ਸ਼੍ਰੀ ਰਾਮ ਜੀ ਕਣ-ਕਣ ਵਿੱਚ ਨਿਵਾਸ ਕਰਦੇ ਹਨ ਅਤੇ ਮੋਦੀ ਜੀ ਕਹਿੰਦੇ ਹਨ ਸ੍ਰੀ ਰਾਮ ਜੀ ਨੂੰ ਤੰਬੂ ਵਿੱਚੋਂ ਕੱਢ ਕੇ ਮੈਂ ਮੰਦਰ ਵਿੱਚ ਬਿਠਾਇਆ : ਬਾਵਾ

  • ਅਧੂਰੇ ਮੰਦਿਰ ਦਾ ਉਦਘਾਟਨ, ਧਰਮ ਗੁਰੂਆਂ ਦਾ ਆਦੇਸ਼ ਨਾ ਮੰਨਣਾ, ਸਿਰਫ 2024 ਦੀਆਂ ਚੋਣਾਂ ਦੇ ਮੱਦੇਨਜ਼ਰ ਉਦਘਾਟਨ ਦੀਆਂ ਤਿਆਰੀਆਂ ਸ੍ਰੀ ਰਾਮ ਦੇ ਨਾਮ ‘ਤੇ ਸਿਆਸਤ
  • ਮੋਦੀ ਜੀ ਪ੍ਰਧਾਨ ਮੰਤਰੀ ਭਾਰਤ ਦੇ ਹਨ ਇਕੱਲੇ ਹਿੰਦੂਆਂ ਦੇ ਨਹੀਂ, ਦੇਸ਼ ਅੰਦਰ ਸਭ ਧਰਮਾਂ ਦੇ ਅਸਥਾਨ ਬਣਾਉਣ ਜਾਂ ਕੋਈ ਵੀ ਨਾ ਬਣਾਉਣ
  • ਬਾਵਾ ਨੇ ਕਿਹਾ ਕਿ ਚਾਰ ਮੱਠਾਂ ਦੇ ਅਚਾਰੀਆ ਦਾ ਸੰਦੇਸ਼ ਹੀ ਭਾਰਤੀਆਂ ਲਈ ਸਰਵਉੱਚ ਹੈ

ਲੁਧਿਆਣਾ, 14 ਜਨਵਰੀ : ਕੁਲ ਹਿੰਦ ਬੈਰਾਗੀ (ਵੈਸ਼ਨਵ) ਸੁਆਮੀ ਮਹਾਂਮੰਡਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਜਾਰੀ ਇੱਕ ਬਿਆਨ ਰਾਹੀਂ ਕਿਹਾ ਕਿ ਸ਼੍ਰੀ ਰਾਮ ਜੀ ਕਣ-ਕਣ ਵਿੱਚ ਵੱਸਦੇ ਹਨ ਪਰ ਮੋਦੀ ਕਹਿੰਦੇ ਹਨ ਕਿ ਸ਼੍ਰੀ ਰਾਮ ਜੀ ਨੂੰ ਤੰਬੂ ਚੋਂ ਕੱਢ ਕੇ ਮੈਂ ਮੰਦਿਰ ਵਿੱਚ ਬਿਠਾ ਰਿਹਾ ਹਾਂ। ਕੀ ਇਹ ਰਾਮ ਜੀ ਦਾ ਆਦਰ ਹੈ ਜਾਂ ਨਿਰਾਦਰ…? ਬਾਵਾ ਨੇ ਕਿਹਾ ਕਿ ਅਧੂਰੇ ਮੰਦਿਰ ਦਾ ਉਦਘਾਟਨ ਕਰਕੇ ਧਾਰਮਿਕ ਗੁਰੂਆਂ ਦੇ ਆਦੇਸ਼ ਦਾ ਪਾਲਣ ਨਾ ਕਰਕੇ ਸਿਰਫ 2024 ਦੀ ਪਾਰਲੀਮੈਂਟ ਦੀ ਚੋਣਾਂ ਨੂੰ ਮੱਦੇ ਨਜ਼ਰ ਰੱਖ ਕੇ ਸ਼੍ਰੀ ਰਾਮ ਜੀ ਦੇ ਨਾਮ ‘ਤੇ ਸਿਆਸਤ ਇਹ ਭਾਰਤ ਦੇ ਲੋਕਾਂ ਦੇ ਹਜਮ ਨਹੀਂ ਹੋ ਰਿਹਾ। ਬਾਵਾ ਨੇ ਕਿਹਾ ਕਿ ਸਾਡਾ ਦੇਸ਼ ਅਨੇਕਾਂ ਧਰਮਾਂ, ਜਾਤੀਆਂ, ਭਾਸ਼ਾਵਾਂ, ਪਹਿਰਾਵਿਆਂ ਦਾ ਸਮੂਹ ਹੈ। ਪ੍ਰਧਾਨ ਮੰਤਰੀ ਜੀ ਪੂਰੇ ਭਾਰਤ ਦੇ ਹਨ। ਇਸ ਲਈ ਸਭ ਧਰਮਾਂ ਦੇ ਅਸਥਾਨ ਸਥਾਪਿਤ ਕਰਨ ਜਾਂ ਕੋਈ ਵੀ ਨਾ ਕਰਨ। ਉਹਨਾਂ ਕਿਹਾ ਕਿ ਸਾਡਾ ਦੇਸ਼ ਸੰਵਿਧਾਨ ਮੁਤਾਬਿਕ ਅਤੇ ਸਾਡੇ ਸੱਭਿਆਚਾਰ ਮੁਤਾਬਕ ਸੈਕੂਲਰ ਸੋਚ ਦਾ ਦੇਸ਼ ਹੈ, ਜੋ ਸਭ ਧਰਮਾਂ ਦਾ ਸਤਿਕਾਰ ਕਰਨਾ ਹਰ ਸਰਕਾਰ ਦਾ ਫਰਜ਼ ਹੈ ਪਰ ਕਿਸੇ ਵੀ ਧਰਮ ਦੇ ਵਿੱਚ ਦਖਲ ਅੰਦਾਜੀ ਸਰਕਾਰ ਨੂੰ ਸ਼ੋਭਾ ਨਹੀਂ ਦਿੰਦੀ। ਉਹਨਾਂ ਕਿਹਾ ਕਿ ਮੰਦਿਰ ਸੰਪੂਰਨ ਹੋਣ ‘ਤੇ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਹੀ ਸਭ ਸਿਆਸੀ, ਸਮਾਜਿਕ, ਧਾਰਮਿਕ ਅਤੇ ਆਮ ਸੰਗਤ ਨੂੰ ਮੰਦਿਰ ਵਿੱਚ ਸ਼੍ਰੀ ਰਾਮ ਜੀ ਦੇ ਦਰਸ਼ਨਾਂ ਲਈ ਅਯੁਧਿਆ ਜਾਣਾ ਚਾਹੀਦਾ ਹੈ। ਬਾਵਾ ਨੇ ਕਿਹਾ ਕਿ ਚਾਰ ਮੱਠਾਂ ਦੇ ਅਚਾਰੀਆਂ ਦਾ ਸੰਦੇਸ਼ ਹੀ ਭਾਰਤੀਆਂ ਲਈ ਸਰਵਉੱਚ ਹੈ।