ਸ਼ਹੀਦ ਭਾਈ ਗੁਰਮੀਤ ਸਿੰਘ ਧੂਰਕੋਟ ਦੇ ਸ਼ਹੀਦੀ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ

ਮੁੱਲਾਂਪੁਰ ਦਾਖਾ 22 ਅਗਸਤ (ਸਤਵਿੰਦਰ  ਸਿੰਘ ਗਿੱਲ) ਧਰਮ ਯੁੱਧ ਮੋਰਚੇ ਦੇ ਸ਼ਹੀਦ ਭਾਈ ਗੁਰਮੀਤ ਸਿੰਘ ਧੂਰਕੋਟ ਜ਼ਿਲ੍ਹਾ ਲੁਧਿਆਣਾ ਜਿਹਨਾਂ ਨੇ 22 ਅਗਸਤ 1982 'ਚ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿਓਂ ਤੇ ਗਰਨੇਡਾਂ ਨਾਲ ਹਮਲਾ ਕੀਤਾ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਾਭਾ ਪੰਥਕ ਮੋਰਚੇ ਦੇ ਆਗੂ ਜਥੇਦਾਰ ਅਮਰ ਸਿੰਘ ਜੜਾਂਹਾ ਨੇ ਆਖਿਆ ਕਿ ਸ਼ਹੀਦ ਭਾਈ ਗੁਰਮੀਤ ਸਿੰਘ ਧੂਰਕੋਟ  ਨੇ ਦਮਦਮੀ ਟਕਸਾਲ ਦੇ 13ਵੇਂ ਮੁਖੀ ਜੱਥੇਦਾਰ ਭਾਈ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੇ ਪਿੰਡ ਨਾਰੰਗਵਾਲ ਵਿਖੇ ਲਗਾਤਾਰ ਇੱਕ ਮਹੀਨਾ ਲੱਗੇ ਦੀਵਾਨ ਸੁਣੇ। ਉਸ ਤੋਂ ਬਾਅਦ ਸ਼ਹੀਦ ਭਾਈ ਗੁਰਮੀਤ ਸਿੰਘ ਧੂਰਕੋਟ ਦਮਦਮੀ ਟਕਸਾਲ ਦੇ ਦਫਤਰ ਮਹਿਤਾ ਚੌਂਕ ਵਿਖੇ ਜਾ ਕੇ ਗੁਰਬਾਣੀ ਦੀ ਸੰਥਿਆ ਪ੍ਰਾਪਤ ਕੀਤੀ।ਜੋ ਕਿ ਲੰਮਾ ਸਮਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਛਤਰ ਛਾਇਆ ਹੇਠ ਰਹੇ। ਉਹਨਾਂ ਦਿਨਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿਹੁੰ ਜਕੜੀਆ ਖ਼ਾਨ ਜੋ ਸਿੱਖ ਕੌਮ ਦੇ ਖ਼ਿਲਾਫ਼ ਬਹੁਤ ਜ਼ਹਿਰ ਉਗਲਦਾ ਸੀ। ਜਿਸ ਨੂੰ ਸੋਧਾ ਲਾਉਣ ਦਾ ਪੂਰਾ ਮਨ ਜੱਥੇਦਾਰ ਭਾਈ ਗੁਰਮੀਤ ਸਿੰਘ ਧੂਰਕੋਟ ਨੇ ਬਣਾ ਲਿਆ। ਜਿਸ ਉੱਪਰ  ਰਾਹੋ ਵਿਖੇ ਗਰਨੇਡਾਂ ਨਾਲ ਹਮਲਾ ਕੀਤਾ । ਜੋ ਜਕੜਿਆ ਖਾਨ ਮੁੱਖ ਮੰਤਰੀ ਇਸ ਹਮਲੇ ਬੱਚ ਗਿਆ । ਜਥੇਦਾਰ ਭਾਈ ਗੁਰਮੀਤ ਸਿੰਘ ਧੂਰਕੋਟ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਜਥੇਦਾਰ ਭਾਈ ਧੂਰਕੋਟ ਉੱਪਰ ਬਹੁਤ ਜ਼ੁਲਮ ਕੀਤਾ ਗਏ ਇਥੋਂ ਤੱਕ ਕਿ ਉਨ੍ਹਾਂ ਦੇ ਹੱਥਾਂ ਪੈਰਾਂ ਦੇ ਨੌਂ ਤੱਕ ਖਿੱਚੇ ਗਏ ਅਤੇ ਉਹਨਾਂ ਦੇ ਹੱਥਾਂ ਦੇ ਥੱਲੇ ਮੋਮਬੱਤੀਆਂ ਜਗਾ ਕੇ, ਉਹਨਾਂ ਦੇ ਹੱਥ ਵੀ ਸਾੜ ਦਿੱਤੇ ਗਏ ਸਨ। ਪਰ ਉਹ ਵਾਹਿਗੁਰੂ ਦਾ ਜਾਪ ਹੀ ਕਰਦੇ ਰਹੇ। ਜਦਕਿ ਪੁਲਿਸ ਦੇ ਸੀਨੀਅਰ ਅਫਸਰ ਇਹ ਚਾਹੁੰਦੇ ਸਨ  ਕਿ ਜਥੇਦਾਰ ਭਾਈ ਗੁਰਮੀਤ ਸਿੰਘ ਧੂਰਕੋਟ ਇਹ ਸਵੀਕਾਰ ਕਰਨ ਕਿ ਮੈਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਹਮਲਾ ਕਰਨ ਲਈ ਭੇਜਿਆ। ਜਥੇਦਾਰ ਭਾਈ ਗੁਰਮੀਤ ਸਿੰਘ ਧੂਰਕੋਟ ਦਾ ਮੂੰਹ ਸਿਰਫ ਵਾਹਿਗੁਰੂ ਜਾਪ ਖ਼ਾਤਰ ਹੀ ਖੋਲ੍ਹਿਆ। ਪੁਲਿਸ ਵੱਲੋਂ ਉਨ੍ਹਾਂ ਤੇ ਲਗਾਤਾਰ ਤਸ਼ੱਦਦ ਕਾਰਨ ਤੇ ਵੀ ਕੁਝ ਵੀ ਨਾ ਮੁਨਾ ਸਕੇ। ਜਦੋਂ ਪੁਲਸ ਅਫਸਰਾਂ ਦੀ ਜਥੇਦਾਰ‌ ਭਾਈ ਗੁਰਮੀਤ ਸਿੰਘ ਧੂਰਕੋਟ ਤੇ ਕੋਈ ਵਾਹ ਨਾ ਚੱਲੀ ਤਾਂ ਆਖ਼ਰ ਗੋਲੀ ਮਾਰ ਕੇ ਸ਼ਹੀਦ ਕਰਨ ਦੇ ਆਰਡਰ ਦੇ ਦਿੱਤੇ। ਆਖ਼ਰ ਵਿੱਚ ਜੱਥੇਦਾਰ ਅਮਰ ਸਿੰਘ‌ ਜੜਾਂਹਾ ਨੇ ਆਖਿਆ ਕਿ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰੂ ਘਰ ਵਿਚ ਅਰਦਾਸ ਕੀਤੀ ਗਈ।ਇਸ ਮੌਕੇ ਸਾਬਕਾ ਸਰਪੰਚ ਗੁਰਮੇਲ ਸਿੰਘ ਜੜਾਂਹਾ,ਸਾਬਕਾ ਸਰਪੰਚ ਸਵਰਨ ਸਿੰਘ ਜੜਾਂਹਾ,ਠੇਕੇਦਾਰ ਕਮਲਜੀਤ ਸਿੰਘ ਧੂਰਕੋਟ,ਹਰਭਜਨ ਸਿੰਘ ਜੜਾਂਹਾ, ਸੁਖਦੇਵ ਸਿੰਘ ਧੂਰਕੋਟ,ਪਿਸੀਪਾਲ ਭੁਪਿੰਦਰ ਸਿੰਘ ਨਾਰੰਗਵਾਲ, ਅਵਤਾਰ ਸਿੰਘ, ਸੁਖਚੈਨ ਸਿੰਘ, ਰਜਿੰਦਰ ਸਿੰਘ, ਗੁਰਪ੍ਰੀਤ ਕੌਰ, ਅਮ੍ਰਿਤਪਾਲ ਕੌਰ, ਰਮਨਦੀਪ ਕੌਰ, ਸੁਖਵਿੰਦਰ ਕੌਰ ਆਦਿ ਹਾਜ਼ਰ ਸਨ ।