ਖੇਡ ਵਿਭਾਗ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਜਿਲ੍ਹਾ ਪੱਧਰੀ ਖੇਡਾਂ ਦਾ ਸ਼ਡਿਉਲ ਜਾਰੀ

  • 26 ਸਤੰਬਰ ਤੋਂ 5 ਅਕਤੂਬਰ ਤੱਕ ਕਰਵਾਈਆਂ ਜਾਣਗੀਆਂ ਜ਼ਿਲ੍ਹਾ ਪੱਧਰੀ ਖੇਡਾਂ

ਫਾਜ਼ਿਲਕਾ, 25 ਸਤੰਬਰ : ਜ਼ਿਲ੍ਹਾ ਖੇਡ ਅਫਸਰ ਸ. ਗੁਰਪ੍ਰੀਤ ਸਿੰਘ ਬਾਜਵਾ ਨੇ ਖੇਡਾਂ ਵਤਨ ਪੰਜਾਬ ਦੀਆਂ 2023 ਤਹਿਤ ਫਾਜ਼ਿਲਕਾ ਵਿਖੇ ਹੋਣ ਵਾਲੀਆਂ ਜ਼ਿਲ੍ਹਾ ਪੱਧਰੀ ਖੇਡਾਂ ਦੇ ਸ਼ਡਿਉਲ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਖੇਡਾਂ 26 ਸਤੰਬਰ ਤੋਂ ਲੈ ਕੇ 5 ਅਕਤੂਬਰ 2023 ਤੱਕ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਵਿਚ ਐਥਲੈਟਿਕਸ, ਬੈਡਮਿੰਟਨ, ਬਾਸਕਟਬਾਲ, ਬਾਕਸਿੰਗ, ਗੱਤਕਾ, ਹੈਂਡਬਾਲ, ਜੂਡੋ, ਕਬੱਡੀ (ਨ ਸ), ਕਬੱਡੀ (ਸ ਸ), ਖੋਹ—ਖੋਹ, ਕਿਕ ਬਾਕਸਿੰਗ, ਫੁੱਟਬਾਲ, ਪਾਵਰਲਿਫਟਿੰਗ, ਟੇਬਲ ਟੇਨਿਸ, ਵਾਲੀਬਾਲ (ਸ਼ੂਟਿੰਗ), ਵੇਟਲਿਫਟਿੰਗ, ਵਾਲੀਬਲਾ (ਸਮੈਸਿੰਗ),ਕੁਸ਼ਤੀ ਅਤੇ ਚੈਸ ਖੇਡਾਂ ਸ਼ਾਮਿਲ ਕੀਤੀਆਂ ਗਈਆਂ ਹਨ। ਜ਼ਿਲ੍ਹਾ ਖੇਡ ਅਫਸਰ ਨੇ ਖੇਡਾਂ ਦੇ ਵੇਰਵੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਫਾਜ਼ਿਲਕਾ ਵਿਚ ਅਥਲੈਟਿਕਸ ਖੇਡ ਦੇ ਅੰਡਰ 14 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 28 ਸਤੰਬਰ ਨੂੰ, ਅੰਡਰ 17 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 29 ਸਤੰਬਰ ਨੂੰ, ਅੰਡਰ 21,30,40 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 30 ਸਤੰਬਰ ਨੂੰ ਅਤੇ ਅੰਡਰ 55 ਸਾਲ, 65 ਸਾਲ ਅਤੇ 65 ਸਾਲ ਤੋਂ ਵਧੇਰੀ ਉਮਰ ਦੇ ਮੁਕਾਬਲੇ 1 ਅਕਤੂਬਰ 2023 ਨੂੰ ਹੋਣਗੇ। ਅਥਲੈਟਿਕਸ ਖੇਡ ਦੇ ਮੁਕਾਬਲਿਆਂ ਦੇ ਇੰਚਾਰਜ ਪਰਵਿੰਦਰ ਸਿੰਘ 95018 42166 ਹੋਣਗੇ। ਇਸੇ ਤਰ੍ਹਾਂ ਐਸ.ਡੀ.ਮਾਡਲ ਹਾਈ ਸਕੂਲ ਫਾਜ਼ਿਲਕਾ ਵਿਖੇ ਬੈਡਮਿੰਟਨ ਖੇਡ ਦੇ ਅੰਡਰ 14 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 26 ਸਤੰਬਰ ਨੂੰ, ਅੰਡਰ 17 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 27 ਸਤੰਬਰ ਨੂੰ, ਅੰਡਰ 21 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 28 ਸਤੰਬਰ ਨੂੰ, ਅੰਡਰ 30, 40 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 29 ਸਤੰਬਰ ਨੂੰ ਅਤੇ ਅੰਡਰ 55 ਸਾਲ, 65 ਸਾਲ ਅਤੇ 65 ਸਾਲ ਤੋਂ ਵਧੇਰੀ ਉਮਰ ਦੇ ਮੁਕਾਬਲੇ 30 ਸਤੰਬਰ 2023 ਨੂੰ ਹੋਣਗੇ। ਬੈਡਮਿੰਟਨ ਖੇਡ ਦੇ ਮੁਕਾਬਲਿਆਂ ਦੇ ਇੰਚਾਰਜ ਹਰਕਮਲਜੀਤ ਸਿੰਘ 97804 40104 ਹੋਣਗੇ। ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਫਾਜ਼ਿਲਕਾ ਵਿਚ ਬਾਸਕਿਟਬਾਲ ਖੇਡ ਦੇ ਅੰਡਰ 14 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 26 ਸਤੰਬਰ ਨੂੰ, ਅੰਡਰ 17 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 27 ਸਤੰਬਰ ਨੂੰ, ਅੰਡਰ 21 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 28 ਸਤੰਬਰ ਨੂੰ, ਅੰਡਰ 30, 40 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 29 ਸਤੰਬਰ ਨੂੰ ਹੋਣਗੇ। ਬਾਸਕਿਟਬਾਲ ਖੇਡ ਦੇ ਮੁਕਾਬਲਿਆਂ ਦੇ ਇੰਚਾਰਜ ਹਰਭਗਵਾਨ ਸਿੰਘ ਤੂਰ 95016 33001 ਹੋਣਗੇ। ਇਸੇ ਤਰ੍ਹਾਂ ਗੌਡਵਿਨ ਪਬਲਿਕ ਸਕੂਲ ਘਲੂ ਵਿਚ ਬਾਕਸਿੰਗ ਖੇਡ ਦੇ ਅੰਡਰ 14 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 26 ਸਤੰਬਰ ਨੂੰ, ਅੰਡਰ 17 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 27 ਸਤੰਬਰ ਨੂੰ, ਅੰਡਰ 19,19-40 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 28 ਸਤੰਬਰ ਨੂੰ ਹੋਣਗੇ। ਬਾਕਿਸੰਗ ਖੇਡ ਦੇ ਮੁਕਾਬਲਿਆਂ ਦੇ ਇੰਚਾਰਜ ਮੋਹਿਤ 98889 87795 ਹੋਣਗੇ। ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਫਾਜ਼ਿਲਕਾ ਗੱਤਕਾ ਦੇ ਅੰਡਰ 14,17,21 ਲੜਕੀਆਂ ਦੇ ਮੁਕਾਬਲੇ 02 ਅਕਤੂਬਰ ਨੂੰ, ਅੰਡਰ 14,17,21 ਲੜਕੇ ਦੇ ਮੁਕਾਬਲੇ 03 ਅਕਤੂਬਰ ਨੂੰ, ਅੰਡਰ 30, 40 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 4 ਅਕਤੂਬਰ ਨੂੰ ਹੋਣਗੇ। ਗੱਤਕਾ ਦੇ ਮੁਕਾਬਲਿਆਂ ਦੇ ਇੰਚਾਰਜ ਕਰਮਪਾਲ ਸਿੰਘ 9463165616 ਹੋਣਗੇ। ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਫਾਜ਼ਿਲਕਾ ਵਿਖੇ ਹੈਂਡਬਾਲ ਖੇਡ ਦੇ ਅੰਡਰ 14 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 26 ਸਤੰਬਰ ਨੂੰ, ਅੰਡਰ 17 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 27 ਸਤੰਬਰ ਨੂੰ, ਅੰਡਰ 21 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 28 ਸਤੰਬਰ ਨੂੰ, ਅੰਡਰ 30, 40 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 29 ਸਤੰਬਰ ਨੂੰ ਹੋਣਗੇ। ਹੈਂਡਬਾਲ ਖੇਡ ਦੇ ਮੁਕਾਬਲਿਆਂ ਦੇ ਇੰਚਾਰਜ ਗੁਰਫਤਿਹ ਸਿੰਘ 99885 16387 ਹੋਣਗੇ। ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਫਾਜ਼ਿਲਕਾ ਵਿਖੇ ਜੂਡੇ ਖੇਡ ਦੇ ਅੰਡਰ 14 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 03 ਅਕਤੂਬਰ ਨੂੰ, ਅੰਡਰ 17 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 04 ਅਕਤੂਬਰ ਨੂੰ, ਅੰਡਰ 21, 21-25 ਅਤੇ 25 ਤੋਂ ਵਧੇਰੇ ਉਮਰ ਦੇ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 5 ਅਕਤੂਬਰ ਨੂੰ ਹੋਣਗੇ। ਗੱਤਕਾ ਦੇ ਮੁਕਾਬਲਿਆਂ ਦੇ ਇੰਚਾਰਜ ਕੁਲਦੀਪ ਸੋਨੀ 80540 75982 ਹੋਣਗੇ। ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਫਾਜ਼ਿਲਕਾ ਵਿਖੇ ਕਬੱਡੀ (ਨ.ਸ) ਖੇਡ ਦੇ ਅੰਡਰ 14 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 26 ਸਤੰਬਰ ਨੂੰ, ਅੰਡਰ 17 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 27 ਸਤੰਬਰ ਨੂੰ, ਅੰਡਰ 20 ਲੜਕੇ ਅਤੇ ਲੜਕੀਆਂ ਅਤੇ ਸੀਨੀਅਰ ਗਰੁੱਪ ਦੇ ਮੁਕਾਬਲੇ 28 ਸਤੰਬਰ ਨੂੰ ਹੋਣਗੇ। ਕਬੱਡੀ (ਨ.ਸ) ਦੇ ਮੁਕਾਬਲਿਆਂ ਦੇ ਇੰਚਾਰਜ ਰਾਮ ਚੰਦਰ 94639 19009 ਹੋਣਗੇ। ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਫਾਜ਼ਿਲਕਾ ਵਿਖੇ ਕਬੱਡੀ (ਸ.ਸ) ਖੇਡ ਦੇ ਅੰਡਰ 14 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 26 ਸਤੰਬਰ ਨੂੰ, ਅੰਡਰ 17 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 27 ਸਤੰਬਰ ਨੂੰ, ਅੰਡਰ 20 ਲੜਕੇ ਅਤੇ ਲੜਕੀਆਂ ਅਤੇ ਸੀਨੀਅਰ ਗਰੁੱਪ ਦੇ ਮੁਕਾਬਲੇ 28 ਸਤੰਬਰ ਨੂੰ ਹੋਣਗੇ। ਕਬੱਡੀ (ਸ.ਸ) ਦੇ ਮੁਕਾਬਲਿਆਂ ਦੇ ਇੰਚਾਰਜ ਸੁਰਿੰਦਰਪਾਲ 98326 13000 ਹੋਣਗੇ। ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਫਾਜ਼ਿਲਕਾ ਵਿਖੇ ਖੋ-ਖੋ ਖੇਡ ਦੇ ਅੰਡਰ 14 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 26 ਸਤੰਬਰ ਨੂੰ, ਅੰਡਰ 17 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 27 ਸਤੰਬਰ ਨੂੰ, ਅੰਡਰ 21 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 28 ਸਤੰਬਰ ਅਤੇ ਅੰਡਰ 30, 40 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 29 ਸਤੰਬਰ ਨੂੰ ਹੋਣਗੇ। ਖੋ-ਖੋ ਦੇ ਮੁਕਾਬਲਿਆਂ ਦੇ ਇੰਚਾਰਜ ਚਿਮਨ ਲਾਲ 94635 85566 ਹੋਣਗੇ। ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਫਾਜ਼ਿਲਕਾ ਵਿਖੇ ਕਿਕ ਬਾਕਸਿੰਗ ਖੇਡ ਦੇ ਅੰਡਰ 14 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 30 ਸਤੰਬਰ ਨੂੰ, ਅੰਡਰ 17 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 01 ਅਕਤੂਬਰ ਨੂੰ, ਅੰਡਰ 21-40 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 2 ਅਕਤੂਬਰ ਨੂੰ ਹੋਣਗੇ। ਇਨ੍ਹਾਂ ਮੁਕਾਬਲਿਆਂ ਦੇ ਇੰਚਾਰਜ ਬਲਰਾਜ ਸਿੰਘ 99155 32960 ਹੋਣਗੇ। ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਫਾਜ਼ਿਲਕਾ ਵਿਖੇ ਫੁੱਟਬਾਲ ਖੇਡ ਦੇ ਅੰਡਰ 14 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 26 ਸਤੰਬਰ ਨੂੰ, ਅੰਡਰ 17 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 27 ਸਤੰਬਰ ਨੂੰ, ਅੰਡਰ 21 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 28 ਸਤੰਬਰ ਅਤੇ ਅੰਡਰ 30, 40 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 29 ਸਤੰਬਰ ਨੂੰ ਹੋਣਗੇ। ਇਨ੍ਹਾਂ ਮੁਕਾਬਲਿਆਂ ਦੇ ਇੰਚਾਰਜ ਜਗਮੀਤ ਸਿੰਘ 98773 08271 ਹੋਣਗੇ। ਪਾਵਰਲਿਫਟਿੰਗ ਦੇ ਮੁਕਾਬਲੇ ਸਥਾਨਕ ਜਿਮਨੇਜੀਅਮ ਹਾਲ ਐਮ.ਆਰ.ਕਾਲਜ ਫਾਜ਼ਿਲਕਾ ਵਿਖੇ ਅੰਡਰ 14 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 30 ਸਤੰਬਰ ਨੂੰ, ਅੰਡਰ 17 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 01 ਅਕਤੂਬਰ ਨੂੰ, ਅੰਡਰ 21 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 02 ਅਕਤੂਬਰ ਨੂੰ, ਅੰਡਰ 30-40 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 3 ਅਕਤੂਬਰ ਨੂੰ ਹੋਣਗੇ। ਇਨ੍ਹਾਂ ਮੁਕਾਬਲਿਆਂ ਦੇ ਇੰਚਾਰਜ ਸੰਜੀਵ ਕੁਮਾਰ 98556 85600 ਹੋਣਗੇ। ਟੈਬਲ ਟੈਨਿਸ ਖੇਡ ਮੁਕਾਬਲੇ ਸਥਾਨਕ ਸਰਵਹਿਤਕਾਰੀ ਸਕੂਲ ਫਾਜਿਲਕਾ ਵਿਖੇ ਅੰਡਰ 14 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 26 ਸਤੰਬਰ ਨੂੰ, ਅੰਡਰ 17 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 27 ਸਤੰਬਰ ਨੂੰ, ਅੰਡਰ 21 30, 40, 55, 65 ਅਤੇ 65 ਤੋਂ ਵਧੇਰੇ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 28 ਸਤੰਬਰ ਨੂੰ ਹੋਣਗੇ। ਇਨ੍ਹਾਂ ਮੁਕਾਬਲਿਆਂ ਦੇ ਇੰਚਾਰਜ ਵਾਸੂਦੇਵ 94639 49393 ਅਤੇ ਰਾਣੀ ਗਰੇਵਾਲ 98781 33244 ਹੋਣਗੇ। ਵਾਲੀਬਾਲ ਸੂਟਿੰਗ ਮੁਕਾਬਲੇ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਫਾਜ਼ਿਲਕਾ ਵਿਖੇ ਅੰਡਰ 14 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 26 ਸਤੰਬਰ ਨੂੰ, ਅੰਡਰ 17 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 27 ਸਤੰਬਰ ਨੂੰ, ਅੰਡਰ 21 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 28 ਸਤੰਬਰ ਅਤੇ ਅੰਡਰ 30, 40, 55, 65 ਅਤੇ 65 ਤੋਂ ਵਧੇਰੀ ਉਮਰ ਦੇ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 29 ਸਤੰਬਰ ਨੂੰ ਹੋਣਗੇ। ਇਨ੍ਹਾਂ ਮੁਕਾਬਲਿਆਂ ਦੇ ਇੰਚਾਰਜ ਸੁਰਜੀਤ ਬਾਂਗਲ 98763 21033 ਹੋਣਗੇ। ਵੇਟਲਿਫਟਿੰਗ ਦੇ ਮੁਕਾਬਲੇ ਸਥਾਨਕ ਜਿਮਨੇਜੀਅਮ ਹਾਲ ਐਮ.