ਪੰਜਾਬ ਸਰਕਾਰ ਵੱਲੋਂ ਯੁਵਕਾਂ ਨੂੰ ਲਿਖਤੀ ਅਤੇ ਫਿਜ਼ੀਕਲ ਦੀ ਮੁਫ਼ਤ ਟ੍ਰੇਨਿੰਗ ਲਈ ਕੈਂਪ ਸ਼ੁਰੂ

ਫਰੀਦਕੋਟ 28 ਨਵੰਬਰ : ਸੀ ਪਾਈਟ ਕੈਂਪ, ਹਕੂਮਤ ਸਿੰਘ (ਫਿਰੋਜ਼ਪੁਰ) ਦੇ ਕੈਂਪ ਟ੍ਰੇਨਿੰਗ ਅਫ਼ਸਰ ਕੈਪਟਨ (ਰਿਟਾਇਡ) ਗੁਰਦਰਸ਼ਨ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਭਾਰਤ ਸਰਕਾਰ ਵੱਲੋਂ ਵੱਖ-ਵੱਖ ਫੋਰਸਾਂ ਵਿੱਚ ਲੜਕਿਆਂ ਲਈ 67,364 ਪੋਸਟਾਂ (ਬੀ.ਐਸ.ਐਫ਼.-24806, ਸੀ.ਆਈ.ਐਸ.ਐਫ਼-7877, ਸੀ.ਆਰ.ਪੀ.ਐਫ਼.-22196, ਐਸ.ਐਸ.ਬੀ.-4839, ਈ.ਟੀ.ਬੀ.ਪੀ.-2564, ਏ.ਆਰ.-4624, ਐਸ.ਐਸ.ਐਫ਼.-458 ਅਤੇ ਐਨ.ਆਈ.ਏ.-225 ) ਕੱਢੀਆਂ ਹਨ, ਜਿਨ੍ਹਾਂ ਦੀ ਆਨ ਲਾਈਨ ਰਿਜਟਰੇਸ਼ਨ ਵੈਬਸਾਈਟ (https://ssc.nic.in)  ਤੇ  ਮਿਤੀ 24 ਨਵੰਬਰ 2023 ਤੋਂ 28 ਦਸੰਬਰ 2023 ਤੱਕ ਹੋ ਸਕਦੀ ਹੈ।  ਇਨ੍ਹਾਂ ਪੋਸਟਾਂ ਲਈ ਫ਼ਿਜੀਕਲ੍ਹ ਟੈਸਟ ਤੋਂ ਪਹਿਲਾਂ ਲਿਖਤੀ ਪੇਪਰ ਕੰਪਿਊਟਰ ਬੇਸਡ ਫਰਵਰੀ 2024 ਵਿੱਚ ਹੋਣਾ ਹੈ । ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਲਈ ਯੁਵਕ ਇਹ ਸ਼ਰਤਾਂ ਪੂਰੀਆਂ ਕਰਦਾ ਹੋਵੇ 10ਵੀ, 12ਵੀ ਜਾਂ ਡਿਗਰੀ ਕੀਤੀ ਹੋਵੇ, ਉਮਰ  ਜਨਰਲ ਕੈਟਾਗਿਰੀ 18 ਤੋਂ 23 ਸਾਲ,  ਓ.ਬੀ.ਸੀ. ਕੈਟਾਗਿਰੀ 18 ਤੋਂ 26 ਸਾਲ, ਐਸ.ਸੀ./ਐਸ.ਟੀ 18 ਤੋਂ 28 ਸਾਲ, ਕੱਦ ਜਨਰਲ, ਓ.ਬੀ.ਸੀ.,ਐਸ.ਸੀ. 170 ਸੈਂਟੀਮੀਟਰ, ਐਸ.ਟੀ. 162.5 ਸੈਂਟੀਮੀਟਰ. ਦੌੜ  05 ਕਿਲੋਮੀਟਰ  24 ਮਿੰਟਾਂ ਵਿੱਚ, ਲਿਖਤੀ ਪੇਪਰ  ਜਨਰਲ ਇੰਟੈਲੀਜੈਂਸੀ ਰੀਜਨਿੰਗ 40 ਨੰਬਰਾਂ ਦਾ,  ਜਨਰਲ ਨੌਲੇਜ਼ ਅਤੇ ਜਨਰਲ ਅਵੇਰਨੈਂਸ 40 ਨੰਬਰਾਂ ਦਾ, ਐਲਮੈਟਰੀ ਮੈਥੇਮੈਟਿਕਸ 40 ਨੰਬਰਾਂ ਦਾ, ਇੰਗਲਿਸ਼ 40 ਨੰਬਰਾਂ ਦਾ,  ਕੁੱਲ  80 ਕੁਆਸ਼ਜਨ ਹਨ। ਹਰ ਕੁਆਸ਼ਨ 02 ਨੰਬਰ ਦਾ ਅਤੇ ਕੁੱਲ ਨੰਬਰ 160 ਹੋਣਗੇ। ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਫਿਰੋਜ਼ਪੁਰ, ਫਾਜਿਲਕਾ, ਮੁਕਤਸਰ, ਫਰੀਦਕੋਟ ਅਤੇ ਮੋਗਾ ਜਿਲ੍ਹੇ ਦੇ ਯੁਵਕਾਂ ਦੀ ਜਿਨ੍ਹਾਂ ਨੇ ਉਪਰੋਕਤ ਪੋਸਟਾਂ ਲਈ ਵੈਬਸਾਈਟ (https://ssc.nic.in)  ਤੇ ਆਨ ਲਾਈਨ ਅਪਲਾਈ ਕੀਤਾ ਹੋਇਆ ਹੈ ਦੀ ਲਿਖਤੀ ਅਤੇ ਫਿਜ਼ੀਕਲ ਟ੍ਰੇਨਿੰਗ ਚੱਲ ਰਹੀ ਹੈ, ਜ਼ੋ ਯੁਵਕ ਇਨ੍ਹਾਂ ਫੋਰਸਾਂ ਵਿੱਚ ਭਰਤੀ ਹੋਣ ਲਈ ਲਿਖਤੀ ਅਤੇ ਫਿਜ਼ੀਕਲ ਟ੍ਰੇਨਿੰਗ ਲੈਣਾ ਚਾਹੁੰਦੇ ਹਨ। ਉਹ ਯੁਵਕ ਜਲਦੀ ਤੋਂ ਜਲਦੀ ਸਵੇਰੇ 09.00 ਵਜ੍ਹੇ ਤੋਂ 11.30 ਵਜ੍ਹੇ ਤੱਕ  ( ਸੋਮਵਾਰ ਤੋਂ ਸ਼ੁੱਕਰਵਾਰ ਤੱਕ ) ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਆਪਣਾ ਨਾਮ ਦਰਜ਼ ਕਰਵਾਉਣ ਲਈ ਰਿਪੋਰਟ ਕਰਨ। ਯੁਵਕ ਸੀ-ਪਾਈਟ ਕੈਪ, ਹਕੂਮਤ ਸਿੰਘ ਵਾਲਾ ਵਿਖੇ ਆਪਣਾ ਨਾਮ ਦਰਜ਼ ਕਰਵਾਉਣ/ ਟ੍ਰੇਨਿੰਗ ਲੈਣ ਲਈ ਹੇਠ ਲਿਖੇ ਦਸ਼ਤਾਵੇਜ਼ ਨਾਲ ਲੈ ਕੇ ਰਿਪੋਰਟ ਕਰ ਸਕਦੇ  ਹਨ। ਕੈਂਪ ਵਿੱਚ ਆਉਣ ਸਮੇਂ ਉਪਰੋਕਤ ਕਿਸੇ ਵੀ ਭਰਤੀ ਲਈ ਆਨ ਲਾਈਨ ਅਪਲਾਈ ਕੀਤਾ ਹੈ ਉਸ ਦੀ ਫੋਟੋ ਸਟੇਟ ਕਾਪੀ , ਦਸਵੀਂ ਦਾ ਅਸਲ ਸਰਟੀਫਿਕੇਟ , ਦਸਵੀਂ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਪੰਜਾਬ ਰੈਜੀਡੈਂਸ ਦੀ ਫੋਟੋ ਸਟੇਟ ਕਾਪੀ, ਜਾਤੀ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਆਧਾਰ ਕਾਰਡ ਦੀ ਫੋਟੋ ਸਟੇਟ ਕਾਪੀ , ਬੈਂਕ ਖਾਤੇ ਦੀ ਫੋਟੋ ਸਟੇਟ ਕਾਪੀ ਤੇ ਖਾਤਾ ਚਾਲੂ ਹਾਲਤ ਵਿੱਚ ਹੋਵੇ ਅਤੇ ਇੱਕ ਪਾਸਪੋਰਟ ਸਾਈਜ਼ ਦੀ ਫੋਟੋ, ਇੱਕ ਕਾਪੀ, ਇੱਕ ਪੈੱਨ, ਖਾਣਾ ਖਾਣ ਲਈ ਬਰਤਨ , ਰਹਿਣ ਲਈ ਬਿਸਤਰਾ ਆਦਿ ਨਾਲ ਲੈ ਕੇ ਆਉਣ। ਕੈਂਪ ਵਿੱਚ ਰਹਿਣ ਸਮੇਂ ਖਾਣਾ ਅਤੇ ਰਹਾਇਸ਼ ਬਿਲਕੁੱਲ ਮੁਫ਼ਤ ਦਿੱਤੀ ਜਾਵੇਗੀ ਅਤੇ ਫਿਜ਼ੀਕਲ  ਦੀ ਤਿਆਰੀ ਦੀ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ।  ਵਧੇਰੇ ਜਾਣਕਾਰੀ ਲਈ ਇਨ੍ਹਾਂ ਨੰਬਰਾਂ ਤੇ 83601-63527 ਅਤੇ 78891-75575 ਸਪੰਰਕ ਕੀਤਾ ਜਾ ਸਕਦਾ ।