ਐਸ.ਜੀ.ਪੀ.ਸੀ. ਚੋਣਾਂ ਲਈ ਭਰੇ ਜਾਣ ਵਾਲੇ ਫਾਰਮਾਂ ਨਾਲ ਲੱਗਣ ਵਾਲੇ ਪਹਿਚਾਣ ਪੱਤਰਾਂ ਦੀ ਸੂਚੀ ਜਾਰੀ

  • 15 ਨਵੰਬਰ ਤੱਕ ਕਰਵਾਈ ਜਾ ਸਕਦੀ ਹੈ ਰਜਿਸਟਰੇਸ਼ਨ

ਫ਼ਤਹਿਗੜ੍ਹ ਸਾਹਿਬ, 31 ਅਕਤੂਬਰ : ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਐਸ.ਜੀ.ਪੀ.ਸੀ. ਚੋਣਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ  ਕਮਿਸ਼ਨਰ ਗੁਰਦੁਆਰਾ ਚੋਣਾ, ਪੰਜਾਬ ਵੱਲੋਂ ਸਿੱਖ ਗੁਰਦੁਆਰਾ ਬੋਰਡ ਚੋਣ ਨਿਯਮਾਵਲੀ 11959 ਅਧੀਨ ਗੁਰਦੁਆਰਾ ਵੋਟਾਂ ਦੀ ਰਜਿਸਟਰੇਸ਼ਨ ਦਾ ਕੰਮ 21 ਅਕਤੂਬਰ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਇਹ 15 ਨਵੰਬਰ ਤੱਕ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਵੋਟਰ ਵੱਲੋਂ ਰਜਿਸਟਰੇਸ਼ਨ ਸਮੇਂ ਆਪਣੀ ਪਹਿਚਾਣ ਲਈ ਆਧਾਰ ਕਾਰਡ, ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਵੋਟਰ ਸ਼ਨਾਖਤੀ ਕਾਰਡ, ਭਾਰਤੀ ਪਾਸਪੋਰਟ,ਡਰਾਈਵਿੰਗ ਲਾਈਸੈਸ, ਸੈਂਟਰਲ ਸਟੇਟ ਗੌਰਮੈਟ/ਪੀ.ਐਸ.ਯੂ. ਪਬਲਿਕ ਲਿਮਿਟਿਡ ਕੰਪਨੀ ਵੱਲੋਂ ਜਾਰੀ ਕੀਤੇ ਫੋਟੋ ਲੱਗਿਆ ਸਰਵਿਸ ਸ਼ਨਾਖਤੀ ਕਾਰਡ, ਬੈਂਕ/ਡਾਕਖਾਨੇ ਵਲੋਂ ਜਾਰੀ ਕੀਤੇ ਫੋਟੋ ਲੱਗੀ ਪਾਸਬੁੱਕ,ਪੈਨ ਕਾਰਡ, ਸਮਾਰਟ ਕਾਰਡ ਜੋ ਐਨ.ਪੀ.ਆਰ ਅਧੀਨ ਆਰ ਜੀ ਆਈ ਵੱਲੋਂ ਜਾਰੀ ਹੋਇਆ ਹੋਵੇ, ਮਨਰੇਗਾ ਜੋਬ ਕਾਰਡ, ਹੈਲਥ ਇਨਸੋਰਸ ਸਮਾਰਟ ਕਾਰਡ (ਲੇਬਰ ਮੰਤਰਾਲੇ ਦੀ ਸਕੀਮ ਅਧੀਨ ਜਾਰੀ), ਸਰਕਾਰੀ ਪੈਨਸਨ ਦਸਤਾਵੇਜ਼ ਜਿਸ ਤੋਂ ਫੋਟੋ ਲੱਗੀ ਹੋਵੇ, ਐਮ.ਪੀ, ਐਮ.ਐਲ.ਏ/ਐਮ.ਐਲ.ਸੀ ਨੂੰ ਜਾਰੀ ਸਰਕਾਰੀ ਸਨਾਖਤੀ ਕਾਰਡ, ਫਾਰਮ ਦੇ ਨਾਲ ਬਿਨੈਕਾਰ ਵੱਲੋਂ ਰੰਗਦਾਰ ਤਾਜਾ ਸੈਲਫ਼ ਅਟੈਸਟਡ ਫੋਟੋ ਲਗਾਈ ਜਾਵੇ, ਵੋਟਰ ਰਜਿਸਟਰੇਸ਼ਨ ਲਈ ਵੋਟਰ ਦੀ ਉਮਰ ਮਿਤੀ 21.10.2023 ਨੂੰ 21 ਸਾਲ ਪੂਰੀ ਹੋਣੀ ਚਾਹੀਦੀ ਹੈ,ਵੋਟਰ ਰਜਿਸਟਰੇਸ਼ਨ ਲਈ ਦਰਖਾਸਤ ਨਿਰਧਾਰਤ ਸੋਧਿਆ ਫਾਰਮ ਨੰ. 