*ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਵੱਛਤਾ ਪੰਦਰਵਾੜਾ ਤਹਿਤ ਸਾਫ ਸਫਾਈ ਦੇ ਕੰਮਾਂ ਦਾ ਜਾਇਜਾ

ਫਾਜਿਲਕਾ 23 ਜੂਨ :  ਵਧੀਕ ਡਿਪਟੀ ਕਮਿਸ਼ਨਰ (ਜ) ਫਾਜਿਲਕਾ ਸ਼੍ਰੀਮਤੀ ਅਵਨੀਤ ਕੋਰ ਵੱਲੋਂ ਸ਼ਹਿਰ ਦੀ ਸਾਫ ਸਫਾਈ ਦੇ ਕੰਮਾਂ ਦਾ ਜਾਇਜਾ ਲਿਆ ਗਿਆ ਅਤੇ ਉਹਨਾ ਵੱਲੋਂ ਸ਼ਹਿਰ ਵਾਸ਼ੀਆਂ ਨੂੰ ਅਪੀਲ ਕੀਤੀ ਗਈ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਆਮ ਲੋਕਾਂ ਦੀ ਭਾਗੇਦਾਰੀ ਬਹੁਤ ਜਰੂਰੀ ਹੈ।ਇਸ ਤਹਿਤ ਉਹਨਾ ਵੱਲੋਂ ਸ਼ਹਿਰ ਦੇ ਮੁੱਖ ਰੋਡ ਗਾਊਸ਼ਾਲਾ ਰੋਡ ਤੇ ਸਾਫ ਸਫਾਈ ਦੇ ਕੰਮਾਂ ਦੀ ਚੈਕਿੰਗ ਦੋਰਾਨ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਆਪਣਾ ਕੂੜਾ ਕਰਕਟ ਬਾਹਰ ਸੜਕਾਂ ਤੇ ਖੁੱਲੇ ਵਿੱਚ ਨਾ ਸੁੱਟਣ ਅਤੇ ਕੂੜਾ ਕਰਕਟ ਨੂੰ ਹਮੇਸ਼ਾ ਹੀ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਵੱਖ ਵੱਖ ਡਸਟਬਿਨਾਂ ਵਿੱਚ ਰੱਖਿਆ ਜਾਵੇ ਅਤੇ ਨਗਰ ਕੋਂਸਲ ਦੇ ਸਫਾਈ ਸੇਵਕ ਨੂੰ ਹੀ ਦਿੱਤਾ ਜਾਵੇ। ਉਹਨਾਂ ਵੱਲੋਂ ਨਗਰ ਕੋਂਸਲ ਦੇ ਅਧਿਕਾਰੀਆਂ ਅਤੇ ਸਫਾਈ ਕਰਮਚਾਰੀਆਂ ਨੂੰ ਵੀ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਹੋਰ ਬੇਹਿਤਰ ਬਣਾਉਣ ਲਈ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ ਗਏ। ਇਸ ਮੋਕੇ ਕਾਰਜ ਸਾਧਕ ਅਫਸਰ ਨਗਰ ਕੋਂਸਲ ਫਾਜਿਲਕਾ ਸ਼੍ਰੀ ਮੰਗਤ ਕੁਮਾਰ ਵੱਲੋਂ ਦੱਸਿਆ ਗਿਆ ਕਿ ਨਗਰ ਕੋਂਸਲ ਵੱਲੋਂ ਸਫਾਈ ਪੰਦਰਵਾੜੇ ਤਹਿਤ ਲਗਾਤਾਰ ਗਤੀਵਿਧਿਆਂ ਕੀਤੀਆਂ ਜਾ ਰਹੀਆਂ ਹਨ ਅਤੇ ਸ਼ਹਿਰ ਵਾਸੀਆਂ ਇਸ ਮੁਹਿੰਮ ਵਿੱਚ ਭਾਗੇਦਾਰੀ ਯਕੀਨੀ ਬਣਾਉਣ ਲਈ ਕਿਹਾ ਗਿਆ। ਇਸ ਵਿੱਚ ਯੂਥ ਹੈਲਪਰ ( NGO ) ਤੋਂ ਸ਼੍ਰੀ ਨਰੇਸ਼ ਕੁਮਾਰ ਅਤੇ ਸਮਾਜ ਸੇਵੀ ਸ਼੍ਰੀ ਯੂਵਰਾਜ ਬੰਦੇਪੁਰੀਆ ਵੀ ਹਾਜਰ ਰਹੇ।ਇਸ ਤੋਂ ਇਲਾਵਾ ਇਸ ਮੋਕੇ ਸੁਪਰਡੰਟ (ਸੈਨੀਟੇਸ਼ਨ) ਸ਼੍ਰੀ ਨਰੇਸ਼ ਖੇੜਾ, ਸੀ.ਐਫ ਸ਼੍ਰੀ ਪਵਨ ਕੁਮਾਰ ਅਤੇ ਮੋਟੀਵੇਟਰ ਰਾਜ ਕੁਮਾਰੀ, ਬੇਬੀ, ਸਾਹਿਲ, ਸੰਨੀ, ਕਨੋਜ਼, ਦਵਿੰਦਰ ਪ੍ਰਕਾਸ਼, (ਸਿੱਖਿਆਰਥੀ) ਜੰਨਤ ਕੰਬੋਜ਼, ਈਸ਼ੂ ਹਾਜਰ ਸਨ।