ਸ਼ਹਿਰ ਵਾਸੀਆਂ ਨੂੰ ਸਵੱਛਤਾ ਦਾ ਸੰਦੇਸ਼ ਦਿੰਦੀ 17 ਸਤੰਬਰ ਨੂੰ ਫਾਜ਼ਿਲਕਾ ਵਿਖੇ ਕੱਢੀ ਜਾਵੇਗੀ ਰੈਲੀ-ਵਧੀਕ ਡਿਪਟੀ ਕਮਿਸ਼ਨਰ

  • ਵਧੀਕ ਡਿਪਟੀ ਕਮਿਸ਼ਨਰ ਨੇ ਰੈਲੀ ਵਿਚ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਫਾਜ਼ਿਲਕਾ, 15 ਸਤੰਬਰ : ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਅਵਨੀਤ ਕੌਰ ਨੇ ਇੰਡੀਅਨ ਸਵੱਛਤਾ ਲੀਗ ਅਧੀਨ ਸਵੱਛਤਾ ਹੀ ਸੇਵਾ ਤਹਿਤ ਸ਼ਹਿਰ ਵਾਸੀਆਂ ਨੂੰ ਸਵੱਛਤਾ ਦਾ ਸੰਦੇਸ਼ ਦਿੰਦੀ 17 ਸਤੰਬਰ ਨੂੰ ਕੱਢੀ ਜਾਣ ਵਾਲੀ ਰੈਲੀ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਵਿਭਾਗੀ ਅਧਿਕਾਰੀਆਂ ਨੁੰ ਹਦਾਇਤ ਕੀਤੀ ਕਿ ਸਵੱਛਤਾ ਦਾ ਸੰਦੇਸ਼ ਹਰ ਇਕ ਤੱਕ ਪਹੁੰਚੇ ਇਸ ਲਈ ਵੱਧ ਤੋਂ ਵੱਧ ਭਾਗੀਦਾਰੀ ਕਰਨੀ ਯਕੀਨੀ ਬਣਾਈ ਜਾਵੇ। ਬੈਠਕ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਰੈਲਲੀ 17 ਸਤੰਬਰ ਨੂੰ ਸਵੇਰੇ 7:30 ਵਜੇ ਪ੍ਰਤਾਪ ਬਾਗ ਤੋਂ ਸ਼ੁਰੂ ਹੋ ਕੇ ਸ਼ਾਸਤਰੀ ਚੌਂਕ, ਸਰਾਫਾ ਬਜਾਰ, ਘੰਟਾਘਰ ਚੌਂਕ, ਹੋਟਲ ਬਜਾਰ ਤੋਂ ਹੁੰਦੀ ਹੋਈ ਪ੍ਰਤਾਪ ਬਾਗ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਰੈਲੀ ਕੱਢਣ ਦਾ ਉਦੇਸ਼ ਹੈ ਕਿ ਲੋਕਾਂ ਤੱਕ ਆਪਣੇ ਆਲੇ-ਦੁਆਲੇ ਨੂੰ ਜਿਥੇ ਅਸੀਂ ਰਹਿੰਦੇ ਹਾਂ ਜੀਵਨ ਬਿਤਾਉਂਦੇ ਹਾਂ, ਸਾਫ-ਸੁਥਰਾ ਹੋਵੇ। ਉਨ੍ਹਾਂ ਕਿਹਾ ਕਿ ਆਲਾ-ਦੁਆਲਾ ਸਾਫ-ਸੁਥਰਾ ਹੋਵੇ ਤਾਂ ਹੀ ਅਸੀਂ ਬਿਮਾਰੀਆਂ ਮੁਕਤ ਹੋ ਕੇ ਤੰਦਰੁਸਤ ਰਹਾਂਗੇ। ਉਨ੍ਹਾਂ ਕਿਹਾ ਕਿ ਇਸ ਰੇਲੀ ਵਿਚ ਵਿਦਿਆਰਥੀ ਵਰਗ ਵੀ ਭਾਰੀ ਗਿਣਤੀ ਵਿਚ ਆਪਣੀ ਭਾਗੀਦਾਰ ਯਕੀਨੀ ਬਣਾਏਗਾ ਤੇ ਸਵੱਛਤਾ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਏਗਾ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ 17 ਸਤੰਬਰ ਤੋਂ 2 ਅਕਤੂਬਰ 2023 ਤੱਕ ਸਾਫ-ਸਫਾਈ ਦੇ ਮੱਦੇਨਜਰ ਮਨਾਏ ਜਾਣ ਵਾਲੇ ਪੰਦਰਵਾੜੇ ਤਹਿਤ ਨਗਰ ਕੌਂਸਲ ਵੱਲੋਂ ਸਵੱਛਤਾ ਨੂੰ ਲੈ ਕੇ ਵੱਖ-ਵੱਖ ਗਤੀਵਿਧੀਆਂ ਉਲੀਕੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ https://innovateindia.mygov.in/islseason2/  ਲਿੰਕ *ਤੇ ਵੱਧ ਤੋਂ ਵੱਧ ਰਜਿਸਟਰੇਸ਼ਨ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਪੰਦਰਵਾੜੇ ਦੌਰਾਨ ਸਮੂਹ ਵਿਭਾਗ ਆਪੋ-ਆਪਣੇ ਅਧੀਨ ਆਉਂਦੇ ਖੇਤਰ ਤੇ ਆਲੇ-ਦੁਆਲੇ ਸਫਾਈ ਅਭਿਆਨ ਚਲਾਏਗਾ। ਉਨ੍ਹਾਂ ਕਿਹਾ ਕਿ ਜੇਕਰ ਸਾਡਾ ਆਲਾ-ਦੁਆਲਾ ਸਾਫ ਹੋਵੇਗਾਂ ਤਾ ਸਾਡਾ ਸ਼ਹਿਰ ਆਪਣੇ-ਆਪਣੇ ਚਮਕਣ ਲਗੇਗਾ। ਇਸ ਮੌਕੇ ਕਾਰਜ ਸਾਧਕ ਅਫਸਰ ਸ੍ਰੀ ਮੰਗਤ ਰਾਮ, ਸਿਹਤ ਵਿਭਾਗ ਤੋਂ ਡਾ. ਨੀਲੂ ਚੁੱਘ, ਸੈਨੇਟਰੀ ਇੰਸਪੈਕਟਰ ਸ੍ਰੀ ਜਗਦੀਪ ਅਰੋੜਾ, ਸਿਖਿਆ ਵਿਭਾਗ ਤੋਂ ਸਤਿੰਦਰ ਬਤਰਾ, ਆਈ.ਟੀ.ਆਈ. ਤੋਂ ਗੁਰਜੰਟ ਸਿੰਘ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।