ਐਸਪੀਰੇਸ਼ਨਲ ਬਲਾਕ ਨਿਹਾਲ ਸਿੰਘ ਵਾਲਾ ਵਿਖੇ ''ਸੰਕਲਪ ਸਪਤਾਹ'' ਸ਼ੁਰੂ

  • 2865 ਮਰੀਜ਼ਾਂ ਨੇ ਪ੍ਰਾਪਤ ਕੀਤੀਆਂ ਵੱਖ-ਵੱਖ ਮੈਡੀਕਲ ਸੇਵਾਵਾਂ
  • ਟੀ.ਬੀ. ਨੂੰ ਹਰਾਉਣ ਵਾਲੇ ਟੀ.ਬੀ. ਚੈਂਪੀਅਨਾਂ ਨਾਲ ਰੈਲੀ ਦਾ ਆਯੋਜਨ

ਮੋਗਾ 3 ਅਕਤੂਬਰ : ਐਸਪੀਰੇਸ਼ਨਲ ਜ਼ਿਲ੍ਹਾ ਪ੍ਰੋਗਰਾਮ ਭਾਰਤ ਸਰਕਾਰ ਦੀ ਇੱਕ ਪਹਿਲਕਦਮੀ ਹੈ, ਜਿਸ ਤਹਿਤ ਵੱਖ-ਵੱਖ ਮਾਪਦੰਡਾਂ ਵਿੱਚ ਪਛੜ ਰਹੇ ਜ਼ਿਲ੍ਹਿਆਂ ਦੀ ਕਾਰਜਗੁਜ਼ਗਾਰੀ ਵਿੱਚ ਸੁਧਾਰ ਅਤੇ ਆਰਥਿਕ ਵਿਕਾਸ ਕਰਨਾ ਹੈ। ਇਸ ਤਹਿਤ ਸਰਕਾਰ ਵੱਲੋਂ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਵੀ ਚਲਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਮੰਤਵ ਵੱਖ ਵੱਖ ਮਾਪਦੰਡਾਂ ਤੋਂ ਪਛੜੇ ਐਸਪੀਰੇਸ਼ਨਲ ਬਲਾਕ ਦੀ ਕਾਰਜਸ਼ੈਲੀ ਵਿੱਚ ਵਾਧਾ ਅਤੇ ਵਿਕਾਸ ਕਰਨਾ ਹੈ। 30 ਸਤੰਬਰ, 2023 ਨੂੰ ਐਸਪੀਰੇਸ਼ਨ ਬਲਾਕ ਪ੍ਰੋਗਰਾਮ ਲਾਂਚ ਕੀਤਾ ਗਿਆ ਸੀ, ਜਿਸਦੀ ਲਗਾਤਾਰਤਾ ਵਿੱਚ ਐਸਪੀਰੇਸ਼ਨਲ ਬਲਾਕ ਨਿਹਾਲ ਸਿੰਘ ਵਾਲਾ ਵਿਖੇ ਅੱਜ ਤੋਂ ''ਸੰਕਲਪ ਸਪਤਾਹ'' ਦਾ ਆਯੋਜਨ ਕੀਤਾ ਜਾ ਚੁੱਕਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਿਮਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਸਪਤਾਹ ਦੇ ਪਹਿਲੇ ਦਿਨ ਅੱਜ ਬਲਾਕ ਨਿਹਾਲ ਸਿੰਘ ਵਾਲਾ ਦੇ ਪੱਤੋ ਹੀਰਾ ਸਿੰਘ ਵਿੱਚ ਮੁੱਖ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। 2 ਕਮਿਊਨਿਟੀ ਹੈਲਥ ਸੈਂਟਰਾਂ, 4 ਪ੍ਰਾਇਮਰੀ ਹੈਲਥ ਸੈਂਟਰਾਂ ਅਤੇ 24 ਹੈਲਥ ਵੈਲਨੈੱਸ ਸੈਂਟਰਾਂ ਵਿੱਚ ਵੀ ਵੱਖ-ਵੱਖ ਗਤੀਵਿਧੀਆਂ ਆਯੋਜਿਤ ਕਰਵਾਈਆਂ ਗਈਆਂ, ਜਿਸਦਾ ਭਾਰੀ ਗਿਣਤੀ ਵਿੱਚ ਵਿਅਕਤੀਆਂ ਨੇ ਲਾਹਾ ਪ੍ਰਾਪਤ ਕੀਤਾ। ਸਿਹਤ ਵਿਭਾਗ ਵੱਲੋਂ ਅੱਜ ਇਮਿਊਨੀਜੇਸ਼ਨ ਡਰਾਈਵ, ਅਨੀਮੀਆ ਟੈਸਟਿੰਗ, ਅਨੀਮੀਆ ਟ੍ਰੀਟਮੈਂਟ ਕਲੀਨਿਕਸ, ਟੀ.