3 (1) (ਕੇਸਾਧਾਰੀ ਸਿੱਖ ਲਈ ) ਵਿਚ ਹੀ ਪ੍ਰਾਪਤ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਸੋਧੇ ਹੋਏ ਫਾਰਮ ਅਨੁਸਾਰ ਅੰਤ ਵਿੱਚ ਦਿੱਤੀ ਹੋਈ ਸਵੈ-ਘੋਸਣਾ ਲਾਜਮੀ ਦਰਜ ਹੋਵੇ। ਇਹ ਫਾਰਮ www.fatehgarhsahib.nic.in ਵੈੱਬਸਾਈਟ ਤੇ ਉਪਲੱਬਧ ਹੈ। ਵੋਟ ਬਣਾਉਣ ਲਈ ਫਾਰਮ ਨੰ: 1, ਕੇਸਾਧਾਰੀ ਸਿੱਖ ਲਈ ਭਰਿਆ ਜਾਵੇਗਾ ਅਤੇ 5 ਦਸੰਬਰ ਨੂੰ ਵੋਟਰ ਸੂਚੀ ਦੀ ਮੁਢਲੀ ਪ੍ਰਕਾਸ਼ਨਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵੋਟ ਬਣਵਾਉਣ ਲਈ ਵੋਟਰ ਦੀ ਉਮਰ 21 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦੱਸਿਆ ਕਿ 21 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਕੇਸਾਧਾਰੀ ਸਿੱਖ ਜੋ ਕਿ ਆਪਣੀ ਦਾੜ੍ਹੀ ਜਾਂ ਕੇਸਾਂ ਨੂੰ ਕੱਟਦਾ ਨਾ ਹੋਵੇ ਅਤੇ ਫਾਰਮ ਵਿੱਚ ਦਰਜ਼ ਨਿਯਮਾਂ ਦੀ ਪਾਲਣਾ ਕਰਦਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਿਨੈਕਾਰ ਵੱਲੋਂ ਆਪਣਾ ਫਾਰਮ ਨਿੱਜੀ ਤੌਰ ਤੇ ਜਮ੍ਹਾਂ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਬੰਡਲਾਂ ਦੇ ਰੂਪ ਵਿੱਚ ਫਾਰਮ ਪ੍ਰਾਪਤ ਨਹੀਂ ਕੀਤੇ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਗੁਰਦੁਆਰਾ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ ਸਬੰਧਤ ਪਿੰਡ ਦੇ ਪਟਵਾਰੀ ਅਤੇ ਸ਼ਹਿਰ ਦੀ ਸਥਿਤੀ ਵਿੱਚ ਕਾਰਜਸਾਧਕ ਅਫਸਰ ਵੱਲੋਂ ਨਿਯੁਕਤ ਕਰਮਚਾਰੀ ਨੂੰ ਆਪਣਾ ਫਾਰਮ ਭਰ ਕੇ ਮਿਥੇ ਸਮੇਂ ਵਿੱਚ ਦਿੱਤਾ ਜਾਵੇ ਅਤੇ ਵੋਟਰ ਰਜਿਸਟਰੇਸ਼ਨ ਦੀ ਇਸ ਮੁਹਿੰਮ ਵਿੱਚ ਹਿੱਸਾ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਅਹਿਮ ਕੰਮ ਵਿੱਚ ਆਪਣੀ ਭਾਗੀਦਾਰੀ ਯਕੀਨੀ ਬਣਾਈ ਜਾਵੇ।