ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ- 2, ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਜੇ ਦਿਨ ਹੋਏ ਫਸਵੇਂ ਮੁਕਾਬਲੇ

  • ਖੋ-ਖੋ (ਅੰਡਰ 21) ਮੁਕਾਬਲੇ ਵਿੱਚ ਖੁੱਡੀ ਕਲਾਂ ਦੀਆਂ ਕੁੜੀਆਂ ਨੇ ਬਾਜ਼ੀ ਮਾਰੀ
  • ਕਿੱਕ ਬਾਕਸਿੰਗ ਵਿੱਚ ਧਨੌਲਾ ਸੈਂਟਰ ਦੀਆਂ ਕੁੜੀਆਂ ਦਾ ਸ਼ਾਨਦਾਰ ਪ੍ਰਦਰਸ਼ਨ 

ਬਰਨਾਲਾ, 1 ਅਕਤੂਬਰ : ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2 ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਜ਼ਿਲ੍ਹਾ ਬਰਨਾਲਾ ਵਿੱਚ ਵੱਖ ਵੱਖ ਥਾਈਂ ਜਾਰੀ ਹਨ। ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਥਲੈਟਿਕਸ ਵਿਚ 800 ਮੀ: ਦੌੜ ਅੰਡਰ 17 ਵਿੱਚ ਪਹਿਲਾ ਸਥਾਨ ਬਲਰਾਜ ਸਿੰਘ ਨੇ, ਗੋਲਾ ਸੁੱਟਣ ਵਿਚ (ਅੰਡਰ 17) ਪਹਿਲਾ ਸਥਾਨ ਵੈਰਭ ਬਾਂਸਲ ਨੇ, ਖੋ ਖੋ ( ਅੰਡਰ 21) ਲੜਕੀਆਂ ਵਿੱਚ ਪਹਿਲੀ ਪੁਜੀਸ਼ਨ ਖੁੱਡੀ ਕਲਾਂ ਨੇ, ਅੰਡਰ 14 ਵਾਲੀਬਾਲ ਸਮੈਸ਼ਿੰਗ ਲੜਕੇ 'ਚ ਪਹਿਲੀ ਪੁਜੀਸ਼ਨ ਸ ਸ ਸ ਸ ਬਡਬਰ ਨੇ, ਅੰਡਰ 21 ਵਾਲੀਬਾਲ ਸਮੈਸ਼ਿੰਗ ਲੜਕੇ  ਵਿੱਚ ਪਹਿਲੀ ਪੁਜੀਸ਼ਨ ਭੈਣੀ ਜੱਸਾ ਨੇ, ਅੰਡਰ 17 ਵਾਲੀਬਾਲ ਸ਼ੂਟਿੰਗ ਲੜਕੇ ਵਿੱਚ ਪਹਿਲਾ ਸਥਾਨ ਸਸਸਸ ਬਡਬਰ ਨੇ, ਅੰਡਰ 21 ਵਾਲੀਬਾਲ ਸਮੈਸ਼ਿੰਗ ਲੜਕੇ ਵਿੱਚ ਪਹਿਲਾ ਸਥਾਨ ਭੈਣੀ ਜੱਸਾ ਨੇ ਹਾਸਲ ਕੀਤਾ। ਕਿੱਕ ਬਾਕਸਿੰਗ ਕੁੜੀਆਂ ਦੇ ਅੰਡਰ 14, 17, 21, 21- 40 ਦੇ ਮੁਕਾਬਲੇ ਹੋਏ। ਸਾਰੇ ਗਰੁੱਪਾਂ ਵਿੱਚੋਂ ਕਿੱਕ ਬਾਕਸਿੰਗ ਧਨੌਲਾ ਸੈਂਟਰ ਦੀਆਂ ਕੁੜੀਆਂ ਦੀ ਪਹਿਲੀ ਪੁਜੀਸ਼ਨ ਰਹੀ। ਦੂਜੇ ਦਿਨ 800 ਮੀ: ਉਮਰ ਵਰਗ 41-55 ਦੌੜ ਵਿੱਚ ਸੁਖਦੇਵ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਲੰਬੀ ਛਾਲ ਉਮਰ ਵਰਗ 41-55 ਵਿੱਚ ਕਰਮਜੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਸ਼ੂਟਿੰਗ ਵਿੱਚ ਅੰਡਰ 14  ਲੜਕੀਆਂ 100 ਮੀ: ਏਅਰ ਰਾਈਫਲ ਵਿੱਚ ਪਹਿਲੀ ਪੁਜੀਸ਼ਨ ਤਨਵੀਰ ਕੌਰ ਔਲਖ  ਨੇ, ਅੰਡਰ 14 ਲੜਕੇ 10 ਮੀ: ਏਅਰ ਪਿਸਟਲ ਵਿੱਚ ਪਹਿਲੀ ਪੁਜੀਸ਼ਨ ਨਿਹਾਲ ਸਿੰਘ ਖੀਪਲ  ਨੇ, ਅੰਡਰ 14 ਲੜਕੀਆਂ 10 ਮੀ: ਏਅਰ ਪਿਸਟਲ  ਵਿੱਚ ਪਹਿਲੀ ਪੁਜੀਸ਼ਨ ਰਿਧਿਮਾ ਨੇ, ਅੰਡਰ 14 ਲੜਕੇ 10 ਮੀ: ਏਅਰ ਪਿਸਟਲ  ਵਿੱਚ ਪਹਿਲੀ ਪੁਜੀਸ਼ਨ ਹਵੀਸ਼ ਗੋਇਲ ਨੇ ਹਾਸਲ ਕੀਤੀ।