ਸੇਫ ਸਕੂਲ ਵਾਹਨ ਪਾਲਿਸੀ ਨੂੰ ਜ਼ਿਲ੍ਹੇ ਵਿਚ ਸਖਤੀ ਨਾਲ ਲਾਗੂ ਕੀਤਾ ਜਾਵੇ : ਡਿਪਟੀ ਕਮਿਸ਼ਨਰ

ਫਾਜਿਲਕਾ 24 ਜੁਲਾਈ : ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੋਨੂ ਦੁਗੱਲ ਦੇ ਹੁਕਮਾ ਅਨੁਸਾਰ ਜ਼ਿਲ੍ਹਾ ਫਾਜਿਲਕਾ ਦੇ ਬਲਾਕ ਅਬੋਹਰ ਵਿਖੇ ਸਕੂਲੀ ਵੈਨਾ ਦੀ ਚੈਕਿੰਗ ਕੀਤੀ ਗਈ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ ਵੱਲੋ ਦੱਸਿਆ ਕਿ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਦੀ ਉਲਘੰਣਾ ਕਰਨ ਵਾਲੇ ਸਕੂਲੀ ਬੱਸਾਂ ਦੀ ਲਗਾਤਾਰਾ ਵਿਚ ਚਲਾਣ ਕੱਟੇ ਜਾ ਰਹੇ ਹਨ ਅਤੇ ਖਰਾਬ ਸਕੂਲੀ ਵੈਨਾ ਬੰਦ ਕੀਤੀ ਗਈਆ ਤੇ ਹੁਣ ਤੱਕ ਜਿਲ੍ਹੇ ਵਿਚ 90 ਚਲਾਏ ਕੀਤੇ ਗਏ ਹਨ। ਸਕੂਲੀ ਵੈਨਾ ਦੇ ਡਾਇਰਵਰਾ ਨੂੰ ਪਾਲਿਸੀ ਦੇ ਤਹਿਤ ਜਾਗਰੂਕ ਕੀਤਾ ਗਿਆ। ਉਨਾ ਦੱਸਿਆ ਕਿ ਅਬੋਹਰ ਵਿਖੇ ਅੱਲਗ-ਅੱਲਗ ਸਕੂਲਾ ਦੇ ਚਲਾਣ ਕੀਤੇ ਗਏ। ਉਹਨਾ ਵੱਲੋ ਦੱਸਿਆ ਗਿਆ ਕਿ ਸੇਫ ਸਕੂਲ ਵਾਹਨ ਤਹਿਤ ਸਕੂਲੀ ਵੈਨਾ ਵਿਚ ਕਮਰੇ,ਮਹਿਲਾ ਐਟੇਡ,ਮੈਡੀਕਲ ਕਿੱਟ,ਡਰਾਇਵਰ ਯੂਨੀਫਾਰਮ,ਫਾਇਰ ਸਿਲੰਡਰ,ਫਸਟ ਐਡ-ਬਾੱਕਸ,ਸੇਫਟੀ ਗਰੀਲ ਅਤੇ ਪਾਣੀ ਦੀ ਸੁਵਿਧਾ ਵੈਨ ਵਿਚ ਹੋਣੀ ਲਾਜਮੀ ਹਨ। ਇੱਥੇ ਲਾਜ਼ਮੀ ਹੈ ਕਿ ਵੈਨਾ ਦੀ ਸਟਿੰਗ ਦੀ ਕਪੈਸਟੀ ਹੈ ਉਨ੍ਹੇ ਹੀ ਬੱਚੇ ਬੈਠਾਏ ਜਾਣ ਤੇ ਇਸ ਤੋ ਵੱਧ ਬੱਚੇ ਨਾ ਬੈਠਾਏ ਜਾਣ। ਉਹਨਾ ਵੱਲੋਂ ਕਿਹਾ ਗਿਆ ਕਿ ਜੇਕਰ ਕੋਈ ਸਕੂਲ ਵੈਨ ਦਾ ਡਾਇਰਵਰ ਸਕੂਲੀ ਬੱਚਿਆਂ ਦੀ ਜਿੰਦਗੀ ਨਾਲ ਖਿਲਵਾਡ ਕਰਦਾ ਪਾਇਆ ਗਿਆ ਤਾਂ ਉਨ੍ਹਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਜੈ ਸ਼ਰਮਾ,ਲੀਗਲ ਕਮ-ਪ੍ਰੋਬੇਸ਼ਨ, ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਫਾਜਿਲਕਾ ਨੇ ਦੱਸਿਆ ਕਿ ਸਕੂਲੀ ਵੈਨਾ ਦੇ ਡਾਇਰਵਰਾ ਨੂੰ ਸੇਫ ਸਕੂਲ ਪਾਲਿਸੀ ਦੇ ਤਹਿਤ ਜਾਗਰੂਕ ਟੀਮ ਹਾਜ਼ਰ ਸਨ। ਕੀਤਾ ਗਿਆ। ਚੈਕਿੰਗ ਦੌਰਾਨ ਕਾਊਸਲਰ ਭੁਪਿੰਦਰਦੀਪ ਸਿੰਘ ਅਤੇ ਸੇਫ ਸਕੂਲ ਵਾਹਨ ਟੀਮ ਹਾਜਰ ਸਨ।