ਰਸਾਲਦਾਰ ਹਰਨੇਕ ਸਿੰਘ ਥਿੰਦ ਨਮਿਤ ਹੋਇਆ ਸਰਧਾਂਜਲੀ ਸਮਾਗਮ

ਮੁੱਲਾਂਪੁਰ ਦਾਖਾ 21 ਜਨਵਰੀ (ਸਤਵਿੰਦਰ ਸਿੰਘ ਗਿੱਲ) : ਰਸਾਲਦਾਰ ਹਰਨੇਕ ਸਿੰਘ ਥਿੰਦ ਨਮਿੱਤ ਸਰਧਾਂਜਲੀ ਸਮਾਗਮ ਗੁਰਦੁਆਰਾ ਪਾਤਸ਼ਾਹੀ ਦਸਵੀਂ ਗੁਰਦੁਆਰਾ ਛੱਲਾ ਸਾਹਿਬ ਪਿੰਡ ਮੋਹੀ ਵਿਖੇ ਹੋਇਆ। ਜਿੱਥੇ ਗੁਰੂ ਘਰ ਦੇ ਹਜੂਰੀ ਰਾਗੀ ਜੱਥੇ ਪਿ੍ਰਤਪਾਲ ਸਿੰਘ ਗੋਲਡੀ ਅਤੇ ਭਾਈ ਗੁਰਸ਼ਰਨ ਸਿੰਘ ਨੇ ਵੈਰਾਗਮਈ ਕੀਰਤਨ ਰਾਂਹੀ ਜਨਮ ਅਤੇ ਮੌਤ ਦੇ ਵਿਸ਼ੇ ’ਤੇ ਚਾਨਣਾ ਪਾਉਦਿਆਂ ਪਰਿਵਾਰ ਅਤੇ ਸੰਗਤਾਂ ਨੂੰ ਧਰਵਾਸ ਦੇਣ ਦਾ ਯਤਨ ਕੀਤਾ। ਬੁਲਾਰਿਆਂ ਨੇ ਰਸਾਲਦਾਰ ਹਰਨੇਕ ਸਿੰਘ ਥਿੰਦ ਦੇ ਜੀਵਨ ’ਤੇ ਪੰਛੀ ਝਾਤ ਪਾਉਦਿਆਂ ਉਨ੍ਹਾਂ ਵੱਲੋਂ ਆਪਣੀ 89 ਸਾਲ ਦੀ ਜਿੰਦਗੀ ਦੌਰਾਨ ਕੀਤੇ ਕਾਰਜਾਂ ਦਾ ਅਤੇ ਫੌਜ ਦੌਰਾਨ ਕੀਤੀ ਦੇਸ਼ ਦੀ ਸੇਵਾ ਵਿ ਜਿਕਰ ਕੀਤਾ। ਅੰਤਿਮ ਅਰਦਾਸ ਗੁਰੂਘਰ ਦੇ ਗ੍ਰੰਥੀ ਸਿੰਘ ਭਾਈ ਗੁਰਪ੍ਰੀਤ ਸਿੰਘ ਨੇ ਕੀਤੀ। ਹਾਜਰੀਨ ’ਚ ਮਾਰਕੀਟ ਕਮੇਟੀ ਮੁੱਲਾਂਪੁਰ ਦਾਖਾ ਦੇ ਚੇਅਰਮੈਨ ਹਰਨੇਕ ਸਿੰਘ ਸੇਖੋਂ ਛਪਾਰ, ਸੈਕਟਰੀ ਜਸਜੀਤ ਸਿੰਘ ਰਾਏ, ਕੈਪਟਨ ਅਮਰ ਸਿੰਘ ਢੋਲਣ, ਕੈਪਟਨ ਜੁਗਰਾਜ ਸਿੰਘ, ਨਛੱਤਰ ਸਿੰਘ ਸੇਖੋਂ, ਗੁਰਬਚਨ ਸਿੰਘ, ਦਵਿੰਦਰ ਸਿੰਘ, ਨਾਇਬ ਰਿਸਾਲਦਾਰ ਅਵਤਾਰ ਸਿੰਘ, ਮਨਪ੍ਰੀਤ ਸਿੰਘ, ਗੁਲਸ਼ਨ, ਮਾਰਕੀਟ ਕਮੇਟੀ ਯੂਨੀਅਨ ਦੇ ਪ੍ਰਧਾਨ ਬਰਿੰਦਰਜੀਤ ਪੁਰੀ, ਗੁਰਬਚਨ ਸਿੰੰਘ ਮੁਕਤਸਰ, ਸਾਬਕਾ ਡੀ.ਓ ਦਿਆ ਸਿੰਘ,  ਐੱਸ.ਐੱਸ.ਪੀ ਜਸਵਿੰਦਰ ਸਿੰਘ, ਡਾ. ਸੁਖਪਾਲ ਸਿੰਘ ਸੇਖੋਂ ਈਸੇਵਾਲ, ਮਾ. ਚਰਨ ਸਿੰਘ, ਮੰਡੀ ਬੋਰਡ ਦੇ ਜੇ.ਈ ਕਮਲਜੀਤ ਸਿੰਘ, ਪਿ੍ਰੰ. ਪਰਮਜੀਤ ਸਿੰਘ, ਪ੍ਰਧਾਨ ਚਰਨਜੀਤ ਸਿੰਘ, ਸਰਪੰਚ ਗੁਰਮਿੰਦਰ ਸਿੰਘ, ਇਕਬਾਲ ਸਿੰਘ, ਚਮਕੌਰ ਸਿੰਘ ਗਿੱਲ, ਜਗਮੋਹਣ ਸਿੰਘ, ਰਾਜਿੰਦਰ ਸਿੰਘ ਬਿੱਲੂ, ਭਪਿੰਦਰ ਸਿੰਘ ਕਿਲਾ ਰਾਏਪੁਰ, ਬਿੰਦਰ ਸਿੰਘ ਧੂਰਕੋਟ, ਸੈਕਟਰੀ ਰਮੇਲ ਸਿੰਘ, ਜਸਵੀਰ ਸਿੰਘ ਮੰਡੀਂ ਸੁਪਰਵਾਈਜਰ, ਆੜਤੀ ਬਾਬੂੂ ਰਾਮ ਜੀ, ਤਰੁਣ ਕੁਮਾਰ ਜਿੰਦਲ, ਵਿਜੇ ਮਲਹੋਤਰਾ, ਕੁਲਵੰਤ ਸਿੰਘ ਬੈਂਕ ਵਾਲੇ, ਸ਼ਿੰਗਾਰਾ ਸਿੰਘ, ਕੁਲਵੀਰ ਸਿੰਘ ਥਿੰਦ, ਬਾਈ ਦਰਸ਼ਨ ਸਿੰਘ, ਪਵਿੱਤਰ ਸਿੰਘ, ਆਰ.ਐੱਸ.ਡਬਲਯੂ ਵਰਕਸ ਜੋਧਾ ਖੰਡੂਰ ਵਾਲੇ, ਰਣਜੀਤ ਸਿੰਘ ਟੈਂਕੀ ਵਾਲੇ, ਪੱਪੀ ਮੁੱਲਾਂਪੁਰ, ਜਸਕੀਰਤ ਸਿੰਘ ਕੈਨੇਡਾ ਅਤੇ ਸੁਖਦੀਪ ਸਿੰਘ ਦੀਪਾ ਥਿੰਦ ਆਦਿ ਹਾਜਰ ਸਨ।