ਬੀ. ਹਾਰੇਗਾ ਦੇਸ਼ ਜੀਤੇਗਾ ਤਹਿਤ ਟੀ.ਬੀ. ਸਕਰੀਨਿੰਗ, ਨਿਕਸ਼ੈ ਮਿੱਤਰਾ ਪ੍ਰੋਗਰਾਮ ਤਹਿਤ ਸੁਵਿਧਾਵਾਂ ਮੁਹੱਈਆ ਕਰਵਾਉਣਾ, ਟੀ.ਬੀ. ਚੈਂਪੀਅਨ ਰੈਲੀ ਆਦਿ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਟੀ.ਬੀ. ਚੈਪੀਅਨ ਰੈਲੀ ਵਿੱਚ ਟੀ.ਬੀ. ਨੂੰ ਹਰਾਉਣ ਵਾਲੇ ਵੱਖ ਵੱਖ ਮਰੀਜ਼ਾਂ ਨੇ ਭਾਗ ਲੈ ਕੇ ਉਨ੍ਹਾਂ ਮਰੀਜ਼ਾਂ ਨੂੰ ਨਿਰੰਤਰ ਇਲਾਜ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ ਜਿਹਨਾਂ ਮਰੀਜ਼ਾਂ ਦਾ ਟੀ.ਬੀ. ਦਾ ਇਲਾਜ ਚੱਲ ਰਿਹਾ ਹੈ।  ਇਹ ਸਾਰਾ ਪ੍ਰੋਗਰਾਮ ਸੰਪੂਰਨਾ ਸਵੱਸਥਯ ਏਕ ਸੰਕਲਪ ਥੀਮ ਤਹਿਤ ਆਯੋਜਿਤ ਕਰਵਾਇਆ ਗਿਆ। ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਜੇ ਪਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਅੱਜ ਦੇ ਇਸ ਕੈਂਪ ਵਿੱਚ ਗਰਭਵਤੀ ਔਰਤਾਂ ਦੇ ਕੇਅਰ ਕਲੀਨਿਕ ਜਰੀਏ 360 ਔਰਤਾਂ, ਐਨ.ਸੀ.ਡੀ. ਸਕਰੀਨਿੰਗ (ਹਾਈਪ੍ਰਟੈਨਸ਼ਨ ਅਤੇ ਡਾਈਬੀਟੀਜ਼) ਦਾ 1817 ਵਿਅਕਤੀਆਂ, 216 ਵਿਅਕਤੀਆਂ ਨੇ ਵੈਕਸੀਨੇਸ਼ਨ ਅਤੇ 56 ਮਰੀਜ਼ਾਂ ਨੇ ਟੀ.ਬੀ. ਦੀ ਜਾਂਚ ਦਾ ਮੁਫ਼ਤ ਲਾਹਾ ਪ੍ਰਾਪਤ ਕੀਤਾ। ਇਸ ਮੈਡੀਕਲ ਚੈਕਅੱਪ ਕੈਂਪ ਵਿੱਚ 208 ਮਰੀਜ਼ ਹਾਈ ਬਲੱਡ ਪ੍ਰੈਸ਼ਰ ਦੇ ਪਾਏ ਗਏ ਜਿੰਨ੍ਹਾਂ ਨੂੰ ਮੁਫ਼ਤ ਵਿੱਚ ਦਵਾਈਆਂ ਦੀ ਵੰਡ ਕੀਤੀ ਗਈ ਅਤੇ ਮੈਡੀਕਲ ਸਹਾਇਤਾ ਵੀ ਦਿੱਤੀ ਗਈ ਕਿ ਕਿਹੜੇ ਰੁਟੀਨ ਨਾਲ ਉਹ ਹਾਈ ਬਲੱਡ ਪ੍ਰੈਸ਼ਰ ਤੋਂ ਮੁਕਤੀ ਪਾ ਸਕਦੇ ਹਨ। ਇਸ ਤੋਂ ਇਲਾਵਾ 208 ਮਰੀਜ਼ਾਂ ਦਾ ਅਨੀਮੀਆ ਵੀ ਟੈਸਟ ਕੀਤਾ ਗਿਆ। ਇਸੇ ਤਰ੍ਹਾਂ ਕੁੱਲ 2865 ਮਰੀਜ਼ਾਂ ਨੇ ਵੱਖ ਵੱਖ ਮੈਡੀਕਲ ਸੇਵਾਵਾਂ ਦਾ ਲਾਹਾ ਪ੍ਰਾਪਤ ਕੀਤਾ