"ਸਰਾਭਾ" ਫ਼ਿਲਮ ਪੂਰੀ ਦੁਨੀਆ ਤੇ  ਇਤਿਹਾਸ ਰਚੇਗੀ : ਇਆਲੀ

  • 3 ਨਵੰਬਰ ਨੂੰ ਲੋਕ ਫ਼ਿਲਮ ਦੇਖਣ ਲਈ ਸਿਨਮੇ ਘਰਾਂ 'ਚ ਜਰੂਰ ਪਹੁੰਚਣ

ਮੁੱਲਾਂਪੁਰ ਦਾਖਾ 01,ਨਵੰਬਰ (ਸਤਵਿੰਦਰ  ਸਿੰਘ ਗਿੱਲ) : ਗਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੀਵਨ ਅਤੇ ਗਦਰੀ ਬਾਬਿਆਂ ਦੇ ਗੌਰਵਮਈ ਇਤਿਹਾਸ ਲੇਖਕ ਤੇ ਨਿਰਦੇਸ਼ਕ ਕਵੀ ਰਾਜ ਅਤੇ ਨਿਰਮਾਤਾ ਅੰਮ੍ਰਿਤਪਾਲ ਸਿੰਘ ਸਰਾਭਾ ਵਲੋਂ ਬਣਾਈ ਫਿਲਮ "ਸਰਾਭਾ"ਪੂਰੀ ਦੁਨੀਆ ਤੇ ਇਤਿਹਾਸ ਰਚੇਗੀ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪਿੰਡ ਸਰਾਭਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਘਰ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ।ਉਹਨਾਂ ਕਿਹਾ ਕਿ ਭਾਰਤ ਦੀ ਆਜ਼ਾਦੀ ਲਈ ਨਿੱਕੀ ਉਮਰੇ ਵੱਡੀ ਕੁਰਬਾਨੀ ਕਰਨ ਵਾਲੇ ਮਹਾਨ ਸ਼ਹੀਦਾਂ ਤੇ ਅਜੋਕੇ ਸਮੇਂ ਚ ਅਜਿਹੀਆਂ ਸਾਰਥਿਕ ਅਤੇ ਸਮਾਜਿਕ ਸੇਧ ਵਾਲੀਆਂ ਫਿਲ਼ਮਾਂ ਬਹੁਤ ਘੱਟ ਰਿਲੀਜ਼ ਹੋ ਰਹੀਆਂ ਹਨ, ਅਜਿਹੀਆਂ ਫਿਲਮਾਂ ਦੀ ਸਾਡੀ ਨੌਜਵਾਨ ਪੀੜੀ ਨੂੰ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਲਈ ਇਦਾਂ ਦੇ ਉਪਰਾਲੇ ਕਰਨੇ ਬੇਹੱਦ ਜਰੂਰੀ ਸਨ। ਉਹਨਾਂ ਅੱਗੇ ਆਖਿਆ ਕਿ ਆਪਣੇ ਵਿਰਸੇ, ਸੱਭਿਆਚਾਰ, ਸਿੱਖ ਇਤਿਹਾਸ, ਸ਼ਹੀਦਾਂ ਦੇ ਗੌਰਵਮਈ ਅਤੇ ਸ਼ਾਨਾਮੱਤੀ ਇਤਿਹਾਸ ਤੋਂ ਜਾਣੂ ਕਰਵਾਉਣਾ ਇਹ ਹੱਦ ਜਰੂਰੀ ਹੈ ।ਉਹਨਾਂ ਕਿਹਾ ਕਿ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਸਰਾਭਾ ਫਿਲਮ 'ਚ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਮੁੱਖ ਭੂਮਿਕਾ ਨੌਜਵਾਨ ਜਪਤੇਜ ਸਿੰਘ ਸਰਾਭਾ ਨੇ ਕੀਤੀ ਹੈ।ਇਆਲੀ ਨੇ ਦੱਸਿਆ ਕਿ ਉਹ ਆਪਣੇ ਵਲੋਂ ਵੀ ਸ਼ਹਿਰ 'ਚ ਥਿਏਟਰਾਂ ਦੀ ਬੁਕਿੰਗ ਕਰਕੇ ਹਲਕੇ ਦੇ ਲੋਕਾਂ ਅਤੇ ਸਕੂਲਾਂ ਦੇ ਬੱਚਿਆਂ ਨੂੰ ਇਹ ਫਿਲਮ ਜਰੂਰ ਦਿਖਾਉਣਗੇ। ਉੱਥੇ ਹੀ ਉਹਨਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਪੋਰਟਸ ਕਲੱਬ ਨੂੰ ਵੀ ਇਹ ਅਪੀਲ ਕੀਤੀ ਕਿ ਉਹ ਵੀ ਆਪਣੇ ਤੌਰ ਤੇ ਸਿਨੇਮਾ ਬੌਕਿੰਗ ਕਰਾ ਕੇ ਵੱਧ ਤੋਂ ਵੱਧ ਇਹ ਫਿਲਮ ਲੋਕਾਂ ਨੂੰ ਦਿਖਾਉਣ। ਲੇਖਕ ਤੇ ਨਿਰਦੇਸ਼ਕ ਕਵੀ ਰਾਜ ਅਤੇ ਨਿਰਮਾਤਾ ਅੰਮ੍ਰਿਤਪਾਲ ਸਿੰਘ ਸਰਾਭਾ ਅਤੇ ਇਸ ਵਿੱਚ ਆਪਣੀ ਅਦਾਕਾਰੀ ਦਿਖਾਉਣ ਵਾਲੇ ਸਾਰੇ ਹੀ ਅਦਾਕਾਰ ਵਧਾਈ ਦੇ ਪਾਤਰ ਹਨ। ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਦੇਵ ਸਰਾਭਾ, ਪ੍ਰਧਾਨ ਸੁਖਵਿੰਦਰ ਸਿੰਘ ਬਬਲੀ, ਰਾਜਵੀਰ ਸਿੰਘ ,ਦਵਿੰਦਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਅਮਰ ਸਿੰਘ, ਪੰਚ ਕਮਿੱਕਰ ਸਿੰਘ, ਪੰਚ ਪ੍ਰਦੀਪ ਸਿੰਘ, ਕਮਲ ਸਰਾਭਾ, ਅਵਤਾਰ ਸਿੰਘ ਬਿੱਲੂ, ਰਾਜਿੰਦਰ ਸਿੰਘ ਮਿੰਟੂ, ਪਰਮਪ੍ਰੀਤ ਸਿੰਘ, ਰਾਜੂ ਗੁੱਜਰਵਾਲ ਆਦਿ ਵੀ ਹਾਜਰ ਸਨ।