ਸਰਕਰੀ ਪੌਲੀਟੈਕਨਿਕ ਕਾਲਜ, ਬਠਿੰਡਾ ਦੇ ਵਿਦਿਆਰਥੀਆਂ ਦੀ ਨੌਕਰੀ ਲਈ ਚੋਣ

ਬਠਿੰਡਾ, 9 ਮਈ : ਸਰਕਾਰੀ ਪੌਲੀਟੈਕਨਿਕ ਕਾਲਜ, ਬਠਿੰਡਾ ਦੇ ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ (ਈ.ਸੀ.ਈ.) ਡਿਪਲੋਮਾ ਕੋਰਸ ਦੇ ਆਖਰੀ ਸਾਲ ਦੇ 06 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਹੋਈ ਹੈ। ਵਿਦਿਆਰਥਣਾਂ ਪਵਨਦੀਪ ਕੌਰ ਅਤੇ ਸੋਮਾ ਕੌਰ ਊ  ਦੇਸ਼ ਦੀ ਨਾਮੀ ਕੰਪਨੀ ਅਲਟਰਾਟੈਕ ਸੀਮਿੰਟ ਨੇ ਨੌਕਰੀ ਲਈ ਚੁਣਿਆ ਹੈ ਜਿਸ ਨੂੰ ਕੰਪਨੀ ਵੱਲੋਂ 04 ਲੱਖ ਰੁਪਏ ਦਾ ਸਲਾਨਾ ਪੈਕਜ ਦਿੱਤਾ ਜਾਵੇਗਾ। ਵਿਦਿਆਰਥੀ ਅਕਾਸ਼ਦੀਪ ਸਿੰਘ ਅਤੇ ਰੀਤੂ ਰਾਣੀ ਦੀ ਚੋਣ ਸੈਂਟਮ ਇਲੈਕਟ੍ਰੋਨਿਕਸ ਲਿਮਟਿਡ ਬਗਲੌਰ ਵੱਲੋਂ ਕੀਤੀ ਗਈ ਹੈ ਅਤੇ ਕੰਪਨੀ ਵੱਲੋਂ 02 ਲੱਖ ਰੁਪਏ ਦਾ ਸਲਾਨਾ ਪੈਕਜ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਵਿਦਿਆਰਥੀਆਂ ਸੁਨੀਲ ਅਤੇ ਕਿਸ਼ਨ ਦੀ ਚੋਣ ਆਈ.ਐਫ.ਬੀ. ਕੇਅਰ ਵੱਲੋਂ ਕੀਤੀ ਗਈ ਹੈ।  ਇਹ ਸਾਰੇ ਵਿਦਿਆਰਥੀ ਆਪਣਾ ਡਿਪਲੋਮਾ ਪੂਰਾ ਕਰਨ ਉਪਰੰਤ ਨੌਕਰੀ ਜੁਆਇੰਨ ਕਰਨਗੇ। ਕਾਲਜ ਦੇ ਪ੍ਰਿੰਸੀਪਲ ਅਨੁਜਾ ਪੁਪਨੇਜਾ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਇਹ ਕਾਲਜ ਲਈ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਦੌਰਾਨ ਹੀ ਨੌਕਰੀ ਲਈ ਚੋਣ ਹੋ ਚੁੱਕੀ ਹੈ। ਉਹਨਾਂ ਵਿਦਿਆਰਥੀਆਂ ਨੂੰ ਲਗਨ ਅਤੇ ਮਿਹਨਤ ਨਾਲ ਨੌਕਰੀ ਕਰਨ ਲਈ ਪ੍ਰੇਰਿਆ ਤਾਂ ਕਿ ਉਹ ਕਾਲਜ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ। ਉਹਨਾਂ ਈ.ਸੀ.ਈ. ਵਿਭਾਗ ਦੇ ਸਮੂਹ ਸਟਾਫ਼ ਮੈਂਬਰਾਂ ਨੂੰ ਇਸ ਲਈ ਵਧਾਈ ਦਿੱਤੀ। ਉਹਨਾਂ ਇਹ ਵੀ ਦੱਸਿਆ ਕਿ ਕਾਲਜ ਵੱਲੋਂ ਨੌਕਰੀ ਕਰਨ ਦੇ ਚਾਹਵਾਨ ਸਾਰੇ ਵਿਦਿਆਰਥੀਆਂ ਨੂੰ ਨੌਕਰੀ ਦਿਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਇਸ ਮੌਕੇ  ਵਿਭਾਗ ਦੇ ਮੁਖੀ ਮਨਜੀਤ ਸਿੰਘ ਭੁੱਲਰ ਅਤੇ ਵਿਭਾਗ ਦੀ ਟੀ.ਪੀ.ਓ. ਜਗਦੀਪ ਕੌਰ ਤੋਂ ਇਲਾਵਾ ਸੰਦੀਪ ਕਟੋਚ ਵੀ ਹਾਜ਼ਰ ਸਨ।