ਜ਼ਿਲ੍ਹੇ ਵਿੱਚ 55493 ਮੀਟ੍ਰਿਕ ਟਨ ਝੋਨੇ ਦੀ ਖਰੀਦ : ਡਿਪਟੀ ਕਮਿਸ਼ਨਰ

  • ਟੀਚੇ ਨਾਲੋਂ ਵੱਧ ਹੋਈ ਲਿਫਟਿੰਗ ਅਤੇ ਅਦਾਇਗੀ ਕਿਸਾਨਾਂ ਨੂੰ 102 ਕਰੋੜ ਰੁਪਏ ਜਾਰੀ

ਫਾਜਿ਼ਲਕਾ 18 ਅਕਤੂਬਰ : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਝੋਨੇ ਦੀ ਖਰੀਦ ਪ੍ਰਬੰਧਾਂ ਲਈ ਕੀਤੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਕਿਹਾ ਹੈ ਕਿ ਹੁਣ ਤੱਕ ਜਿ਼ਲ੍ਹੇ ਦੀਆਂ ਮੰਡੀਆਂ ਵਿਚ 55493 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਦ ਕਿ ਬੀਤੀ ਸ਼ਾਮ ਤੱਕ ਜਿ਼ਲ੍ਹੇ ਦੀਆਂ ਮੰਡੀਆਂ ਵਿਚ 56052 ਮੀਟ੍ਰਿਕ ਟਨ ਝੋਨੇ ਦੀ ਆਵਕ ਹੋਈ ਸੀ। ਡਿਪਟੀ ਕਮਿਸ਼ਨਰ ਨੇ ਖਰੀਦ ਏਂਜਸੀਆਂ ਦੇ ਅਧਿਕਾਰੀਆਂ ਨੰ ਹਦਾਇਤ ਕੀਤੀ ਕਿ ਯਕੀਨੀ ਬਣਾਇਆ ਜਾਵੇ ਕਿ ਮੰਡੀ ਵਿਚ ਝੋਨਾ ਵੇਚਣ ਆਉਣ ਵਾਲੇ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਅਤੇ ਮੰਡੀਆਂ ਵਿਚੋਂ ਲਿਫਟਿੰਗ ਅਤੇ ਅਦਾਇਗੀ ਨਾਲੋ ਨਾਲ ਕੀਤੀ ਜਾਵੇ। ਬੈਠਕ ਵਿਚ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਨਗ੍ਰੇਨ ਨੇ 21018 ਮੀਟ੍ਰਿਕ ਟਨ, ਮਾਰਕਫੈਡ ਨੇ 8481 ਮੀਟ੍ਰਿਕ ਟਨ, ਪਨਸਪ ਨੇ 12027 ਮੀਟ੍ਰਿਕ ਟਨ, ਪੰਜਾਬ ਰਾਜ ਵੇਅਰ ਹਾਉਸ ਕਾਰਪੋਰੇਸ਼ਨ ਨੇ 7259 ਮੀਟ੍ਰਿਕ ਟਨ ਅਤੇ ਵਪਾਰੀਆਂ ਨੇ 6708 ਮੀਟ੍ਰਿਕ ਟਨ ਝੋਨੇ ਦੀ ਖਰੀਦ ਕਰ ਲਈ ਹੈ।ਹੁਣ ਤੱਕ 41421 ਮੀਟ੍ਰਿਕ ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ। ਬੈਠਕ ਵਿਚ ਡੀਐਫਐਸਸੀ ਸ੍ਰੀ ਹਿਮਾਂਸੂ ਕੁੱਕੜ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਏਂਜਸੀਆਂ ਵੱਲੋਂ 72 ਘੰਟੇ ਵਿਚ ਲਿਫਟਿੰਗ ਕੀਤੀ ਜਾਣੀ ਹੈ। ਇਸ ਲਈ 14 ਅਕਤੂਬਰ ਤੱਕ ਖਰੀਦ ਕੀਤੀ 32206 ਮੀਟ੍ਰਿਕ ਟਨ ਦੀ ਲਿਫਟਿੰਗ ਬੀਤੀ ਸ਼ਾਮ ਤੱਕ ਹੋਣੀ ਚਾਹੀਦੀ ਸੀ ਜਿਸ ਦੇ ਮੁਕਾਬਲੇ ਏਂਜਸੀਆਂ ਬੀਤੀ ਸ਼ਾਮ ਤੱਕ 34766 ਮੀਟ੍ਰਿਕ ਟਨ ਲਿਫਟਿੰਗ ਕਰ ਚੁੱਕੀਆਂ ਹਨ ਜ਼ੋ ਕਿ ਟੀਚੇ ਦਾ 108 ਪ੍ਰਤੀਸ਼ਤ ਹੈ।  ਇਸੇ ਤਰਾਂ 48 ਘੰਟੇ ਵਿਚ ਕਿਸਾਨਾਂ ਨੂੰ ਅਦਾਇਗੀ ਕੀਤੇ ਜਾਣ ਦਾ ਨਿਯਮ ਹੈ। ਇਸ ਅਨੁਸਾਰ 15 ਅਕਤੂਬਰ ਤੱਕ ਖਰੀਦ ਕੀਤੀ ਫਸਲ ਦੀ ਅਦਾਇਗੀ 17 ਅਕਤੂਬਰ ਸ਼ਾਮ ਤੱਕ ਕੀਤੀ ਜਾਣੀ ਸੀ। ਉਨ੍ਹਾਂ ਦੱਸਿਆ ਕਿ 15 ਅਕਤੂਬਰ ਸ਼ਾਮ ਤੱਕ ਜਿ਼ਲ੍ਹੇ ਵਿਚ 40048 ਟਨ ਝੋਨੇ ਦੀ ਖਰੀਦ ਹੋਈ ਸੀ ਜਿਸ ਦੀ 88.23 ਕਰੋੜ ਦੀ ਅਦਾਇਗੀ 17 ਅਕਤੂਬਰ ਸ਼ਾਮ ਤੱਕ ਕੀਤੀ ਜਾਣੀ ਬਣਦੀ ਸੀ ਪਰ ਏਂਜਸੀਆਂ ਵੱਲੋਂ ਬੀਤੀ ਸ਼ਾਮ ਤੱਕ 101.94 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਦੇ ਖਾਤਿਆਂ ਵਿਚ ਕੀਤੀ ਜਾ ਚੁੱਕੀ ਹੈ ਜ਼ੋ ਕਿ ਟੀਚੇ ਦਾ 115.54 ਫੀਸਦੀ ਬਣਦਾ ਹੈ। ਬੈਠਕ ਵਿਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਵਿੰਦਰ ਸਿੰਘ ਅਰੋੜਾ, ਜਿ਼ਲ੍ਹਾ ਮੰਡੀ ਅਫ਼ਸਰ ਦਵਿੰਦਰ ਸਿੰਘ, ਡੀਐਮ ਮਾਰਕਫੈਡ ਵਿਪਨ ਸਿੰਗਲਾ ਅਤੇ ਹੋਰ ਖਰੀਦ ਏਂਜੈਸੀਆਂ ਦੇ ਅਧਿਕਾਰੀ ਵੀ ਹਾਜਰ ਸਨ।