭਾਰ ਵਰਗ 63 ਕਿੱਲੋ ਅੰਡਰ-21 ਵਿੱਚ ਹਰਸ਼ਪ੍ਰੀਤ ਸਿੰਘ ਨੇ ਗੋਲਡ ਇਸੇ ਈਵੈਂਟ ਦੇ ਭਾਰ ਵਰਗ 89 ਕਿੱਲੋ ਅੰਡਰ-21 ਵਿੱਚ ਇੰਦਰਵੀਰ ਸਿੰਘ ਨੇ ਗੋਲਡ ਮੈਡਲ ਜਿੱਤੇ। ਇਸੇ ਤਰ੍ਹਾਂ ਭਾਰ ਵਰਗ 63 ਕਿੱਲੋ ਅੰਡਰ-21 ਤੋਂ 40 ਵਿੱਚ ਜਗਜੀਤ ਸਿੰਘ ਨੇ ਗੋਲਡ, ਭਾਰ ਵਰਗ 46 ਕਿੱਲੋ ਅੰਡਰ-17 ਵਿੱਚ ਨਵਨੀਤ ਕੌਰ ਨੇ ਗੋਲਡ, ਭਾਰ ਵਰਗ 50 ਕਿੱਲੋ ਅੰਡਰ-21 ਵਿੱਚ ਪਰਦੀਪ ਕੌਰ ਨੇ ਗੋਲਡ, ਭਾਰ ਵਰਗ 55 ਕਿੱਲੋ ਅੰਡਰ-21 ਵਿੱਚ ਮਹਿਰਪ੍ਰੀਤ ਕੌਰ ਨੇ ਗੋਲਡ, ਭਾਰ ਵਰਗ 32 ਕਿੱਲੋ ਅੰਡਰ-14 ਵਿੱਚ ਏਕਮਵੀਰ ਸਿੰਘ ਨੇ ਗੋਲਡ ਭਾਰ ਵਰਗ 57 ਕਿੱਲੋ ਅੰਡਰ-17 ਵਿੱਚ ਗੁਰਨੂਰ ਬਾਵਾ ਨੇ ਸਿਲਵਰ, ਭਾਰ ਵਰਗ 42 ਕਿੱਲੋ ਅੰਡਰ-17 ਵਿੱਚ ਅਰਸ਼ਪ੍ਰੀਤ ਸ਼ਰਮਾ ਨੇ ਬਰਾਊਂਜ, ਭਾਰ ਵਰਗ 52 ਕਿੱਲੋ ਅੰਡਰ-17 ਵਿੱਚ ਹਰਮਨ ਸਿੰਘ ਨੇ ਸਿਲਵਰ, ਪੁਆਇੰਟ ਫਾਈਟ ਵਿੱਚ ਭਾਰ ਵਰਗ 65 ਕਿੱਲੋ ਅੰਡਰ-17 ਵਿੱਚ ਅਨੁਰੀਤ ਕੌਰ ਨੇ ਗੋਲਡ, ਇਸੇ ਈਵੈਂਟ ਦੇ ਭਾਰ ਵਰਗ 37 ਕਿੱਲੋ ਅੰਡਰ-14 ਵਿੱਚ ਦਲਜੀਤ ਕੌਰ ਨੇ ਸਿਲਵਰ, ਭਾਰ ਵਰਗ 55 ਕਿੱਲੋ ਅੰਡਰ-17 ਵਿੱਚ ਮਨਪ੍ਰੀਤ ਕੌਰ ਨੇ ਬਰਾਊਂਜ, ਭਾਰ ਵਰਗ 42 ਕਿੱਲੋ ਅੰਡਰ-14 ਵਿੱਚ ਜਸਨੂਰ ਨੇ ਬਰਾਊਂਜ, ਭਾਰ ਵਰਗ 69 ਕਿੱਲੋ ਅੰਡਰ-21 ਤੋਂ 40 ਵਿੱਚ ਜਗਜੀਤ ਸਿੰਘ ਨੇ ਬਰਾਊਂਜ ਮੈਡਲ ਜਿੱਤੇ। ਇਸ ਤੋਂ ਇਲਾਵਾ 14 ਅਕਤੂਬਰ 2023 ਤੋਂ 17 ਅਕਤੂਬਰ 2023 ਤੱਕ ਜੋ ਬਾਕਸਿੰਗ ਮੁਕਾਬਲੇ ਬਠਿੰਡਾ ਵਿਖੇ ਹੋਏ ਉਨ੍ਹਾਂ ਵਿੱਚ ਭਾਰ ਵਰਗ 75-81 ਕਿੱਲੋ ਅੰਡਰ-19 ਵਿੱਚ ਮਨੀਸ਼ਾ ਗਿਰੀ ਨੇ ਗੋਲਡ ਮੈਡਲ ਜਿੱਤਿਆ।