ਪੰਜਾਬ ਸਰਕਾਰ ਵੱਲੋਂ ਲੋੜਵੰਦ ਨੌਜਵਾਨਾਂ ਨੂੰ ਸਿਖਲਾਈ ਦੌਰਾਨ ਮਿਲੇਗੀ ਹਰ ਸਹੂਲਤ : ਕੈਬਨਿਟ ਮੰਤਰੀ ਬੈਂਸ

  • ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਸਿਖਲਾਈ ਦੇਣ ਦਾ ਉਪਰਾਲਾ ਸ਼ਲਾਘਾਯੋਗ : ਕੈਬਨਿਟ ਮੰਤਰੀ ਬੈਂਸ
  • ਕੈਬਨਿਟ ਮੰਤਰੀ ਹਰਜੋਤ ਬੈਂਸ ਨੇ “ਦੀ ਮਰੂਨ ਬੈਰਿਟ ਸਰੀਰਕ ਫਿਟਨਸ ਅਕੈਡਮੀ” ਬ੍ਰਹਮਪੁਰ ਵਿਖੇ ਨੌਜਵਾਨਾ ਦਾ ਉਤਸ਼ਾਹ ਵਧਾਇਆ

ਨੰਗਲ , 16 ਅਕਤੂਬਰ : ਪੰਜਾਬ ਦੇ ਨੌਜਵਾਨ ਅੱਜ ਦੇਸ਼ ਦੀ ਸੇਵਾ ਲਈ ਸੁਰੱਖਿਆ ਦਲਾਂ ਵਿੱਚ ਭਰਤੀ ਹੋਣ ਲਈ ਪੂਰੇ ਉਤਸ਼ਾਹ ਨਾਲ ਸਿਖਲਾਈ ਪ੍ਰਾਪਤ ਕਰ ਰਹੇ ਹਨ। ਜਿਹੜੇ ਨੋਜਵਾਨ ਸਿਖਲਾਈ ਦੌਰਾਨ ਲੋੜੀਦੀਆਂ ਸਹੂਲਤਾਂ ਪ੍ਰਾਪਤ ਕਰਨ ਤੋਂ ਸੱਖਣੇ ਹਨ, ਉਨ੍ਹਾਂ ਲਈ ਸਰਕਾਰ ਵੱਲੋਂ ਸਾਰੀਆ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇਸ਼ ਸੇਵਾ ਲਈ ਸੁਰੱਖਿਆ ਦਲਾਂ ਵਿੱਚ ਭਰਤੀ ਨੋਜਵਾਨਾਂ ਦਾ ਪੂਰਾ ਮਾਨ ਸਨਮਾਨ ਕਰਦੀ ਹੈ, ਕਿਉਕਿ ਅਸੀ ਜਿਸ ਸੁਖਾਵੇ ਵਾਤਾਵਰਣ ਵਿੱਚ ਰਹਿ ਰਹੇ ਹਾਂ, ਉਹ ਵੱਖ ਵੱਖ ਸੁਰੱਖਿਆ ਦਲਾਂ ਵੱਲੋਂ ਦਿਨ ਰਾਤ ਸਾਡੇ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆਂ ਉਤੇ ਤੈਨਾਂਤੀ ਨਾਲ ਹੀ ਸੰਭਵ ਹੈ। ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਬੀਤੀ ਸ਼ਾਮ ਬ੍ਰਹਮਪੁਰ ਅੱਪਰ ਵਿਖੇ “ਦੀ ਮਰੂਨ ਬੈਰਿਟ ਸਰੀਰਕ ਫਿਟਨਸ ਅਕੈਡਮੀ” ਦਾਂ ਦੌਰਾ ਕਰਨ ਉਪਰੰਤ ਸਿਖਲਾਈ ਪ੍ਰਾਪਤ ਕਰ ਰਹੇ ਨੌਜਵਾਨਾਂ ਦਾ ਉਤਸ਼ਾਹ ਵਧਾਉਣ ਮੌਕੇ ਕੀਤਾ। ਉਨ੍ਹਾਂ ਨੇ ਭਾਰਤੀ ਫੌਜ ਦੇ ਰਿਟਾਇਰ ਹਵਲਦਾਰ (ਸਰੀਰਕ ਫਿਟਨਸ ਸਿਖਲਾਈ) ਪ੍ਰਮੋਦ ਕੁਮਾਰ ਸੈਣੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਸਿਖਲਾਈ ਦੇਣ ਦਾ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ, ਇਸ ਅਕੈਡਮੀ ਵੱਲੋਂ ਛੋਟੇ ਛੋਟੇ ਬੱਚਿਆ ਤੋ ਲੈ ਕੇ ਵੱਡੀ ਉਮਰ ਤੱਕ ਦੇ ਹਰ ਵਰਗ ਦੇ ਲੋਕਾਂ ਨੂੰ ਸਰੀਰਕ ਫਿਟਨਸ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਸਿਖਲਾਈ ਪ੍ਰਾਪਤ ਕਰ ਚੁੱਕੇ 7 ਨੋਜਵਾਨ ਅਗਨੀਵੀਰ ਬਣੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਜਿਹੜੇ ਨੌਜਵਾਨ ਸਹੂਲਤਾਂ ਦੀ ਘਾਟ ਕਾਰਨ ਸਿਖਲਾਈ ਦੌਰਾਨ ਲੋੜੀਦੇ ਸਮਾਨ ਜਾਂ ਹੋਰ ਜਰੂਰੀ ਵਸਤੂਆਂ ਤੋਂ ਵਾਝੇ ਹਨ, ਉਨ੍ਹਾ ਨੂੰ ਹਰ ਸਹੂਲਤ ਉਪਲੱਬਧ ਕਰਵਾਈ ਜਾਵੇਗੀ। ਉਨ੍ਹਾਂ ਨੇ ਅਕੈਡਮੀ ਨੂੰ 1 ਲੱਖ ਰੁਪਏ ਨੌਜਵਾਨਾ ਦੀਆਂ ਕਿੱਟਾ ਲਈ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਸਿਖਲਾਈ ਦੌਰਾਨ ਨੌਜਵਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀ ਆਵੇਗੀ। ਅਕੈਡਮੀ ਦੇ ਇੰਚਾਰਜ ਪ੍ਰਮੋਦ ਕੁਮਾਰ ਸੈਣੀ ਨੇ ਕੈਬਨਿਟ ਮੰਤਰੀ ਹਰਜੋਤ ਬੈਸ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਨੌਜਵਾਨ ਸਿਖਿਆਰਥੀਆਂ ਦਾ ਹੋਸਲਾ ਵਧਾਇਆ ਹੈ।  ਇਸ ਮੌਕੇ ਡਾ.ਸੰਜੀਵ ਗੌਤਮ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਪੱਮੂ ਢਿੱਲੋਂ ਬਲਾਕ ਪ੍ਰਧਾਨ ਜਸਪਾਲ ਸਿੰਘ ਢਾਹੇ ਬਲਾਕ ਪ੍ਰਧਾਨ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਜੱਗਾ ਕਲੇਰ, ਜੱਗਿਆ ਦੱਤ ਸੈਣੀ, ਰਾਮ ਗੋਪਾਲ ਸੈਣੀ, ਪਰਮਿੰਦਰ ਸਿੰਘ, ਹਰਿੰਦਰ ਸਿੰਘ, ਗਿਆਨ ਚੰਦ ਸੈਣੀ, ਹਰਪ੍ਰੀਤ ਪੰਚ, ਬੂਟਾ ਸਿੰਘ ਬੂਥ ਇੰਚਾਰਜ, ਸਰਪੰਚ ਛੱਬੀ, ਰਿੰਕਾ ਖਾਨ, ਸਾਹਿਲ ਅਨੰਦ, ਮਾਸਟਰ ਪਵਨ ਕੁਮਾਰ, ਨੰਬਰਦਾਰ ਅਸ਼ੋਕ, ਮਸਤ ਰਾਮ, ਬਲਵੀਰ ਸੈਣੀ ਹਾਜ਼ਰ ਸਨ।