"ਮਿਸ਼ਨ ਇੰਦਰਧਨੁੱਸ਼ 0-5" ਦੇ ਦੂਸਰੇ ਗੇੜ੍ਹ ਵਿੱਚ ਜ਼ਿਲ੍ਹੇ ਦੇ ਸੌ ਫੀਸਦੀ ਬੱਚਿਆਂ ਤੇ ਗਰਭਵਤੀ ਔਰਤਾਂ ਦਾ ਕੀਤਾ ਜਾਵੇਗਾ ਟੀਕਾਕਰਣ - ਡਾ ਰਾਜੇਸ਼ ਕੁਮਾਰ

ਫਤਿਹਗੜ੍ਹ ਸਾਹਿਬ , 11 ਅਕਤੂਬਰ : ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਲਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲ੍ਹੇ ਵਿੱਚ ਚਲਾਏ ਜਾ ਰਹੇ ਮਿਸ਼ਨ ਇੰਦਰਧਨੁਸ਼-0-5 ਅਧੀਨ ਜ਼ਿਲ੍ਹੇ ਦੇ 100 ਫੀਸਦੀ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਕਿਸੇ ਕਾਰਣ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਤੇ ਗਰਭਵਤੀ ਔਰਤਾਂ ਦਾ 14 ਅਕਤੂਰ ਤੱਕ ਟੀਕਾਕਾਰਣ ਕੀਤਾ ਜਾ ਸਕੇ। ਇਹ ਜਾਣਕਾਰੀ ਜਿਲਾ ਟੀਕਾਕਨ ਅਫ਼ਸਰ ਡਾ ਰਾਜੇਸ਼ ਕੁਮਾਰ ਨੇ ਸੰਗਤਪੁਰ ਸੋਢੀਆਂ ਵਿਖੇ ਮਿਸ਼ਨ ਇੰਦਰਧਨੁਸ਼ ਤਹਿਤ ਲਗਾਏ ਗਏ ਟੀਕਾਕਰਨ ਕੈਂਪ ਦਾ ਜਾਇਜ਼ਾ ਲੈਣ ਮੌਕੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ ਅੰਦਰ ਚਲਾਈ ਇਸ ਵਿਸ਼ੇਸ਼ ਮੁਹਿੰਮ ਵਿਚ ਬੱਚਿਆਂ ਤੇ ਗਰਭਵਤੀ ਔਰਤਾਂ, ਜਿੰਨਾ ਦਾ ਕਿਸੇ ਕਾਰਨ ਟੀਕਾਕਰਨ ਨਹੀਂ ਹੋ ਸਕਿਆ ਸੀ, ਨੂੰ ਇਸ ਵਿਸੇਸ਼ ਮੁਹਿੰਮ ਤਹਿਤ ਕਵਰ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਇਸ ਮੁਹਿੰਮ ਦੇ ਦੂਸਰੇ ਗੇੜ ਦੇ ਅਜੇ ਦੋ ਦਿਨ ਬਾਕੀ ਹਨ , ਇਹਨਾਂ ਦੋਹਾਂ ਦਿਨਾਂ ਤਕ 100 ਫੀਸਦੀ ਦਾ ਟੀਚਾ ਹਾਸਿਲ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ 0—5 ਸਾਲ ਦੇ ਬੱਚਿਆਂ ਦਾ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਬਹੁਤ ਜ਼ਰੂਰੀ ਹੈ ਕਿਉਂਕਿ ਟੀਕੇ ਬੱਚਿਆਂ ਨੂੰ ਮਾਰੂ ਰੋਗਾਂ ਤੋਂ ਬਚਾਉਂਦੇ ਹਨ ਅਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦੇ ਹਨ ਇਸ ਲਈ ਪੰਜਾਬ ਸਰਕਾਰ ਵੱਲ਼ੋਂ 0—5 ਸਾਲ ਦੇ ਹਰ ਬੱਚੇ ਅਤੇ ਗਰਭਵਤੀਆਂ ਔਰਤਾਂ ਦਾ ਸੰਪੂਰਨ ਟੀਕਾਕਰਨ ਯਕੀਨੀ ਬਣਾਉਣ ਲਈ ਤਿੰਨ ਪੜਾਵਾਂ ਵਿੱਚ ਮਿਸ਼ਨ ਇੰਦਰਧਨੁੱਸ ਚਲਾਇਆ ਜਾ ਰਿਹਾ ਹੈ ਅਤੇ ਇਹ ਤਿੰਨਾਂ ਪੜਾਵਾਂ ਦਾ ਇਹ ਦੂਸਰਾ ਪੜਾਅ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਰੁਟੀਨ ਟੀਕਾਕਰਨ ਕੈਂਪਾਂ ਵਿੱਚ ਟੀਕਾ ਲਗਵਾਉਣਾ ਯਕੀਨੀ ਬਣਾਉਣ। ਇਸ ਮੌਕੇ ਜ਼ਿਲਾ ਸਕੂਲ ਹੈਲਥ ਮੈਡੀਕਲ ਅਫਸਰ ਡਾ ਨਵਨੀਤ ਕੌਰ, ਡਾ ਮੰਜੂ , ਰਣਦੀਪ ਸਿੰਘ ਹਾਜ਼ਰ ਸਨ।