ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਵੱਲੋਂ ਸਮੂਹ ਜਿਲ੍ਹਾ ਮੰਡੀ ਅਫਸਰਾਂ ਨਾਲ ਕੀਤੀ ਗਈ ਅਹਿਮ ਮੀਟਿੰਗ

ਐਸ.ਏ.ਐਸ. ਨਗਰ 15 ਸਤੰਬਰ : ਪੰਜਾਬ ਮੰਡੀ ਬੋਰਡ ਦੇ ਮੁੱਖ ਦਫਤਰ ਵਿਖੇ ਹਰਚੰਦ ਸਿੰਘ ਬਰਸਟ ਚੇਅਰਮੈਨ, ਪੰਜਾਬ ਮੰਡੀ ਬੋਰਡ ਦੀ ਪ੍ਰਧਾਨਗੀ ਹੇਠ ਬੋਰਡ ਦੇ ਉੱਚ ਅਧਿਕਾਰੀਆਂ ਅਤੇ ਸਮੂਹ ਜਿਲ੍ਹਾ ਮੰਡੀ ਅਫਸਰਾਂ ਨਾਲ ਅਗਾਮੀ ਸਾਉਣੀ ਸੀਜਨ 2023-24 ਦੌਰਾਨ ਰਾਜ ਦੀਆਂ 156 ਮਾਰਕਿਟ ਕਮੇਟੀਆਂ ਵਿਖੇ ਵਿਭਾਗ ਵੱਲੋਂ ਕੀਤੇ ਜਾਣ ਵਾਲੇ ਸੀਜਨਲ ਪ੍ਰਬੰਧਾਂ ਅਤੇ ਹੋਰ ਅਹਿਮ ਮੁੱਦਿਆਂ ਬਾਰ ਮੀਟਿੰਗ ਕੀਤੀ ਗਈ । ਇਸ ਦੌਰਾਨ ਅੰਮ੍ਰਿਤ ਕੌਰ ਗਿੱਲ, ਆਈ.ਏ.ਐਸ, ਸਕੱਤਰ ਪੰਜਾਬ ਮੰਡੀ ਬੋਰਡ ਅਤੇ ਰਾਹੁਲ ਗੁਪਤਾ, ਆਈ.ਏ.ਐਸ. ਵਧੀਕ ਸਕੱਤਰ ਪੰਜਾਬ ਮੰਡੀ ਬੋਰਡ ਵੀ ਮੌਜੂਦ ਸਨ। ਮੀਟਿੰਗ ਦੌਰਾਨ ਚੇਅਰਮੈਨ ਪੰਜਾਬ ਮੰਡੀ ਬੋਰਡ ਵੱਲੋਂ ਮੰਡੀਆ ਦੀ ਸਥਿਤੀ ਬਾਰ ਜਾਇਦਾ ਲਦ ਹੋਏ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਸੀ ਕਿ ਸਖ਼ਤ ਇਮਾਨਦਾਰੀ ਤਨਦੇਹੀ ਅਤੇ ਮਹਿਨਤ ਨਾਲ ਆਉਣ ਵਾਲ ਸੀਨਜ ਦੌਰਾਨ ਮੰਡੀਆਂ ਵਿੱਚ ਕੀਤੇ ਜਾਣ ਵਾਲੇ ਮੁਢਲੇ ਸੀਜਨਲ ਪ੍ਰਬੰਧ ਜਿਵੇਂ ਕਿ ਮੰਡੀਆਂ ਦੀ ਸਫਾਈ ਬਿਜਲੀ, ਪਾਣੀ, ਛਾਂ, ਟੁਆਇਲਟ ਆਦਿ ਸਮੇਂ ਰਹਿੰਦੇ ਮੁਕੰਮਲ ਕਰਵਾਏ ਜਾਣ ਅਤੇ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਾ ਕੀਤੀ ਜਾਵੇ। ਇਸ ਤੋਂ ਇਲਾਵਾ ਚੇਅਰਮੈਨ ਮੰਡੀ ਬੋਰਡ ਵੱਲੋਂ ਸਬਜੀ ਮੰਡੀ ਵਿੱਚ ਹੋ ਰਹੀ ਫੀਸ ਦੀ ਚੋਰੀ ਰੋਕਣ ਦੇ ਉਪਰਾਲੇ ਦੇ ਨਾਲ-ਨਾਲ ਵਿਭਾਗ ਦੀ ਆਮਦਨ ਵਧਾਉਣ ਬਾਰੇ ਕਦਮ ਚੁੱਕਣ ਲਈ ਅਧਿਕਾਰੀਆਂ ਨੂੰ ਪ੍ਰੇਰਿਤ ਕੀਤਾ ਗਿਆ। ਮੀਟਿੰਗ ਦੌਰਾਨ ਚੇਅਰਮੈਨ, ਮੰਡੀ ਬੋਰਡ ਵੱਲੋਂ ਅਧਿਕਾਰੀਆਂ ਦੀਆਂ ਮੁਸ਼ਕਿਲਾ ਵੀ ਸੁਣੀਆਂ ਗਈਆਂ ਅਤੇ ਉਹਨਾਂ ਦਾ ਹੱਲ ਕਰਨ ਲਈ ਮੌਕੇ ਤੇ ਹਾਜਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ। ਪੰਜਾਬ ਮੰਡੀ ਬੋਰਡ ਵਲੋਂ ਮਹੀਨਾ ਜੁਲਾਈ 2023 ਤੋਂ ਮੰਡੀਆਂ ਵਿਚ ਵਿਸ਼ੇਸ਼ ਤਰ ਤੇ ਚਲਾਈ ਜਾ ਰਹੀ ਸ਼ਹਿਦ ਭਗਤ ਸਿੰਘ ਹਰਿਆਲਵੀ ਅਧੀਨ ਵਿਭਾਗ ਵਲੋਂ ਹੁਣ ਤੱਕ ਤਕਰੀਬਨ 29000 ਰੁੱਖ ਲਗਾਏ ਜਾ ਚੁੱਕੇ ਹਨ, ਮੀਟਿੰਗ ਦੌਰਾਨ ਸੱਭ ਤੋਂ ਵੱਧ ਰੁੱਖ ਲਗਾਉਣ ਵਾਲੇ ਜਿਲ੍ਹਾ ਮੰਡੀ ਅਫਸਰਾਂ ਨੂੰ ਚੇਅਰਮੈਨ ਵੱਲੋਂ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਪਿਛਲੇ ਦਿਨਾਂ ਦੌਰਾਨ ਸਬਜੀ ਮੰਡੀ ਵੱਲ੍ਹਾ, ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਹਟਾਏ ਨਜਾਇਜ਼ ਕਬਜ਼ਿਆਂ ਦੀ ਵੀ ਪ੍ਰਸੰਸਾ ਕੀਤੀ ਗਈ । ਅੰਤ ਵਿਚ ਹਰਚੰਦ ਸਿੰਘ ਬਰਸਟ, ਚੇਅਰਮੈਨ ਪੰਜਾਬ ਮੰਡੀ ਬੋਰਡ ਵਲੋਂ ਕਿਹਾ ਗਿਆ ਕਿ ਅਗਾਮੀ ਸਾਉਣੀ ਸੀਜਨ 2022-24 ਦੌਰਾਨ ਕਿਸਾਨਾ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਆਉਣ ਨਹੀਂ ਦਿੱਤੀ ਜਾਵੇਗੀ।