ਮੈਡੀਕਲ ਚੈਕਅੱਪ ਕੈਂਪ ਲਗਾ ਕੇ ਸਫਾਈ ਸੇਵਕਾਂ. ਸੀਵਰਮੈਨਾਂ ਆਦਿ ਜੀ ਸਿਹਤ ਦੀ ਜਾਂਚ ਕੀਤੀ ਗਈ

ਰਾਏਕੋਟ, 22 ਸਤੰਬਰ (ਚਮਕੌਰ ਸਿੰਘ ਦਿਓਲ) : ਸਵੱਛ ਭਾਰਤ ਮਿਸ਼ਨ ਦੀ ਸਵੱਛਤਾ ਲੀਗ ਤਹਿਤ ਅੱਜ ਨਗਰ ਕੌਂਸਲ ਦੇ ਸਥਾਨਕ ਦਫਤਰ ਵਿੱਚ ਇੱਕ ਮੈਡੀਕਲ ਚੈਕਅੱਪ ਕੈਂਪ ਲਗਾ ਕੇ ਸਫਾਈ ਸੇਵਕਾਂ. ਸੀਵਰਮੈਨਾਂ ਆਦਿ ਜੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਲੋੜੀਂਦੇ ਲੈਬ ਟੈਸਟ ਵੀ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੈਨਟਰੀ ਇੰਸਪੈਕਟਰ ਸ਼ਾਮ ਕੁਮਾਰ ਭੱਟ ਨੇ ਦੱਸਿਆ ਕਿ ਇਹ ਕੈਂਪ ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਸੁਦਰਸ਼ਨ ਕੁਮਾਰ, ਕਾਰਜ ਸਾਧਕ ਅਫਸਰ ਸ. ਚਰਨਜੀਤ ਸਿੰਘ, ਸੈਨੀਟੇਸ਼ਨ ਸੁਪਰਡੰਟ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਵੱਛ ਭਾਰਤ ਮਿਸ਼ਨ ਤਹਿਤ ਲਗਾਇਆ ਗਿਆ ਹੈ ਤਾਂ ਜੋ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਦੀ ਸਿਹਤ ਦੀ ਜਾਂਚ ਹੋ ਸਕੇ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਸਿਵਲ ਹਸਪਤਾਲ ਰਾਏਕੋਟ ਦੇ ਐਸ.ਐਮ.ਓ. ਡਾ. ਪ੍ਰਦੀਪ ਮਹਿੰਦਰੂ ਵੱਲੋਂ ਮਾਹਿਰ ਡਾਕਟਰਾਂ ਦੀ ਟੀਮ ਭੇਜ ਕੇ ਨਗਰ ਕੌਂਸਲ ਰਾਏਕੋਟ ਦੇ ਸਮੂਹ ਸਫਾਈ ਸੇਵਕਾ ਅਤੇ ਸੀਵਰਮੈਨਾ ਦਾ ਮੈਡੀਕਲ ਚੈਕਅਪ ਕੈਂਪ ਕੀਤਾ ਗਿਆ।ਕੈਂਪ ਦੌਰਾਨ ਬਲੱਡ ਟੈਸਟ, ਸ਼ੂਗਰ, ਬਲੱਡ ਪ੍ਰੈਸ਼ਰ ਆਦਿ  ਵੀ ਚੈਕ ਕੀਤਾ ਗਿਆ। ਇਸ ਤੋ ਇਲਾਵਾ ਸਫਾਈ ਸੇਵਕਾ ਨੂੰ ਸਿਹਤ ਵਿਭਾਗ ਵੱਲੋਂ ਮਿਲਦੀਆ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜੋਗਿੰਦਰ ਪਾਲ ਮੱਕੜ, ਸਵੱਛ ਭਾਰਤ ਮਿਸ਼ਨ ਦੇ ਸੀ.ਐਫ ਤਰਨਜੀਤ ਕੌਰ, ਕੰਪਿਊਟਰ ਅਪਰੇਟਰ ਗੁਰਮੇਲ ਸਿੰਘ, ਸਿਵਲ ਹਸਪਤਾਲ ਰਾਏਕੋਟ ਦੇ ਡਾ. ਨਵਜੋਤ ਕੌਰ, ਡਾ. ਰੁਪਿੰਦਰ ਕੌਰ, ਡਾ. ਅਮਿ੍ਰਤ ਕੌਰ, ਡਾ. ਸਵਰਨਜੀਤ ਕੌਰ, ਸਫਾਈ ਮੇਟ ਧਰਮਿੰਦਰ ਅਛੂਤ, ਕਰਮਚੰਦ ਆਦਿ ਵੀ ਹਾਜ਼ਰ ਸਨ।