ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਆੜਤੀਆਂ ਨਾਲ ਕੀਤੀ ਮੀਟਿੰਗ

  • ਮੋਹਾਲੀ ਵਿੱਚ ਬਣੀ ਸਬਜੀ ਮੰਡੀ ਵਿੱਚ ਦੁਕਾਨਾਂ ਦੀ ਅਲਾਟਮੈਂਟ ਕਰਨ ਸਬੰਧੀ ਕੀਤੀ ਵਿਚਾਰ-ਚਰਚਾ

ਐਸ.ਏ.ਐਸ.ਨਗਰ, 26 ਅਕਤੂਬਰ : ਪੰਜਾਬ ਮੰਡੀ ਬੋਰਡ ਮੁੱਖ ਦਫਤਰ ਮੋਹਾਲੀ ਵਿਖੇ ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਦੀ ਪ੍ਰਧਾਨਗੀ ਹੇਠ ਮੋਹਾਲੀ ਮੰਡੀ ਨੂੰ ਵਿਕਸਤ ਕਰਨ ਸਬੰਧੀ ਮਾਰਕੀਟ ਕਮੇਟੀ ਮੋਹਾਲੀ ਦੇ ਆੜਤੀਆਂ ਨਾਲ ਮੀਟਿੰਗ ਹੋਈ। ਜਿਸ ਵਿੱਚ ਸਬਜੀ ਮੰਡੀ ਮੋਹਾਲੀ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਮੰਡੀ ਵਿੱਚ ਖਾਲੀ ਪਈਆ ਦੁਕਾਨਾਂ ਦੀ ਅਲਾਟਮੈਂਟ ਕਰਨ ਬਾਰੇ ਗੱਲ਼ਬਾਤ ਕੀਤੀ ਗਈ ਇਸਦੇ ਨਾਲ ਹੀ ਕਿਹਾ ਗਿਆ ਕਿ ਕਿਸ ਤਰਾਂ ਪਿਛਲੀਆਂ ਸਰਕਾਰਾਂ ਦੁਆਰਾ ਮੋਹਾਲੀ ਮੰਡੀ ਵੱਲ ਕੋਈ ਧਿਆਨ ਨਹੀ ਦਿੱਤਾ ਗਿਆ ਜੋ ਕਿ 50 ਕਰੋੜ ਦੀ ਲਾਗਤ ਨਾਲ ਬਣੀ ਸੀ ਤੇ ਇਸ ਨੂੰ ਹੁਣ ਮੁੜ ਚਾਲੂ ਕੀਤਾ ਜਾਏਗਾ ਤਾਂ ਜੋ ਮੰਡੀ ਬੋਰਡ ਨੂੰ ਚੰਗੀ ਆਮਦਨ ਹੋ ਸਕੇ ਇਸ ਤੋ ਇਲਾਵਾ ਇਨਡੋਰ ਖੇਡਾਂ ਦਾ ਵੀ ਪ੍ਰਬੰਧ ਕੀਤਾ ਜਾਏਗਾ ਅਤੇ ਖਾਲੀ ਪਈਆਂ ਅਸਾਮੀਆਂ ਨੂੰ ਵੀ ਜਲਦ ਹੀ ਭਰਿਆਂ ਜਾਵੇਗਾ ਤਾਂ ਜੋ ਮੰਡੀ ਬੋਰਡ ਹੋਰ ਬਿਹਤਰ ਢੰਗ ਨਾਲ ਕੰਮ ਕਰੇ। ਚੇਅਰਮੈਨ ਬਰਸਟ ਜੀ ਦੁਆਰਾ ਲਗਾਤਾਰ ਆੜਤੀਆਂ ਐਸੋਸੀਏਸ਼ਨ ਨਾਲ ਮੀਟਿੰਗਾ ਕੀਤੀਆ ਜਾ ਰਹੀਆਂ ਹਨ ਤਾਂ ਜੋ ਮੋਹਾਲੀ ਮੰਡੀ ਦਾ ਵਿਕਾਸ ਹੋ ਸਕੇ। ਇਸ ਮੋਕੇ ਮਨਜੀਤ ਸਿੰਘ ਸੰਧੂ ਜੀ.ਐਮ. ਅਸਟੇਟ, ਸਵਰਣ ਸਿੰਘ ਡੀ.ਜੀ.ਐਮ. ਪ੍ਰੋਜੈਕਟ, ਗਗਨਦੀਪ ਸਿੰਘ ਡੀ.ਐਮ.ਓ. ਮੋਹਾਲੀ, ਗੋਰਵਜੀਤ ਸਿੰਘ ਪ੍ਰਧਾਨ ਆੜਤੀ ਐਸੋਸੀਏਸ਼ਨ ਮੋਹਾਲੀ, ਅਤੇ ਹੋਰ ਵੀ ਕਈ ਆੜਤੀ ਸਾਹਿਬਾਨ ਹਾਜਰ ਰਹੇ।