ਦਿਨ ਦਿਹਾੜੇ ਲੁਟੇਰਿਆਂ ਨੇ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਤੋਂ ਲੁੱਟੇ 23 ਲੱਖ, ਪੁਲਿਸ ਵੱਲੋਂ ਜਾਂਚ ਸ਼ੁਰੂ

ਲਾਡੋਵਾਲ, 24 ਜੁਲਾਈ : ਲੁਧਿਆਣਾ-ਜਲੰਧਰ ਹਾਈਵੇ ਤੇ ਲਾਡੋਵਾਲ ‘ਚ ਲੱਗੇ ਟੋਲ ਪਲਾਜ਼ਾ ਤੇ ਮੈਨੇਜ਼ਰ ਤੋਂ 23 ਲੱਖ ਰੁਪੈ ਦੀ ਲੁੱਟ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਟੋਲ ਪਲਾਜ਼ਾ ਦਾ ਮੈਨੇਜਰ ਆਪਣੀ ਬੋਲੈਰੋ ਗੱਡੀ ਤੇ ਸਵਾਰ ਹੋ ਕੇ ਫਿਲੌਰ ਬੈਂਕ ਵਿੱਚ ਨਕਦੀ ਜਮ੍ਹਾਂ ਕਰਵਾਉਣ ਲਈ ਜਾ ਰਿਹਾ ਸੀ ਕਿ ਗੱਡੀਆਂ ਵਿੱਚ ਆਏ 5 ਹਥਿਆਰਬੰਦ ਲੁਟੇਰਿਆਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦਿਆਂ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾਂ ਦੀ ਸੂਚਨਾਂ ਮਿਲਦੇ ਹੀ ਮੌਕੇ ਤੇ ਪੁਲਿਸ ਪਹੁੰਚੀ। ਇਸ ਸਬੰਧੀ ਟੋਲ ਪਲਾਜ਼ਾ ਦੇ ਮੈਨੇਜਰ ਨੇ ਦੱਸਿਆ ਕਿ ਜਦੋਂ ਉਹ ਆਪਣੀ ਗੱਡੀ ‘ਚ ਸਵਾਰ ਹੋ ਕੇ ਫਿਲੌਰ ਬੈਂਕ ‘ਚ 23 ਲੱਖ 30 ਹਜ਼ਾਰ ਰੁਪੈ ਜਮਾਂ ਕਰਵਾਉਣ ਲਈ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਗੱਡੀ ਉਨ੍ਹਾਂ ਦੀ ਗੱਡੀ ਦੇ ਅੱਗੇ ਅਤੇ ਇੱਕ ਪਿੱਛੇ ਲੱਗ ਗਈ, ਉਨ੍ਹਾਂ ਦੱਸਿਆ ਕਿ ਗੱਡੀ ਅੰਦਰੋਂ ਲਾਕ ਸੀ, ਪਰ ਇਸ ਦੇ ਬਾਵਜੂਦ ਵੀ ਲੁਟੇਰੇ ਉਨ੍ਹਾਂ ਦੀ ਗੱਡੀ ਦੀ ਤਾਕੀਆਂ ਦੇ ਲਾਕ ਤੋੜ ਕੇ ਗੱਡੀ ‘ਚ ਪਈ ਨਕਦੀ ਲੈ ਕੇ ਫਰਾਰ ਹੋ ਗਏ। ਪੁਲਿਸ ਵੱਲੋਂ ਪੂਰੇ ਸਬ-ਡਵੀਜਨ ‘ਚ ਹਾਈ ਅਲਰਟ ਕਰਵਾ ਕੇ ਇਲਾਕੇ ਨੂੰ ਸੀਲ ਕਰਦਿੱਤਾ ਗਿਆ ਹੈ। ਆਉਂਦੇਜਾਂਦੇ ਵਾਹਨਾਂ ਦੀ ਤਲਾਸੀ ਲਈ ਜਾ ਰਹੀ ਹੈ। ਪੁiੁਲਸ ਦੇ ਅਧਿਕਾਰੀਆਂ ਅਨੁਸਾਰ ਦੋਵਾਂ ਗੱਡੀਆਂ ਦੀ ਨੰਬਰ ਪਲੇਟਾਂ ਟਰੇਸ ਕੀਤੀਆਂ ਜਾ ਰਹੀਆਂ ਹਨ।