ਆਰ.ਕਾਲਜ ਫਾਜ਼ਿਲਕਾ ਵਿਖੇ ਅੰਡਰ 14 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 26 ਸਤੰਬਰ ਨੂੰ, ਅੰਡਰ 17 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 27 ਸਤੰਬਰ ਨੂੰ, ਅੰਡਰ 21 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 28 ਸਤੰਬਰ ਅਤੇ ਅੰਡਰ 30, 40 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 29 ਸਤੰਬਰ ਨੂੰ ਹੋਣਗੇ। ਇਨ੍ਹਾਂ ਮੁਕਾਬਲਿਆਂ ਦੇ ਇੰਚਾਰਜ ਸੰਦੀਪ ਸਿੰਘ 98723 21502 ਹੋਣਗੇ। ਵਾਲੀਬਾਲ ਸਮੈਸਿੰਗ ਮੁਕਾਬਲੇ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਫਾਜ਼ਿਲਕਾ ਵਿਖੇ ਅੰਡਰ 14 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 30 ਸਤੰਬਰ ਨੂੰ, ਅੰਡਰ 17 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 01 ਅਕਤੂਬਰ ਨੂੰ, ਅੰਡਰ 21 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 02 ਅਕਤੂਬਰ ਨੂੰ, ਅੰਡਰ 30, 40, 55, 65 ਅਤੇ 65 ਤੋਂ ਵਧੇਰੀ ਉਮਰ ਦੇ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 3 ਅਕਤੂਬਰ ਨੂੰ ਹੋਣਗੇ। ਇਨ੍ਹਾਂ ਮੁਕਾਬਲਿਆਂ ਦੇ ਇੰਚਾਰਜ ਪ੍ਰਵੀਨ ਕੁਮਾਰ 98155 36033 ਹੋਣਗੇ। ਕੁਸ਼ਤੀ ਮੁਕਾਬਲੇ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਫਾਜ਼ਿਲਕਾ ਵਿਖੇ ਅੰਡਰ 17, 23 ਤੋਂ 35 ਫ੍ਰੀ ਸਟਾਈਲ ਅਤੇ ਅੰਡਰ 35 ਤੋਂ ਵਧੇਰੇ ਫ੍ਰੀ ਸਟਾਈਲ/ਗਰੀਕੋ  ਲੜਕੇ ਦੇ ਮੁਕਾਬਲੇ 26 ਸਤੰਬਰ ਨੂੰ, ਅੰਡਰ 14,17,20,23,35,35 ਤੋਂ ਵਧੇਰੇ ਲੜਕੀਆਂ (ਫ੍ਰੀ ਸਟਾਈਲ) ਦੇ ਮੁਕਾਬਲੇ 27 ਸਤੰਬਰ ਨੂੰ, ਅੰਡਰ 17, 23 ਗਰੀਕੋ, ਅੰਡਰ 20 ਫ੍ਰੀ ਸਟਾਈਲ (ਲੜਕੇ) ਦੇ ਮੁਕਾਬਲੇ 28 ਸਤੰਬਰ ਨੂੰ, ਅੰਡਰ 14,23 ਫ੍ਰੀ ਸਟਾਈਲ (ਲੜਕੇ), ਅੰਡਰ 20,23 ਤੋਂ 35 ਗਰੀਕੋ (ਲੜਕੇ), ਅੰਡਰ 20,35 ਗਰੀਕੋ ਲੜਕੇ ਦੇ ਮੁਕਾਬਲੇ 29 ਸਤੰਬਰ ਨੂੰ ਹੋਣਗੇ। ਇਨ੍ਹਾਂ ਮੁਕਾਬਲਿਆਂ ਦੇ ਇੰਚਾਰਜ ਹਰਪਿੰਦਰਜੀਤ ਸਿੰਘ 97949 00003 ਹੋਣਗੇ। ਚੈਸ ਗੌਡਵਿਨ ਪਬਲਿਕ ਸਕੂਲ ਘਲੂ ਵਿਖੇ ਅੰਡਰ 14,17,21 ਲੜਕੀਆਂ ਦੇ ਮੁਕਾਬਲੇ 01 ਅਕਤੂਬਰ ਨੂੰ, ਅੰਡਰ 14,17,21 ਲੜਕੇ ਦੇ ਮੁਕਾਬਲੇ 02 ਅਕਤੂਬਰ ਨੂੰ, ਅੰਡਰ 30, 40,55,65 ਅਤੇ 65 ਤੋਂ ਵਧੇਰੀ ਉਮਰ ਦੇ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ 3 ਅਕਤੂਬਰ ਨੂੰ ਹੋਣਗੇ। ਇਨ੍ਹਾਂ ਮੁਕਾਬਲਿਆਂ ਦੇ ਇੰਚਾਰਜ ਮੋਹਿਤ 98889 87795 ਹੋਣਗੇ।